02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਕੇਂਦਰ ਸਰਕਾਰ ਵਲੋਂ ਕਣਕ ਦੇ ਘੱਟੋ - ਘੱਟ ਸਮਰਥਨ ਮੁੱਲ ( ਐੱਮ . ਐੱਸ . ਪੀ ) ’ ਚ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ – ਪ੍ਰੇਮ ਸਿੰਘ ਭੰਗੂ

ਚੰਡੀਗੜ੍ਹ,1 ਅਕਤੂਬਰ (ਅਜਾਇਬ ਸਿੰਘ ਔਜਲਾ)–ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਪ੍ਰਧਾਨ ਪ੍ਰੇਮ ਸਿੰਘ ਭੰਗੂ ਨੇ ਇੱਥੇ ਕੇਂਦਰ ਸਰਕਾਰ ਵਲੋਂ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 02-10-2026
ਚੰਡੀਗੜ੍ਹ,1 ਅਕਤੂਬਰ (ਅਜਾਇਬ ਸਿੰਘ ਔਜਲਾ)–ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਪ੍ਰਧਾਨ ਪ੍ਰੇਮ ਸਿੰਘ ਭੰਗੂ ਨੇ ਇੱਥੇ ਕੇਂਦਰ ਸਰਕਾਰ ਵਲੋਂ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ) ਵਿਚ ਕੀਤੇ ਗਏ ਮਹਿਜ਼ 25 ਰੁਪਏ ਦੇ ਵਾਧੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ, ਜੋ ਪਹਿਲਾਂ ਹੀ ਆਮਦਨ ਵਿੱਚ ਭਾਰੀ ਗਿਰਾਵਟ ਕਾਰਨ ਕਿਸਾਨ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਹਨ। ਪਿਛਲੇ ਸਾਲ ਦੇ ਮੁਕਾਬਲੇ ਕਣਕ ਦੀ ਐੱਮ.ਐੱਸ.ਪੀ ਵਿਚ ਇਕ ਫੀਸਦੀ ਤੋਂ ਵੀ ਘੱਟ ਵਾਧਾ ਕੇਂਦਰ ਸਰਕਾਰ ਦੇ ਉਸ ਇਰਾਦੇ ਨੂੰ ਸਪੱਸ਼ਟ ਕਰਦਾ ਹੈ ਜਿਸ ਤਹਿਤ ਉਹ ਕਿਸਾਨਾਂ ਨੂੰ ਕਣਕ ਦੀ ਕਾਸ਼ਤ ਤੋਂ ਨਿਰਉਤਸ਼ਾਹਤ ਕਰਨਾ ਚਾਹੁੰਦੀ ਹੈ। ਡਾ. ਸਵਾਮੀਨਾਥਨ ਦੇ ‘ C 2 + 50 ਫੀਸਦੀ’ ਫਾਰਮੂਲੇ ਅਨੁਸਾਰ ਐੱਮ.ਐੱਸ.ਪੀ 3500 ਰੁਪਏ ਤੋਂ ਵੱਧ ਹੋਣੀ ਚਾਹੀਦਾ ਹੈ, ਪਰ ਸਰਕਾਰ ਇਹ ਕਹਿ ਕੇ ਝੂਠ ਬੋਲ ਰਹੀ ਹੈ ਕਿ ਡਾ. ਸਵਾਮੀਨਾਥਨ ਦੀ ਰਿਪੋਰਟ ‘ਤੇ ਅਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਛੋਲੇ, ਸਰ੍ਹੋਂ, ਮਸੂਰ ਅਤੇ ਜੌਂ ਆਦਿ ਦੇ ਐੱਮ.ਐੱਸ.ਪੀ ਵਿਚ ਵਾਧੇ ਨਾਲ ਕਿਸਾਨਾਂ ਨੂੰ ਕੋਈ ਲਾਭ ਨਹੀਂ ਹੁੰਦਾ ਕਿਉਂਕਿ ਇਨ੍ਹਾਂ ਫਸਲਾਂ ਦੀ ਖਰੀਦ ਦੀ ਕੋਈ ਗਾਰੰਟੀ ਨਹੀਂ ਹੁੰਦੀ ਅਤੇ ਨਿੱਜੀ ਵਪਾਰੀਆਂ ਵੱਲੋਂ ਇਨ੍ਹਾਂ ਫਸਲਾਂ ਨੂੰ ਹਮੇਸ਼ਾ ਘੱਟ ਭਾਅ ‘ਤੇ ਖ਼ਰੀਦਿਆ ਜਾਂਦਾ ਹੈ।ਉਨ੍ਹਾਂ ਮੰਗ ਕੀਤੀ ਕਿ ਐੱਮ.ਐੱਸ.ਪੀ ਨੂੰ ਕਾਨੂੰਨੀ ਦਰਜਾ ਦਿੱਤਾ ਜਾਵੇ ਅਤੇ ਇਸ ਦਾ ਐਲਾਨ ਡਾ. ਸਵਾਮੀਨਾਥਨ ਦੇ ‘ C 2 + 50 ਫੀਸਦੀ’ ਫਾਰਮੂਲੇ ਅਨੁਸਾਰ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਟਿਸੋਟ ਨੇ ਏਲਾਂਟੇ ਮਾਲ ਵਿਖੇ ਚੰਡੀਗੜ੍ਹ ਦੇ ਪਹਿਲੇ ਬੁਟੀਕ ਨਾਲ ਆਪਣੀ ਰਿਟੇਲ ਮੌਜੂਦਗੀ ਦਾ ਕੀਤਾ ਵਿਸਥਾਰ ਅਗਲੀ ਖ਼ਬਰ ਹੁਨਰ ਵਿਕਾਸ ਨੂੰ ਮਿਲੇਗਾ ਉਦਯੋਗ ਦੀਆਂ ਲੋੜਾਂ ਨਾਲ ਜੋੜ – ਰਾਜਪਾਲ ਕਟਾਰੀਆ
Ad Position 24