13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਭਾਸ਼ਾ ਵਿਭਾਗ ਪੰਜਾਬ ਵਲੋਂ ਪੇਂਡੂ ਲਾਇਬ੍ਰੇਰੀਆਂ , ਸਕੂਲਾਂ ਅਤੇ ਕਾਲਜਾਂ ਲਈ ‘ ਪੁਸਤਕ ਮੈਚਿੰਗ

ਐੱਸ. ਏ.

Ad Position 21
No active advertisement
ਅਜੀਤ ਡੈਸਕ 13-10-2026
ਐੱਸ. ਏ. ਐੱਸ. ਨਗਰ, 12 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਪੰਜਾਬੀ ਭਾਸ਼ਾ ਸਾਹਿਤ ਅਤੇ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਪਾਠਕਾਂ ਤੱਕ ਪੁਸਤਕਾਂ ਦੀ ਪਹੁੰਚ ਵਧਾਉਣ ਦੇ ਉਦੇਸ਼ ਨਾਲ ਭਾਸ਼ਾ ਵਿਭਾਗ ਪੰਜਾਬ ਵਲੋਂ ਪੇਂਡੂ ਲਾਇਬ੍ਰੇਰੀਆਂ, ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਤੇ ਸਾਹਿਤਕ ਸੰਸਥਾਵਾਂ ਲਈ ਤੀਜੀ ਤਿਮਾਹੀ ਅਧੀਨ ‘ਪੁਸਤਕ ਮੈਚਿੰਗ ਗ੍ਰਾਂਟ’ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਯੋਜਨਾ ਰਾਹੀਂ ਸੰਸਥਾਵਾਂ ਆਪਣੇ ਪੁਸਤਕ ਭੰਡਾਰ ‘ਚ ਵਾਧਾ ਕਰ ਸਕਣਗੀਆਂ, ਜਿਸ ਨਾਲ ਪਾਠਕਾਂ, ਵਿਦਿਆਰਥੀਆਂ ਤੇ ਸਾਹਿਤ ਪ੍ਰੇਮੀਆਂ ਨੂੰ ਵਧੇਰੇ ਪੁਸਤਕਾਂ ਪੜ੍ਹਨ ਦੇ ਮੌਕੇ ਪ੍ਰਾਪਤ ਹੋਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਦਫ਼ਤਰ ਮੁਹਾਲੀ ਦੇ ਖੋਜ ਅਫ਼ਸਰ ਡਾ. ਦਰਸ਼ਨ ਕੌਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਕੋਈ ਵੀ ਲਾਇਬ੍ਰੇਰੀ, ਸਕੂਲ ਜਾਂ ਕਾਲਜ ਭਾਸ਼ਾ ਵਿਭਾਗ ਤੋਂ ਜਿੰਨੇ ਮੁੱਲ ਦੀਆਂ ਪੁਸਤਕਾਂ ਖ਼ਰੀਦੇਗਾ, ਉਸ ਦੇ ਬਰਾਬਰ ਮੁੱਲ ਦੀਆਂ ਪੁਸਤਕਾਂ ਵਿਭਾਗ ਵਲੋਂ ‘ਮੈਚਿੰਗ ਗ੍ਰਾਂਟ’ ਦੇ ਰੂਪ ‘ਚ ਬਿਲਕੁਲ ਮੁਫ਼ਤ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਯੋਜਨਾ ਪੇਂਡੂ ਲਾਇਬ੍ਰੇਰੀਆਂ ਅਤੇ ਵਿੱਦਿਅਕ ਸੰਸਥਾਵਾਂ ਲਈ ਆਪਣੇ ਪੁਸਤਕ ਭੰਡਾਰ ਨੂੰ ਵਿਸ਼ਾਲ ਕਰਨ ਦਾ ਇਕ ਸੁਨਹਿਰੀ ਮੌਕਾ ਹੈ। ਉਨ੍ਹਾਂ ਜ਼ਿਲ੍ਹੇ ਦੀਆਂ ਸਮੁੱਚੀਆਂ ਪੇਂਡੂ ਲਾਇਬ੍ਰੇਰੀਆਂ, ਸਕੂਲਾਂ, ਕਾਲਜਾਂ ਅਤੇ ਹੋਰ ਸੰਬੰਧਿਤ ਸੰਸਥਾਵਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਇਸ ਗ੍ਰਾਂਟ ਦਾ ਲਾਭ ਲੈਣ ਦੀਆਂ ਚਾਹਵਾਨ ਸੰਸਥਾਵਾਂ ਆਪਣੀ ਸੰਸਥਾ ਦੇ ਅਧਿਕਾਰਤ ਲੈਟਰ-ਪੈਡ ਉੱਤੇ ਮੁਖੀ/ਪ੍ਰਿੰਸੀਪਲ ਦੀ ਮੋਹਰ ਅਤੇ ਦਸਤਖ਼ਤਾਂ ਸਮੇਤ ਬਿਨੈ-ਪੱਤਰ ਤਿਆਰ ਕਰਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੁਹਾਲੀ ਵਿਖੇ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦਫ਼ਤਰ ਨੂੰ ਪ੍ਰਾਪਤ ਬਿਨੈ-ਪੱਤਰਾਂ ਦੇ ਆਧਾਰ ‘ਤੇ ਮੰਗ ਅਨੁਸਾਰ ਮੁੱਖ ਦਫ਼ਤਰ ਤੋਂ ਪੁਸਤਕਾਂ ਲਈ ਰਾਸ਼ੀ ਪ੍ਰਾਪਤ ਕਰਕੇ ਸੰਸਥਾਵਾਂ ਨੂੰ ਪੁਸਤਕਾਂ ਉਪਲੱਬਧ ਕਰਵਾਉਣ ਦੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ’ ਚ 11 ਵੀਂ ਜਮਾਤ ਦੀ 15 ਸਾਲਾ ਵਿਦਿਆਰਥਣ ਸ਼ੱਕੀ ਹਾਲਾਤ ’ ਚ ਲਾਪਤਾ ਪੁਲਿਸ ਵਲੋਂ ਅਗਵਾ ਦਾ ਮਾਮਲਾ ਦਰਜ ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਲਈ ‘ ਏਕ ਸਾਥ ਸੇਵਾ ’ ਗਰੁੱਪ ਨੇ ਸਮਾਗਮ ਕਰਵਾਇਆ
Ad Position 24