02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਨਸ਼ੇ ਦੀ ਹਾਲਤ ’ਚ ਘੁੰਮਦੇ 5 ਨੌਜਵਾਨ ਕਾਬੂ, ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ

ਜ਼ੀਰਕਪੁਰ, 2 ਅਕਤੂਬਰ (ਮਨਿੰਦਰ ਸਿੰਘ)-ਲੋਹਗੜ੍ਹ ਇਲਾਕੇ ਵਿਚ ਪੁਲਿਸ ਨੇ ਨਸ਼ੇ ਦੀ ਹਾਲਤ ਵਿਚ ਘੁੰਮ ਰਹੇ ਪੰਜ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਡੋਪ ਟੈਸਟ ਕਰਵਾਏ। ਪੁਲਿਸ ਅਨੁਸਾਰ ਪੰਜਾਂ ਦੇ ਡੋਪ ਟੈਸਟ ਨਸ਼ੇ ਦੇ ਸੇਵਨ ਲਈ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਵਿਰੁੱਧ ਐੱਨ.

Ad Position 21
No active advertisement
ਅਜੀਤ ਡੈਸਕ 03-10-2026
ਜ਼ੀਰਕਪੁਰ, 2 ਅਕਤੂਬਰ (ਮਨਿੰਦਰ ਸਿੰਘ)-ਲੋਹਗੜ੍ਹ ਇਲਾਕੇ ਵਿਚ ਪੁਲਿਸ ਨੇ ਨਸ਼ੇ ਦੀ ਹਾਲਤ ਵਿਚ ਘੁੰਮ ਰਹੇ ਪੰਜ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਡੋਪ ਟੈਸਟ ਕਰਵਾਏ। ਪੁਲਿਸ ਅਨੁਸਾਰ ਪੰਜਾਂ ਦੇ ਡੋਪ ਟੈਸਟ ਨਸ਼ੇ ਦੇ ਸੇਵਨ ਲਈ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 27, 61 ਅਤੇ 85 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਵਲੋਂ ਕੀਤੀ ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ ਕੋਈ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ। ਪੁਲਿਸ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲੋਹਗੜ੍ਹ ਇਲਾਕੇ ਵਿਚ ਕੁਝ ਨੌਜਵਾਨ ਨਸ਼ੇ ਦੀ ਹਾਲਤ ਵਿਚ ਘੁੰਮ ਰਹੇ ਹਨ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਪੰਜ ਨੌਜਵਾਨਾਂ ਨੂੰ ਕਾਬੂ ਕੀਤਾ। ਪੁਲਿਸ ਮੁਤਾਬਿਕ ਸਾਰੇ ਨੌਜਵਾਨ ਨਸ਼ੇ ਦੀ ਹਾਲਤ ਵਿਚ ਜਾਪ ਰਹੇ ਸਨ। ਤਲਾਸ਼ੀ ਦੌਰਾਨ ਕਿਸ਼ਨ ਪਾਲ (19), ਰਾਧੇ (20), ਵਿਸ਼ਨੂੰ (24), ਵਿੱਕੀ (25) ਅਤੇ ਸੂਰਜ (19) ਕੋਲੋਂ ਕੋਈ ਨਸ਼ੀਲਾ ਪਦਾਰਥ ਜਾਂ ਹੋਰ ਇਤਰਾਜ਼ਯੋਗ ਸਾਮਾਨ ਬਰਾਮਦ ਨਹੀਂ ਹੋਇਆ। ਇਸ ਤੋਂ ਬਾਅਦ ਪੁਲਿਸ ਪੰਜਾਂ ਨੂੰ ਸਿਵਲ ਹਸਪਤਾਲ ਢਕੌਲੀ ਲੈ ਕੇ ਗਈ, ਜਿਥੇ ਉਨ੍ਹਾਂ ਦੇ ਡੋਪ ਟੈਸਟ ਕਰਵਾਏ ਗਏ। ਪੁਲਿਸ ਦਾ ਦਾਅਵਾ ਹੈ ਕਿ ਪੰਜਾਂ ਦੇ ਟੈਸਟ ਨਸ਼ੇ ਦੇ ਸੇਵਨ ਲਈ ਪਾਜ਼ੀਟਿਵ ਆਏ। ਡੋਪ ਟੈਸਟ ਰਿਪੋਰਟ ਦੇ ਆਧਾਰ ‘ਤੇ ਪੁਲਿਸ ਨੇ ਪੰਜਾਂ ਨੌਜਵਾਨਾਂ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਫੂਡ ਸੇਫਟੀ ਵਿਭਾਗ ਚੰਡੀਗੜ੍ਹ ਨੇ ਸਫਾਈ ਦੀ ਗੰਭੀਰ ਉਲੰਘਣਾਵਾਂ ਕਾਰਨ ਟਿੱਕੀ ਵਾਲੇ ਦਾ ਲਾਇਸੈਂਸ ਕੀਤਾ ਮੁਅੱਤਲ ਅਗਲੀ ਖ਼ਬਰ ਸਰਕਾਰ ਵਲੋਂ ਕਣਕ ਦੇ ਭਾਅ ’ਚ ਕੀਤੇ ਨਿਗੁਣੇ ਵਾਧੇ ਨੂੰ ਕਿਸਾਨ ਯੂਨੀਅਨ ਸਿੱਧੂਪੁਰ ਨੇ ਕੀਤਾ ਰੱਦ
Ad Position 24