13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਲਈ ‘ ਏਕ ਸਾਥ ਸੇਵਾ ’ ਗਰੁੱਪ ਨੇ ਸਮਾਗਮ ਕਰਵਾਇਆ

ਕੁਰਾਲੀ, 12 ਅਕਤੂਬਰ (ਬਿੱਲਾ ਅਕਾਲਗੜ੍ਹੀਆ)-ਨਸ਼ਿਆਂ ਦੀ ਬੁਰਾਈ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਅਤੇ ਨੌਜਵਾਨਾਂ ਨੂੰ ਸਿਹਤਮੰਦ ਤੇ ਨਸ਼ਾ ਮੁਕਤ ਜੀਵਨ ਵੱਲ ਪ੍ਰੇਰਿਤ ਕਰਨ ਲਈ ‘ਏਕ ਸਾਥ ਸੇਵਾ’ ਗਰੁੱਪ ਕੁਰਾਲੀ ਵਲੋਂ ਵਿਸ਼ੇਸ਼ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਮੁੱਖ ਪ੍ਰਬੰਧਕ ਅਤੇ ਯੂਥ ਆਗੂ ਅਮਨਵੀਰ ਸਿੰਘ ਰਿੱਕੀ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਸਮਾਗਮ ‘ਚ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਪੰਜਾਬ ਸੁਮਨਦੀਪ ਸਿੰਘ ਵਾਲੀਆ, ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਬਸਪਾ ਆਗੂ ਰਾਜਿੰਦਰ ਸਿੰਘ ਨੰਨਹੇੜੀਆਂ, ਸਾਬਕਾ ਕੌਂਸਲਰ ਸ਼ਿਵ ਵਰਮਾ, ਮਨਮੋਹਣ ਸਿੰਘ ਬੜੌਦੀ, ਕਮਲਜੀਤ ਸਿੰਘ ਜੈਲਦਾਰ, ਸਾਬਕਾ ਕੌਂਸਲਰ ਗੁਰਮੇਲ ਸਿੰਘ ਪਾਬਲਾ, ਕੌਂਸਲਰ ਖੁਸ਼ਵੀਰ ਸਿੰਘ, ਹੈਪੀ ਵਰਮਾ ਅਤੇ ਰਣਜੀਤ ਸਿੰਘ ਕਾਕਾ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 13-10-2026
ਕੁਰਾਲੀ, 12 ਅਕਤੂਬਰ (ਬਿੱਲਾ ਅਕਾਲਗੜ੍ਹੀਆ)-ਨਸ਼ਿਆਂ ਦੀ ਬੁਰਾਈ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਅਤੇ ਨੌਜਵਾਨਾਂ ਨੂੰ ਸਿਹਤਮੰਦ ਤੇ ਨਸ਼ਾ ਮੁਕਤ ਜੀਵਨ ਵੱਲ ਪ੍ਰੇਰਿਤ ਕਰਨ ਲਈ ‘ਏਕ ਸਾਥ ਸੇਵਾ’ ਗਰੁੱਪ ਕੁਰਾਲੀ ਵਲੋਂ ਵਿਸ਼ੇਸ਼ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਮੁੱਖ ਪ੍ਰਬੰਧਕ ਅਤੇ ਯੂਥ ਆਗੂ ਅਮਨਵੀਰ ਸਿੰਘ ਰਿੱਕੀ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਸਮਾਗਮ ‘ਚ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਪੰਜਾਬ ਸੁਮਨਦੀਪ ਸਿੰਘ ਵਾਲੀਆ, ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਬਸਪਾ ਆਗੂ ਰਾਜਿੰਦਰ ਸਿੰਘ ਨੰਨਹੇੜੀਆਂ, ਸਾਬਕਾ ਕੌਂਸਲਰ ਸ਼ਿਵ ਵਰਮਾ, ਮਨਮੋਹਣ ਸਿੰਘ ਬੜੌਦੀ, ਕਮਲਜੀਤ ਸਿੰਘ ਜੈਲਦਾਰ, ਸਾਬਕਾ ਕੌਂਸਲਰ ਗੁਰਮੇਲ ਸਿੰਘ ਪਾਬਲਾ, ਕੌਂਸਲਰ ਖੁਸ਼ਵੀਰ ਸਿੰਘ, ਹੈਪੀ ਵਰਮਾ ਅਤੇ ਰਣਜੀਤ ਸਿੰਘ ਕਾਕਾ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਤੇ ਸਮਾਜ ਸੇਵਾ ਵਰਗੀਆਂ ਉਸਾਰੂ ਗਤੀਵਿਧੀਆਂ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਆਗੂਆਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ‘ਤੇ ਧਿਆਨ ਦੇਣ ਅਤੇ ਉਨ੍ਹਾਂ ਨਾਲ ਦੋਸਤਾਨਾ ਮਾਹੌਲ ‘ਚ ਗੱਲਬਾਤ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਮਾਪਿਆਂ, ਸਮਾਜਿਕ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਮਿਲ ਕੇ ਯਤਨ ਕਰਨ ਦੀ ਲੋੜ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਅਤੇ ਨਸ਼ਾ ਮੁਕਤ ਭਵਿੱਖ ਦਿੱਤਾ ਜਾ ਸਕੇ। ਅੰਤ ‘ਚ ਗਰੁੱਪ ਦੇ ਪ੍ਰਬੰਧਕ ਅਮਨਵੀਰ ਸਿੰਘ ਰਿੱਕੀ ਵਲੋਂ ਆਏ ਸਮੂਹ ਪਤਵੰਤਿਆਂ ਦਾ ਉਚੇਚੇ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਬਲਜੀਤ ਸਿੰਘ ਇੰਟਰਨੈਸ਼ਨ ਕਬੱਡੀ ਕੋਚ, ਸਾਬਕਾ ਕੌਂਸਲਰ ਰਾਜਦੀਪ ਸਿੰਘ ਹੈਪੀ, ਬਲਜਿੰਦਰ ਕੌਰ ਕੋਚ ਗਾਰਡਨ ਵੈਲੀ ਸਕੂਲ, ਨਰਿੰਦਰ ਸ਼ਰਮਾ, ਪ੍ਰੀਤਮਹਿੰਦਰ ਬਿੱਟਾ, ਰਾਹੁਲ, ਬਲਜਿੰਦਰ ਕੈਰੋਂ, ਜਗਜੀਤ ਸਿੰਘ ਕਲਸੀ , ਗੁਰਤੇਸ਼ਵਰ ਸਿੰਘ, ਹਰਪ੍ਰੀਤ ਸਿੰਘ ਪ੍ਰਧਾਨ ਚਨਾਲੋਂ, ਅਰਵਿੰਦਰ ਸਿੰਘ ਰਾਜੀ, ਅਰਵਿੰਦ ਜੋਸ਼ੀ, ਕੌਂਸਲਰ ਹੈਪੀ ਧੀਮਾਨ, ਹਰਮੀਤ ਸਿੰਘ, ਰਾਜਾ ਵੈਸਟਰਨ ਯੂਨੀਅਨ, ਸ਼ੈਂਕੀ ਬਵੇਜਾ, ਮਿੰਟੂ ਗੋਇਲ, ਅਮਨ ਪਾਬਲਾ, ਐਡਵੋਕੇਟ ਰਾਹੁਲ, ਮਨਿੰਦਰ ਕੌਰ, ਸ਼ਿਖਾ, ਲੱਕੀ, ਮਨਪ੍ਰੀਤ ਕੌਰ, ਭਾਵਨਾ ਅਰੋੜਾ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਸ਼ਾ ਵਿਭਾਗ ਪੰਜਾਬ ਵਲੋਂ ਪੇਂਡੂ ਲਾਇਬ੍ਰੇਰੀਆਂ , ਸਕੂਲਾਂ ਅਤੇ ਕਾਲਜਾਂ ਲਈ ‘ ਪੁਸਤਕ ਮੈਚਿੰਗ ਅਗਲੀ ਖ਼ਬਰ ਪਰਾਗਪੁਰ ਵਿਖੇ ਹੋਈ ਚੋਰੀ ਦੇ ਮਾਮਲੇ ਵਿਚ ਪੀੜਤ ਪਰਿਵਾਰ ਨੇ ਇਨਸਾਫ਼ ਦੀ ਲਗਾਈ ਗੁਹਾਰ
Ad Position 24