10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਇਕ ਸਹਾਰਾ ਫਾਊਂਡੇਸ਼ਨ ਵਲੋਂ 101 ਲੋੜਵੰਦ ਧੀਆਂ ਦੇ ਸਮੂਹਿਕ ਵਿਆਹ 11 ਅਕਤੂਬਰ ਨੂੰ - ਦੀਪਕ ਸ਼ਰਮਾ ਦੀਪੂ

ਕੁਰਾਲੀ, 9 ਅਕਤੂਬਰ (ਬਿੱਲਾ ਅਕਾਲਗੜ੍ਹੀਆ)-ਇਕ ਸਹਾਰਾ ਫਾਊਡੇਸ਼ਨ ਵੱਲੋਂ ਸਥਾਨਕ ਸ਼ਹਿਰ ਤੇ ਇਲਾਕੇ ਦੇ ਉਘੇ ਸਮਾਜ ਸੇਵੀ ਤੇ ਯੂਥ ਆਗੂ ਦੀਪਕ ਸ਼ਰਮਾ (ਦੀਪੂ) ਦੀ ਅਗਵਾਈ ਵਿਚ 101 ਲੋੜਵੰਦ ਧੀਆਂ ਦੇ ਸਮੂਹਿਕ ਵਿਆਹ 11 ਅਕਤੂਬਰ ਨੂੰ ਕੁਰਾਲੀ ਖਰੜ ਮਾਰਗ ਤੇ ਸਥਿਤ ਰਾਇਤ ਬਾਹਰਾ ਦੇ ਸਹਾਮਣੇ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿਆਹ ਸਮਾਗਮਾਂ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਦੀਪਕ ਸ਼ਰਮਾ (ਦੀਪੂ) ਤੇ ਹੋਰ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਸਾਲ 51 ਲੋੜਵੰਦ ਧੀਆਂ ਦੇ ਅਨੰਦ ਕਾਰਜ ਕਰਵਾਏ ਗਏ ਸਨ, ਇਸ ਸਾਲ 101 ਲੋੜਵੰਦ ਧੀਆਂ ਦੇ ਅਨੰਦ ਕਾਰਜ ਕਰਵਾਏ ਜਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 10-10-2026
ਕੁਰਾਲੀ, 9 ਅਕਤੂਬਰ (ਬਿੱਲਾ ਅਕਾਲਗੜ੍ਹੀਆ)-ਇਕ ਸਹਾਰਾ ਫਾਊਡੇਸ਼ਨ ਵੱਲੋਂ ਸਥਾਨਕ ਸ਼ਹਿਰ ਤੇ ਇਲਾਕੇ ਦੇ ਉਘੇ ਸਮਾਜ ਸੇਵੀ ਤੇ ਯੂਥ ਆਗੂ ਦੀਪਕ ਸ਼ਰਮਾ (ਦੀਪੂ) ਦੀ ਅਗਵਾਈ ਵਿਚ 101 ਲੋੜਵੰਦ ਧੀਆਂ ਦੇ ਸਮੂਹਿਕ ਵਿਆਹ 11 ਅਕਤੂਬਰ ਨੂੰ ਕੁਰਾਲੀ ਖਰੜ ਮਾਰਗ ਤੇ ਸਥਿਤ ਰਾਇਤ ਬਾਹਰਾ ਦੇ ਸਹਾਮਣੇ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿਆਹ ਸਮਾਗਮਾਂ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਦੀਪਕ ਸ਼ਰਮਾ (ਦੀਪੂ) ਤੇ ਹੋਰ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਸਾਲ 51 ਲੋੜਵੰਦ ਧੀਆਂ ਦੇ ਅਨੰਦ ਕਾਰਜ ਕਰਵਾਏ ਗਏ ਸਨ, ਇਸ ਸਾਲ 101 ਲੋੜਵੰਦ ਧੀਆਂ ਦੇ ਅਨੰਦ ਕਾਰਜ ਕਰਵਾਏ ਜਾ ਰਹੇ ਹਨ। ਦੀਪੂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮੂਹਿਕ ਵਿਆਹ ਨਾ ਸਿਰਫ਼ ਲੋੜਵੰਦ ਪਰਿਵਾਰਾਂ ਲਈ ਵੱਡੀ ਰਹਿਮਤ ਹੁੰਦੇ ਹਨ, ਸਗੋਂ ਸਮਾਜ ਵਿਚ ਭਰਾਵਾਂਪੇ ਅਤੇ ਇਕਤਾ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਗਰੀਬ ਪਰਿਵਾਰਾਂ ਦੀਆਂ ਧੀਆਂ ਦੀ ਵਿਆਹ ਦੀ ਚਿੰਤਾ ਦੂਰ ਕਰਨਾ ਸੱਚੇ ਅਰਥਾਂ ਵਿਚ ਸੇਵਾ ਹੈ। ਮੁੱਖ ਪ੍ਰਬੰਧਕ ਦੀਪਕ ਸ਼ਰਮਾ ਨੇ ਅੱਗੇ ਦੱਸਿਆ ਕਿ ਵਿਆਹ ਵਾਲੀਆਂ ਲੜਕੀਆਂ ਨੂੰ ਘਰ ਵਿਚ ਵਰਤਣ ਵਾਲਾ ਸਾਰਾ ਘਰੇਲੂ ਸਮਾਨ ਤੇ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਇਲਾਕਾ ਨਿਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ 11 ਅਕਤੂਬਰ ਨੂੰ ਹੋਣ ਵਾਲੇ ਇਸ ਮਹਾਨ ਕਾਰਜ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਕੇ ਹੌਸਲਾ ਅਫ਼ਜਾਈ ਕਰਨ।
Ad Position 22
No active advertisement
ਪਿਛਲੀ ਖ਼ਬਰ ਬਾਗ਼ਬਾਨੀ ਮੰਤਰੀ ਮੋਹਿੰਦਰ ਭਗਤ ਵਲੋਂ ਪੰਜਾਬ ਕੋਲਡ ਸਟੋਰੇਜ਼ ਮਾਲਕ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਅਗਲੀ ਖ਼ਬਰ ਯੂਨੀਵਰਸਲ ਗਰੁੱਪ ਆਫ ਇੰਸਟੀਚਿਊਸਨਜ਼ ਵਿਖੇ ਵੋਟਰ ਰਜਿਸਟ੍ਰੇਸ਼ਨ ਅਤੇ ਜਾਗਰੂਕਤਾ ਮੁਹਿੰਮ ਹਰੇਕ ਵੋਟ ਮਹੱਤਵਪੂਰਨ ਹੈ ’- ਜ਼ਿ...
Ad Position 24