02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਬੱਚੂ ਸਿੰਘ ਬੈਸਲਾ ਚੌਧਰੀ ਸ਼ਿਆਮ ਲਾਲ ਗੂੜ੍ਹਾ ਨੂੰ ਪੰਜਾਬ ਰਾਜ ਦਾ ਸੀਨੀਅਰ ਕੋਆਰਡੀਨੇਟਰ ਥਾਪਿਆ

ਮਾਜਰੀ/ਮੁੱਲਾਂਪੁਰ ਗਰੀਬਦਾਸ, 2 ਅਕਤੂਬਰ (ਕੁਲਵੰਤ ਸਿੰਘ ਧੀਮਾਨ/ਦਿਲਬਰ ਸਿੰਘ ਖੈਰਪੁਰ)-ਵਿਧਾਨ ਸਭਾ ਹਲਕਾ ਖਰੜ ਦੇ ਸੀਨੀਅਰ ਸਮਾਜ ਸੇਵੀ ਚੌਧਰੀ ਸ਼ਿਆਮ ਲਾਲ ਗੂੜ੍ਹਾ ਦੇ ਦਫ਼ਤਰ ਵਿਖੇ ਅਖਿਲ ਭਾਰਤੀ ਗੁੱਜਰ ਮਹਾਂਸਭਾ ਰਾਸ਼ਟਰੀ ਸੰਗਠਨ ਦੇ ਜਨਰਲ ਸਕੱਤਰ ਬੱਚੂ ਸਿੰਘ ਬੈਸਲਾ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਲ ਇੰਡੀਆ ਗੁੱਜਰ ਮਹਾਂਸਭਾ ਦੀ ਪੰਜਾਬ ਇਕਾਈ ਦੇ ਸੰਗਠਨ ਦੇ ਵਿਸਥਾਰ ਦੌਰਾਨ ਸੀਨੀਅਰ ਸਮਾਜ ਸੇਵੀ ਚੌਧਰੀ ਸ਼ਿਆਮ ਲਾਲ ਗੂੜ੍ਹਾ ਨੂੰ ਪੰਜਾਬ ਰਾਜ ਦੇ ਸੀਨੀਅਰ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸੌਂਪੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਚੌ.

Ad Position 21
No active advertisement
ਅਖਿਲ ਭਾਰਤੀ ਗੁੱਜਰ ਮਹਾਂਸਭਾ ਰਾਸ਼ਟਰੀ ਸੰਗਠਨ ਦੇ ਜਨਰਲ ਸਕੱਤਰ ਬੱਚੂ ਸਿੰਘ ਬੈਸਲਾ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ। ਤਸਵੀਰ : ਕੁਲਵੰਤ ਸਿੰਘ ਧੀਮਾਨ 03-10-2026
ਮਾਜਰੀ/ਮੁੱਲਾਂਪੁਰ ਗਰੀਬਦਾਸ, 2 ਅਕਤੂਬਰ (ਕੁਲਵੰਤ ਸਿੰਘ ਧੀਮਾਨ/ਦਿਲਬਰ ਸਿੰਘ ਖੈਰਪੁਰ)-ਵਿਧਾਨ ਸਭਾ ਹਲਕਾ ਖਰੜ ਦੇ ਸੀਨੀਅਰ ਸਮਾਜ ਸੇਵੀ ਚੌਧਰੀ ਸ਼ਿਆਮ ਲਾਲ ਗੂੜ੍ਹਾ ਦੇ ਦਫ਼ਤਰ ਵਿਖੇ ਅਖਿਲ ਭਾਰਤੀ ਗੁੱਜਰ ਮਹਾਂਸਭਾ ਰਾਸ਼ਟਰੀ ਸੰਗਠਨ ਦੇ ਜਨਰਲ ਸਕੱਤਰ ਬੱਚੂ ਸਿੰਘ ਬੈਸਲਾ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਲ ਇੰਡੀਆ ਗੁੱਜਰ ਮਹਾਂਸਭਾ ਦੀ ਪੰਜਾਬ ਇਕਾਈ ਦੇ ਸੰਗਠਨ ਦੇ ਵਿਸਥਾਰ ਦੌਰਾਨ ਸੀਨੀਅਰ ਸਮਾਜ ਸੇਵੀ ਚੌਧਰੀ ਸ਼ਿਆਮ ਲਾਲ ਗੂੜ੍ਹਾ ਨੂੰ ਪੰਜਾਬ ਰਾਜ ਦੇ ਸੀਨੀਅਰ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸੌਂਪੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਚੌ. ਸ਼ਿਆਮ ਲਾਲ ਗੂੜ੍ਹਾ ਦੇ ਤਜ਼ਰਬੇ ਅਤੇ ਯੋਗ ਲੀਡਰਸ਼ਿਪ ਦਾ ਲਾਭ ਆਲ ਇੰਡੀਆ ਗੁੱਜਰ ਮਹਾਂਸਭਾ ਦੀ ਪੰਜਾਬ ਇਕਾਈ ਦੇ ਨਾਲ-ਨਾਲ ਸਮੁੱਚੇ ਸੂਬੇ ਦੇ ਗੁੱਜਰ ਭਾਈਚਾਰੇ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਭਵਿੱਖ ‘ਚ ਉਹ ਪੰਜਾਬ ਦੇ ਗੁੱਜਰ ਭਾਈਚਾਰੇ ਨਾਲ ਸੰਬੰਧਿਤ ਮਹੱਤਵਪੂਰਨ ਸਮਾਜਿਕ ਅਤੇ ਜਨਤਕ ਹਿੱਤਾਂ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਅਤੇ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਨ ‘ਚ ਮੁੱਖ ਭੂਮਿਕਾ ਨਿਭਾਉਣਗੇ। ਇਸੇ ਦੌਰਾਨ ਆਗਾਮੀ ਵਿਧਾਨ ਸਭਾ ਚੋਣਾਂ ਦੀ ਗੱਲ ਕਰਦਿਆਂ ਬੱਚੂ ਸਿੰਘ ਬੈਸਲਾ ਨੇ ਕਿਹਾ ਕਿ ਜੋ ਵੀ ਰਾਜਸੀ ਪਾਰਟੀ ਇਨ੍ਹਾਂ ਚੋਣਾਂ ਦੌਰਾਨ ਗੁੱਜਰ ਭਾਈਚਾਰੇ ਨੂੰ ਢੁਕਵੀਂ ਪ੍ਰਤੀਨਿਧਤਾ ਦੇਵੇਗੀ, ਉਸ ਨੂੰ ਆਲ ਇੰਡੀਆ ਗੁੱਜਰ ਮਹਾਂਸਭਾ ਦੀ ਪੰਜਾਬ ਇਕਾਈ ਅਤੇ ਭਾਈਚਾਰੇ ਵਲੋਂ ਪੂਰਨ ਸਮਰਥਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਚੌ. ਸ਼ਿਆਮ ਲਾਲ ਗੂੜ੍ਹਾ ਦੇ ਮਾਰਗਦਰਸ਼ਨ ਹੇਠ ਪੰਜਾਬ ਦੀ ਪੂਰੀ ਟੀਮ ਦੇ ਸਮੂਹਿਕ ਯਤਨਾਂ ਨਾਲ ਸੰਗਠਨ ਨੂੰ ਨਵੀਂ ਤਾਕਤ ਮਿਲੇਗੀ ਅਤੇ ਸਮਾਜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਇਆ ਜਾਵੇਗਾ। ਇਸ ਮੌਕੇ ਆਲ ਇੰਡੀਆ ਗੁੱਜਰ ਮਹਾਂਸਭਾ ਪਰਿਵਾਰ ਵਲੋਂ ਇਸ ਨਵੀਂ ਜ਼ਿੰਮੇਵਾਰੀ ਲਈ ਚੌ. ਸ਼ਿਆਮ ਲਾਲ ਗੂੜ੍ਹਾ ਨੂੰ ਸ਼ੁੱਭਕਾਮਨਵਾਂ ਦਿੰਦਿਆਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਚੌ. ਸ਼ਿਆਮ ਲਾਲ ਗੂੜ੍ਹਾ ਨੇ ਕਿਹਾ ਕਿ ਸੰਗਠਨ ਵਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਗੁੱਜਰ ਭਾਈਚਾਰੇ ਦੀ ਭਲਾਈ ਲਈ ਹਰ ਸੰਭਵ ਯਤਨ ਕਰਨਗੇ। ਇਸੇ ਦੌਰਾਨ ਪੱਤਰਕਾਰਾਂ ਵਲੋਂ ਜਦੋਂ ਚੌ. ਸ਼ਿਆਮ ਲਾਲ ਗੂੜ੍ਹਾ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪਾਰਟੀ ‘ਚ ਨੁਮਾਇੰਦਗੀ ਦਿੱਤੀ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਤੋਂ ਪਹਿਲਾਂ ਸਮਾਜ ਆਉਂਦਾ ਹੈ। ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ‘ਚ ਜੋ ਵੀ ਰਾਜਸੀ ਪਾਰਟੀ ਗੁੱਜਰ ਭਾਈਚਾਰੇ ਦੇ ਉਮੀਦਵਾਰ ਨੂੰ ਟਿਕਟ ਦੇਵੇਗੀ, ਉਸ ਪਾਰਟੀ ਦਾ ਸਮੁੱਚੇ ਭਾਈਚਾਰੇ ਵਲੋਂ ਡਟ ਕੇ ਸਮਰਥਨ ਕੀਤਾ ਜਾਵੇਗਾ। ਇਸ ਮੌਕੇ ਆਲ ਇੰਡੀਆ ਗੁੱਜਰ ਮਹਾਂਸਭਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਕਮਲ ਚੌਹਾਨ ਗੁੱਜਰ ਅਤੇ ਗੁੱਜਰ ਮਹਾਂਸਭਾ ਦੇ ਰਾਸ਼ਟਰੀ ਉਪ ਪ੍ਰਧਾਨ ਓਮ ਪ੍ਰਕਾਸ਼ ਮੀਲੂ ਉਰਫ਼ ਪੰਮੀ ਸਰਪੰਚ ਪੰਡੋਰੀ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗਾਂਧੀ ਜੈਅੰਤੀ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਕੌਮੀ ਪ੍ਰਧਾਨ ਚੌਧਰੀ ਸ਼ਿਆਮ ਲਾਲ ਦੀ ਕੋਆਰਡੀਨੇਟਰ ਵਜੋਂ ਨਿਯੁਕਤੀ
Ad Position 24