26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਗੁਲਾਬ ਚੰਦ ਕਟਾਰੀਆ ਨੇ ਗਰਲਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਕੀਤਾ ਨਿਰੀਖਣ

ਚੰਡੀਗੜ੍ਹ, 25 ਸਤੰਬਰ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸਰਕਾਰੀ ਗਰਲਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ (ਜੀ. ਜੀ.

Ad Position 21
No active advertisement
ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਸਰਕਾਰੀ ਗਰਲਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 20-ਬੀ ਵਿਚ ਮਿਡ ਡੇ ਮੀਲ ਰਸੋਈ ਵਿਚ ਚੌਲ, ਦਾਲਾਂ ਆਦਿ ਦੀ ਜਾਂਚ ਕਰਦੇ ਹੋਏ। ਗੁਰਿੰਦਰ ਸਿੰਘ 26-09-2026
ਚੰਡੀਗੜ੍ਹ, 25 ਸਤੰਬਰ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸਰਕਾਰੀ ਗਰਲਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ (ਜੀ.ਜੀ.ਐਮ.ਐਸ.ਐਸ.ਐਸ) ਸੈਕਟਰ 20 ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਮੇਤ ਵੱਖ-ਵੱਖ ਗਤੀਵਿਧੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਪ੍ਰਸ਼ਾਸਕ ਦੇ ਨਾਲ ਸਿੱਖਿਆ ਸਕੱਤਰ ਪ੍ਰੇਰਨਾ ਪੁਰੀ ਅਤੇ ਡਾਇਰੈਕਟਰ ਸਕੂਲ ਸਿੱਖਿਆ ਨਿਤੀਸ਼ ਸਿੰਗਲਾ ਵੀ ਸਨ। ਇਸ ਦੌਰੇ ਦੌਰਾਨ ਗੁਲਾਬ ਚੰਦ ਕਟਾਰੀਆ ਨੇ ਸਕੂਲ ਦੀਆਂ ਮੌਜੂਦਾ ਗਤੀਵਿਧੀਆਂ ਅਤੇ ਭਵਿੱਖ ਦੇ ਕੰਮਾਂ ਦੀ ਜਾਣਕਾਰੀ ਪ੍ਰਾਪਤ ਕੀਤੀ। ਮੌਜੂਦਾ ਗਤੀਵਿਧੀਆਂ ਵਿਚ ਹੁਨਰ-ਅਧਾਰਤ ਸਿੱਖਿਆ, ਕਿੱਤਾਮੁਖੀ ਸਿਖਲਾਈ, ਵਾਤਾਵਰਨ ਜਾਗਰੂਕਤਾ, ਸਿਹਤ ਅਤੇ ਤੰਦਰੁਸਤੀ, ਡਿਜੀਟਲ ਸਿੱਖਿਆ ਅਤੇ ਲੜਕੀਆਂ ਦੇ ਸਸ਼ਕਤੀਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਕਟਾਰੀਆ ਨੇ ਕਲੱਸਟਰ-ਪੱਧਰੀ ਮਿਡ-ਡੇਅ ਮੀਲ ਰਸੋਈ ਦੀ ਜਾਂਚ ਕਰਦਿਆਂ ਇੱਥੇ ਪਰੋਸੇ ਜਾਂਦੇ ਚੌਲ, ਦਾਲ, ਸਬਜ਼ੀਆਂ ਅਤੇ ਪਾਣੀ ਦਾ ਨਿਰੀਖਣ ਕੀਤਾ। ਇਸ ਦੇ ਨਾਲ ਹੀ ਸਕੂਲ ਦੀ ਹੁਨਰ-ਅਧਾਰਤ ਸਿੱਖਿਆ ਅਤੇ ਕਿੱਤਾਮੁਖੀ ਪ੍ਰਯੋਗਸ਼ਾਲਾਵਾਂ ਦਾ ਵੀ ਦੌਰਾ ਕੀਤਾ, ਜਿਸ ਵਿੱਚ ਸੁੰਦਰਤਾ ਅਤੇ ਤੰਦਰੁਸਤੀ, ਫ਼ੈਸ਼ਨ ਅਧਿਐਨ, ਟੈਕਸਟਾਈਲ, ਆਈ.ਟੀ. ਅਤੇ ਯੋਗਾ ਪ੍ਰਯੋਗਸ਼ਾਲਾਵਾਂ ਸ਼ਾਮਿਲ ਹਨ। ਪ੍ਰਸ਼ਾਸਕ ਨੇ ਸਕੂਲ ਦੀ ਹਰਬਲ ਨਰਸਰੀ ਅਤੇ ਰੋਜ਼ ਈਕੋ-ਕਲੱਬ ਗਾਰਡਨ ਦਾ ਵੀ ਦੌਰਾ ਕੀਤਾ ਅਤੇ ਉੱਥੇ ਚੰਦਨ ਦੇ ਬੂਟੇ ਲਾਏ। ਅਧਿਆਪਕਾਂ ਨਾਲ ਆਪਣੀ ਗੱਲਬਾਤ ਦੌਰਾਨ ਗੁਲਾਬ ਚੰਦ ਕਟਾਰੀਆ ਨੇ ਸਕੂਲ ਦੀਆਂ ਅਕਾਦਮਿਕ ਗਤੀਵਿਧੀਆਂ ਬਾਰੇ ਚਰਚਾ ਕੀਤੀ ਅਤੇ ਵਿਦਿਆਰਥੀਆਂ ਲਈ ਇਕ ਸਹਿਯੋਗੀ ਅਤੇ ਮੁੱਲ-ਅਧਾਰਤ ਸਿੱਖਣ ਵਾਤਾਵਰਨ ਬਣਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਮੌਕੇ ਜੀ.ਜੀ.ਐਮ.ਐਸ.ਐਸ.ਐਸ ਸੈਕਟਰ 20 ਦੀ ਪ੍ਰਿੰ . ਰੁਚੀ ਗਰੋਵਰ, ਅਧਿਆਪਕ ਅਤੇ ਸਕੂਲ ਦੇ ਹੋਰ ਕਰਮਚਾਰੀ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਪ੍ਰੈੱਸ ਕਲੱਬ ’ਚ ਸ਼ੁਭਮ ਗੁਪਤਾ ਦੀ ਪੁਸਤਕ ‘ਦ ਡਾਰਕ ਸੀਕ੍ਰੇਟਸ ਆਫ਼ ਰੀਅਲ ਐਸਟੇਟ’ ਹੋਈ ਲੋਕ ਅਰਪਣ ਅਗਲੀ ਖ਼ਬਰ ਕਾਂਗਰਸ ਦੀ ਦਲਿਤ ਵਿਰੋਧੀ ਮਾਨਸਿਕਤਾ ਇਕ ਵਾਰ ਫਿਰ ਹੋਈ ਨੰਗੀ, ਪਾਰਟੀ ਆਗੂਆਂ ਨੇ ਦਲਿਤ ਔਰਤਾਂ ਦਾ ਕੀਤਾ ਅਪਮਾਨ : ਹਰਪਾਲ...
Ad Position 24