18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਚੰਡੀਗੜ੍ਹ ’ ਚ ਸੈਕਟਰ -49 ਵਿਖੇ 70 ਫੁੱਟ ਉੱਚੇ ਰਾਵਣ ਦੇ ਪੁਤਲੇ ਅਤੇ ਸ਼ਾਨਦਾਰ ਆਤਿਸ਼ਬਾਜ਼ੀ ਨਾਲ ਦੁਸਹਿਰਾ ਮਨਾਇਆ ਜਾਵੇਗਾ ਭਾਜਪਾ ਦੇ ਪ੍ਰਮੁੱਖ ਆਗੂ ਸੰਜੇ ਟੰਡਨ ਮੁੱਖ ਮਹਿਮਾਨ ਵਜੋਂ ਅਤੇ ਕਨ੍ਹੱਈਆ ਮਿੱਤਲ ਵਿਸ਼ੇਸ਼ ਮਹਿਮਾਨ ਵਜੋਂ ਕਰਨਗੇ ਸ਼ਿਰਕਤ

ਚੰਡੀਗੜ੍ਹ, 17 ਅਕਤੂਬਰ (ਅਜਾਇਬ ਸਿੰਘ ਔਜਲਾ) - ਦਿਵਯ ਰਾਮਾਇਣ ਯੁਵਾ ਕਲਾ ਮੰਚ, ਸੈਕਟਰ-49, ਚੰਡੀਗੜ੍ਹ ਵਲੋਂ ਕਰਵਾਏ ਜਾ ਰਹੇ ਪੰਜਵੇਂ ਰਾਮ-ਲੀਲ੍ਹਾ ਅਤੇ ਦੁਸਹਿਰਾ ਮਹਾਂਉਤਸਵ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ। ਵਿਜੈਦਸ਼ਮੀ ਮੌਕੇ 70 ਫੁੱਟ ਉੱਚੇ ਰਾਵਣ ਅਤੇ 65-65 ਫੁੱਟ ਉੱਚੇ ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜੇ ਜਾਣਗੇ।

Ad Position 21
No active advertisement
ਅਜੀਤ ਡੈਸਕ 18-10-2026
ਚੰਡੀਗੜ੍ਹ, 17 ਅਕਤੂਬਰ (ਅਜਾਇਬ ਸਿੰਘ ਔਜਲਾ) - ਦਿਵਯ ਰਾਮਾਇਣ ਯੁਵਾ ਕਲਾ ਮੰਚ, ਸੈਕਟਰ-49, ਚੰਡੀਗੜ੍ਹ ਵਲੋਂ ਕਰਵਾਏ ਜਾ ਰਹੇ ਪੰਜਵੇਂ ਰਾਮ-ਲੀਲ੍ਹਾ ਅਤੇ ਦੁਸਹਿਰਾ ਮਹਾਂਉਤਸਵ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ। ਵਿਜੈਦਸ਼ਮੀ ਮੌਕੇ 70 ਫੁੱਟ ਉੱਚੇ ਰਾਵਣ ਅਤੇ 65-65 ਫੁੱਟ ਉੱਚੇ ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜੇ ਜਾਣਗੇ। ਇਸ ਮੌਕੇ ਸੰਜੇ ਟੰਡਨ ਮੁੱਖ ਮਹਿਮਾਨ ਅਤੇ ਕਨ੍ਹਈਆ ਮਿੱਤਲ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਦੁਸਹਿਰੇ ਵਾਲੇ ਦਿਨ ਸੈਕਟਰ-50 ਸਥਿਤ ਪ੍ਰੋਗਰੈਸਿਵ ਸੋਸਾਇਟੀ ਮੰਦਰ ਤੋਂ ਦੁਪਹਿਰ 3 ਵਜੇ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜਦਕਿ ਸ਼ਾਮ 6 ਵਜੇ ਰਾਵਣ ਦਹਿਨ ਦਾ ਮੁੱਖ ਸਮਾਗਮ ਹੋਵੇਗਾ। ਇਸ ਦੌਰਾਨ ਵਾਤਾਵਰਨ ਨੂੰ ਧਿਆਨ ਵਿਚ ਰੱਖਦਿਆਂ ਹਰੇ ਪਟਾਕਿਆਂ ਅਤੇ ਸ਼ਾਨਦਾਰ ਆਤਿਸ਼ਬਾਜ਼ੀ ਦਾ ਪ੍ਰਬੰਧ ਕੀਤਾ ਗਿਆ ਹੈ। ਰਾਮ ਭਗਤਾਂ ਦੀ ਸਹੂਲਤ ਲਈ ਬੈਠਣ ਦੇ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਹਨ। ਸਮਾਗਮ ਵਿਚ ਅਰੁਣ ਸੂਦ, ਆਈ.ਏ.ਐੱਸ ਅਧਿਕਾਰੀ ਪ੍ਰਦਿਊਮਨ ਅਤੇ ਆਈ.ਪੀ.ਐੱਸ ਅਧਿਕਾਰੀ ਅਨੁਰਾਗ ਦਾਰੂ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਭਗਵਾਨ ਸ੍ਰੀ ਰਾਮ ਦੀ ਭੂਮਿਕਾ ਨਿਭਾਉਣ ਵਾਲੇ ਸੁਮਿਤ ਸੇਠੀ ਨੂੰ ਇਸ ਕਿਰਦਾਰ ਦਾ 25 ਸਾਲਾਂ ਦਾ ਤਜਰਬਾ ਹੈ ਅਤੇ ਉਹ ਪਿਛਲੇ ਤਿੰਨ ਸਾਲਾਂ ਤੋਂ ਮੰਚ ਨਾਲ ਜੁੜੇ ਹੋਏ ਹਨ। ਥੀਏਟਰ ਕਲਾਕਾਰ ਸ਼ੁਭਰਾ ਸਿੰਘ ਪਹਿਲੀ ਵਾਰ ਮਾਤਾ ਸੀਤਾ ਦੀ ਭੂਮਿਕਾ ਨਿਭਾ ਰਹੇ ਹਨ, ਜਦਕਿ ਆਸ਼ੀਸ਼ ਰੌਤੇਲਾ ਪਿਛਲੇ ਪੰਜ ਸਾਲਾਂ ਤੋਂ ਲਕਸ਼ਮਣ ਦੀ ਭੂਮਿਕਾ ਨਿਭਾ ਰਹੇ ਹਨ। ਪ੍ਰਸ਼ਾਂਤ ਇਸ ਸਾਲ ਪਹਿਲੀ ਵਾਰ ਹਨੂਮਾਨ ਦੀ ਭੂਮਿਕਾ ਵਿਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਉਹ ਰਾਮ-ਲੀਲ੍ਹਾ ਵਿਚ ਹੋਰ ਕਿਰਦਾਰ ਨਿਭਾ ਚੁੱਕੇ ਹਨ। ਰਾਵਣ ਅਤੇ ਰਾਜਾ ਦਸ਼ਰਥ ਦੀਆਂ ਭੂਮਿਕਾਵਾਂ ਨਿਭਾਉਣ ਵਾਲੇ ਅਸ਼ਵਨੀ ਸ਼ਰਮਾ ਚੰਡੀਗੜ੍ਹ ਪੁਲਿਸ ਵਿਚ ਸਹਾਇਕ ਸਬ-ਇੰਸਪੈਕਟਰ ਵਜੋਂ ਤਾਇਨਾਤ ਹਨ। ਦਰਸ਼ਕਾਂ ਨੂੰ ਪ੍ਰਭਾਵਸ਼ਾਲੀ ਅਨੁਭਵ ਦੇਣ ਲਈ 60 ਫੁੱਟ ਚੌੜਾ ਮੰਚ ਅਤੇ ਨਕਲੀ ਬੁੱਧੀ (ਏਆਈ) ਤਕਨੀਕ ਨਾਲ ਲੈਸ 50 ਫੁੱਟ ਦੀ ਐਲ.ਈ.ਡੀ ਸਕ੍ਰੀਨ ਲਗਾਈ ਗਈ ਹੈ। ਰਾਮਾਇਣ ਦੇ ਰਵਾਇਤੀ ਦ੍ਰਿਸ਼ਾਂ ਨੂੰ ਆਧੁਨਿਕ ਦ੍ਰਿਸ਼ ਤਕਨੀਕ ਅਤੇ ਪ੍ਰਭਾਵਸ਼ਾਲੀ ਸੰਗੀਤ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਸੰਗੀਤ ਦੇ ਖੇਤਰ ਵਿਚ ਗਾਇਕ ਜੋੜੀ ਨੇ ਵੀ ਵਿਸ਼ੇਸ਼ ਯੋਗਦਾਨ ਪਾਇਆ ਹੈ।
Ad Position 22
No active advertisement
ਪਿਛਲੀ ਖ਼ਬਰ ਵੀਜ਼ਾ ਦਿਵਾਉਣ ਦੇ ਨਾਂਅ ’ਤੇ 9 ਲੱਖ ਰੁਪਏ ਦੀ ਠੱਗੀ, ਮੁਲਜ਼ਮਾਂ ਵਲੋਂ ਸ਼ਿਕਾਇਤਕਰਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਅਗਲੀ ਖ਼ਬਰ ਪੀ . ਐੱਚ . ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਐੱਮ . ਐੱਸ . ਐੱਮ . ਈ ਖੇਤਰ ਲਈ ਨੈਸ਼ਨਲ ਪੈਨਸ਼ਨ ਸਿਸਟਮ ਯੋਜਨਾ ਸੰਬ...
Ad Position 24