06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਬਲਾਕ ਮਾਜਰੀ ਖੇਤਰ ਦੀਆਂ ਸੰਪਰਕ ਸੜਕਾਂ ’ ਤੇ ਗਟਕਾ ਪਾਉਣ ਤੋਂ 5 ਮਹੀਨੇ ਬਾਅਦ ਵੀ ਨਹੀਂ

ਮਾਜਰੀ, 5 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਨੂੰ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਤਾਂ ਜਰੂਰ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਪੱਧਰ ‘ਤੇ ਸਥਿਤੀ ਬਹੁਤ ਜ਼ਿਆਦਾ ਨਾਜੁਕ ਬਣੀ ਹੋਣ ਕਰਕੇ ਲੋਕ ਸਰਕਾਰ ਦੀ ਘਟੀਆ ਕਾਰਗੁਜਾਰੀ ਨੂੰ ਕੋਸ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕੇਵਲ ਫਲੈਕਸ ਬੋਰਡ ਲਗਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਮਾਂ ਟਪਾਇਆ ਹੈ, ਜਿਸ ਦੀ ਮਿਸਾਲ ਵਿਧਾਨ ਸਭਾ ਹਲਕਾ ਖਰੜ ਦੇ ਬਲਾਕ ਮਾਜਰੀ ਪਿੰਡਾਂ ਦੀਆਂ ਸੰਪਰਕ ਸੜਕਾਂ ਤੋਂ ਸਹਿਜੇ ਹੀ ਮਿਲ ਜਾਂਦੀ ਹੈ।

Ad Position 21
No active advertisement
ਪਿੰਡ ਵਜੀਦਪੁਰ ਵਿਖੇ ਰੋਸ ਵਜੋਂ ਲਗਾਇਆ ਗਿਆ ਬੋਰਡ ਤੇ ਸੜਕ ’ਤੇ ਖਿੱਲਰੇ ਗਟਕੇ ਦੀ ਤਸਵੀਰ। ਤਸਵੀਰਾਂ : ਕੁਲਵੰਤ ਸਿੰਘ ਧਿਮਾਨ 06-10-2026
ਮਾਜਰੀ, 5 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਨੂੰ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਤਾਂ ਜਰੂਰ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਪੱਧਰ ‘ਤੇ ਸਥਿਤੀ ਬਹੁਤ ਜ਼ਿਆਦਾ ਨਾਜੁਕ ਬਣੀ ਹੋਣ ਕਰਕੇ ਲੋਕ ਸਰਕਾਰ ਦੀ ਘਟੀਆ ਕਾਰਗੁਜਾਰੀ ਨੂੰ ਕੋਸ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕੇਵਲ ਫਲੈਕਸ ਬੋਰਡ ਲਗਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਮਾਂ ਟਪਾਇਆ ਹੈ, ਜਿਸ ਦੀ ਮਿਸਾਲ ਵਿਧਾਨ ਸਭਾ ਹਲਕਾ ਖਰੜ ਦੇ ਬਲਾਕ ਮਾਜਰੀ ਪਿੰਡਾਂ ਦੀਆਂ ਸੰਪਰਕ ਸੜਕਾਂ ਤੋਂ ਸਹਿਜੇ ਹੀ ਮਿਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਲਾਕ ਮਾਜਰੀ ਦੇ ਪਿੰਡ ਵਜੀਦਪੁਰ, ਫਾਟਵਾਂ, ਢਕੌਰਾਂ ਖੁਰਦ, ਢਕੌਰਾਂ ਕਲਾਂ, ਸਿਆਲਬਾ ਤੋਂ ਝੰਡੇ ਮਾਜਰਾ, ਗੁੰਨੋਮਾਜਰਾ, ਮੁੰਧੋਂ ਸੰਗਤੀਆਂ, ਮੁੰਧੋਂ ਮਸਤਾਨਾ, ਮੁੰਧੋਂ ਭਾਗ ਸਿੰਘ ਨਿਹੋਲਕਾ ਆਦਿ ਪਿੰਡਾਂ ਦੀਆਂ ਸੜਕਾਂ ‘ਚ ਵੱਡੇ-ਵੱਡੇ ਟੋਏ ਪੈ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਤੇ ਪੰਜਾਬ ਸਰਕਾਰ ਦੀ ਘਟੀਆ ਕਾਰਗੁਜ਼ਾਰੀ ਕਾਰਨ ਸਰਕਾਰੀ ਸਿਸਟਮ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕਾ ਹੈ। ਇਸੇ ਦੌਰਾਨ ਪਿੰਡ ਵਜੀਦਪੁਰ ਦੇ ਵਸਨੀਕਾਂ ਨੇ ਦੱਸਿਆ ਕਿ ਬਲਾਕ ਮਾਜਰੀ ਤੋਂ ਫਾਟਵਾਂ-ਢਕੌਰਾਂ ਕਲਾਂ ਵਾਲੀ ਸੜਕ ‘ਤੇ ਪੰਜ ਕੁ ਮਹੀਨੇ ਪਹਿਲਾਂ ਗਟਕਾ ਪਾਇਆ ਗਿਆ ਸੀ, ਪਰ ਹੁਣ ਤੱਕ ਸੜਕ ‘ਤੇ ਪ੍ਰੀਮਿਕਸ ਨਹੀਂ ਪਈ ਗਈ, ਜਿਸ ਕਾਰਨ ਗਟਕਾ ਫਿ ਰ ਖਿੱਲਰ ਗਿਆ ਹੈ, ਜੋ ਕਿ ਰਾਹਗੀਰਾਂ ਲਈ ਭਾਰੀ ਦਿੱਕਤ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਆਪਣਾ ਰੋਸ ਜ਼ਾਹਿਰ ਕਰਦਿਆਂ ਪਿੰਡ ਵਿਖੇ ਫਲੈਕਸ ਬੋਰਡ ਲਗਾ ਕੇ ਲੋਕਾਂ ਤੇ ਰਾਹਗੀਰਾਂ ਨੂੰ ਅਪੀਲ ਕੀਤੀ ਹੈ ਕਿ ਬਲਾਕ ਮਾਜਰੀ ਤੋਂ ਪਿੰਡ ਵਜੀਦਪੁਰ-ਫਾਟਵਾਂ ਨੂੰ ਜਾਣ ਵਾਲੀ ਸੰਪਰਕ ਸੜਕ ਨੂੰ ਲਗਭਗ 5 ਮਹੀਨੇ ਪਹਿਲਾਂ ਕੇਵਲ ਗਟਕਾ ਪਾ ਕੇ ਛੱਡ ਦਿੱਤਾ ਗਿਆ ਸੀ, ਪਰ ਪਿੰਡ ਵਾਸੀਆਂ ਨਾਲ ਭੇਦਭਾਵ ਕਰਦਿਆਂ ਸੜਕ ‘ਤੇ ਲੁਕ-ਬਜਰੀ ਨਹੀਂ ਪਾਈ ਗਈ, ਲਿਹਾਜ਼ਾ ਸੜਕ ਤੋਂ ਗੁਜਰਨ ਵਾਲੇ ਰਾਹਗੀਰ ਸਾਵਧਾਨੀ ਵਰਤਣ ਅਤੇ ਆਪਣੇ ਨਾਲ ਮੈਡੀਕਲ ਕਿੱਟ ਤੇ ਗੱਡੀ ਦੇ ਪੈਂਚਰ ਲਗਾਉਣ ਲਈ ਜ਼ਰੂਰੀ ਸਾਮਾਨ ਨਾਲ ਲੈ ਕੇ ਹੀ ਆਉਣ। ਪਿੰਡ ਵਾਸੀਆਂ ਨੇ ਆਮ ਆਦਮੀ ਦੀ ਹਲਕਾ ਖਰੜ ਦੇ ਨੁਮਾਇੰਦਿਆਂ ਤੋਂ ਮੰਗ ਕੀਤੀ ਕਿ ਸਿਰਫ ਫਲੈਕਸ ਬੋਰਡ ਲਗਾ ਕੇ ਗੁੰਮਰਾਹ ਕਰਨ ਵਾਲੀ ਰਾਜਨੀਤੀ ਨਾ ਕੀਤੀ ਜਾਵੇ, ਸਗੋਂ ਪਿਛਲੀ ਵਿਧਾਨ ਸਭਾ ਚੋਣਾਂ ਮੌਕੇ ਖੇਤਰ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ ਨਹੀਂ ਤਾਂ ਲੋਕਾਂ ਨੇ ਆਗਾਮੀ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਜਵਾਬ ਦੇਣ ਦਾ ਮਨ ਬਣਾਇਆ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਸੁਸਾਇਟੀ ’ ਚ ਪਿਛਲੇ 2-3 ਸਾਲਾਂ ਤੋਂ ਨਹੀਂ ਆਈ ਖਾਦ - ਸੰਜੀਵ ਰੂਬੀ ਅਗਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ - ਜੋਤਿ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ
Ad Position 24