18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਚੰਡੀਗੜ੍ਹ ’ ਚ ਸਕੂਲੀ ਵਿਦਿਆਰਥੀਆਂ ਨੇ ਰਚਨਾਤਮਿਕ ਤੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਬੰਨ੍ਹਿਆ ਰੰਗ

ਚੰਡੀਗੜ੍ਹ, 18 ਅਕਤੂਬਰ (ਅਜਾਇਬ ਸਿੰਘ ਔਜਲਾ) : ਕੁੰਦਨ ਇੰਟਰਨੈਸ਼ਨਲ ਸਕੂਲ, ਸੈਕਟਰ-46, ਚੰਡੀਗੜ੍ਹ ਨੇ ਆਪਣਾ 20ਵਾਂ ਸਥਾਪਨਾ ਦਿਵਸ ‘ਕੇ. ਆਈ.

Ad Position 21
No active advertisement
ਅਜੀਤ ਡੈਸਕ 19-10-2026
ਚੰਡੀਗੜ੍ਹ, 18 ਅਕਤੂਬਰ (ਅਜਾਇਬ ਸਿੰਘ ਔਜਲਾ) : ਕੁੰਦਨ ਇੰਟਰਨੈਸ਼ਨਲ ਸਕੂਲ, ਸੈਕਟਰ-46, ਚੰਡੀਗੜ੍ਹ ਨੇ ਆਪਣਾ 20ਵਾਂ ਸਥਾਪਨਾ ਦਿਵਸ ‘ਕੇ.ਆਈ.ਐੱਸ ਕਲਰਜ਼ 2026’ ਦੇ ਨਾਮ ਨਾਲ ਉਤਸ਼ਾਹਪੂਰਵਕ ਮਨਾਇਆ। ਇਸ ਮੌਕੇ ਰਚਨਾਤਮਕਤਾ, ਸੱਭਿਆਚਾਰਕ ਵਿਰਾਸਤ, ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਅਤੇ ਸਰਬਪੱਖੀ ਸਿੱਖਿਆ ਦੀ ਭਾਵਨਾ ਦਾ ਸੁੰਦਰ ਸੁਮੇਲ ਦੇਖਣ ਨੂੰ ਮਿਲਿਆ। ‘ਬਚਪਨ ਦੇ ਰੰਗ’ ਵਿਸ਼ੇ ’ਤੇ ਆਧਾਰਿਤ ਸਮਾਗਮ ਵਿੱਚ ਹਰ ਬੱਚੇ ਦੀ ਵਿਲੱਖਣ ਪਛਾਣ, ਭਾਵਨਾਵਾਂ, ਸੁਪਨਿਆਂ ਅਤੇ ਪ੍ਰਤਿਭਾ ਨੂੰ ਦਰਸਾਇਆ ਗਿਆ। ਵਿਦਿਆਰਥੀਆਂ ਵਲੋਂ ਰਚਨਾਤਮਕ ਤੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਵਧੀਆ ਮਾਹੌਲ ਸਿਰਜਿਆ। ਸਮਾਗਮ ਵਿਚ ਹਰਿਆਣਾ ਖੇਤਰ ਦੇ ਮੁੱਖ ਆਮਦਨ ਕਰ ਕਮਿਸ਼ਨਰ ਜਸਪ੍ਰੀਤ ਸਿੰਘ ਮਿਨਹਾਸ (ਆਈਆਰਐੱਸ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਕੁੰਦਨ ਲਾਲ ਟਰੱਸਟ ਦੇ ਟਰੱਸਟੀ, ਮਾਪੇ ਅਤੇ ਸਾਬਕਾ ਵਿਦਿਆਰਥੀ ਵੀ ਮੌਜੂਦ ਸਨ। ਟਰੱਸਟ ਦੇ ਪ੍ਰਧਾਨ ਰਮੇਸ਼ ਅਗਰਵਾਲ ਬੈਂਗਲੁਰੂ ਤੋਂ ਆਨਲਾਈਨ ਸਮਾਗਮ ਵਿੱਚ ਸ਼ਾਮਲ ਹੋਏ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਕੁੰਦਨ ਲਾਲ ਟਰੱਸਟ ਦੇ ਟਰੱਸਟੀ ਰਾਜੇਸ਼ ਟੁਟੇਜਾ ਅਤੇ ਪ੍ਰਿੰਸੀਪਲ ਯੋਗੇਸ਼ ਜਾਡਲੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਪ੍ਰਿੰਸੀਪਲ ਨੇ ਸਕੂਲ ਦੀਆਂ ਵਿੱਦਿਅਕ ਪ੍ਰਾਪਤੀਆਂ, ਮਹੱਤਵਪੂਰਨ ਮੀਲ ਪੱਥਰਾਂ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਪ੍ਰਤੀ ਵਚਨਬੱਧਤਾ ’ਤੇ ਚਾਨਣਾ ਪਾਇਆ। ਜਸਪ੍ਰੀਤ ਸਿੰਘ ਮਿਨਹਾਸ ਨੇ ਸਮਾਗਮ ਦੇ ਵਿਸ਼ੇ ਅਤੇ ਕਬੀਰ ਦੇ ਜੀਵਨ ’ਤੇ ਆਧਾਰਿਤ ਨਾਟਕ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਤਿੰਨ ਸੀ — ਕਿਊਰੀਆਸਿਟੀ (ਜਿਗਿਆਸਾ), ਕਰੇਜ (ਹਿੰਮਤ) ਅਤੇ ਕੰਪੈਸ਼ਨ (ਹਮਦਰਦੀ) ਦੀ ਮਹੱਤਤਾ ਸਮਝਾਈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ‘ਕਿਉਂ’ ਅਤੇ ‘ਕਿਵੇਂ’ ਵਰਗੇ ਸਵਾਲ ਪੁੱਛ ਕੇ ਆਪਣੀ ਜਿਗਿਆਸਾ ਵਧਾਉਣੀ ਚਾਹੀਦੀ ਹੈ, ਕੋਸ਼ਿਸ਼ ਕਰਨ ਅਤੇ ਅਸਫਲਤਾਵਾਂ ਤੋਂ ਸਿੱਖਣ ਦੀ ਹਿੰਮਤ ਰੱਖਣੀ ਚਾਹੀਦੀ ਹੈ ਅਤੇ ਦੂਜਿਆਂ ਪ੍ਰਤੀ ਹਮਦਰਦੀ ਤੇ ਦਿਆਲਤਾ ਦਿਖਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰ ਬੱਚਾ ਵਿਲੱਖਣ ਹੁੰਦਾ ਹੈ ਅਤੇ ਉਸ ਨੂੰ ਆਪਣੀਆਂ ਸਮਰੱਥਾਵਾਂ ਪਛਾਣਨ ਤੇ ਵਿਕਸਤ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।ਸੱਭਿਆਚਾਰਕ ਪ੍ਰੋਗਰਾਮ ਦੌਰਾਨ ਸੰਗੀਤ, ਨਾਚ ਅਤੇ ਨਾਟਕ ਪੇਸ਼ਕਾਰੀਆਂ ਰਾਹੀਂ ਬਚਪਨ ਦੇ ਵੱਖ-ਵੱਖ ਰੰਗਾਂ ਨੂੰ ਜੀਵੰਤ ਕੀਤਾ ਗਿਆ। ਇਨ੍ਹਾਂ ਪੇਸ਼ਕਾਰੀਆਂ ਨੇ ਰਚਨਾਤਮਕਤਾ, ਵਿਭਿੰਨਤਾ ਅਤੇ ਹਰ ਬੱਚੇ ਦੀ ਵਿਅਕਤੀਗਤ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਦਸਵੀਂ ਜਮਾਤ ਦੀ ਤਨਵੀ ਨੂੰ ਬੀਸੀਸੀਆਈ ਦੀ ਅੰਡਰ-19 ਲੜਕੀਆਂ ਦੀ ਟੀ-20 ਕ੍ਰਿਕਟ ਟੀਮ ਵਿੱਚ ਚੋਣ ਲਈ ਸਨਮਾਨਿਤ ਕੀਤਾ ਗਿਆ। ਸੀਬੀਐੱਸਈ ਬੋਰਡ ਪ੍ਰੀਖਿਆਵਾਂ 2026 ਵਿੱਚ ਬਾਰ੍ਹਵੀਂ ਦੀ ਟਾਪਰ ਤਵਿਸ਼ਾ ਅਰੋੜਾ ਅਤੇ ਦਸਵੀਂ ਦੇ ਟਾਪਰ ਸ਼ੁਭਨੀਤ ਸਿੰਘ ਕੋਟਿਆਲ ਨੂੰ 97 ਫ਼ੀਸਦੀ ਅੰਕ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਪ੍ਰਸ਼ਾਸਨ , ਸਿੱਖਿਆ ਵਿਭਾਗ ਤੇ ਪ੍ਰਸ਼ਾਸਕੀ ਉਦਾਸੀਨਤਾ ਦੇ ਵਿਰੋਧ ਵਿਚ ਅਧਿਆਪਕ ਕੱਲ੍ਹ ਕਰਨਗੇ ਸ਼ਾਂਤਮਈ ਵਿਰੋਧ ਪ੍... ਅਗਲੀ ਖ਼ਬਰ ਸਿਰਸਾ ਮਹਿਲਾ ਪੁਲਿਸ ਥਾਣੇ ਨੇੜੇ ਗ੍ਰਨੇਡ ਹਮਲਾ ਮਾਮਲੇ ’ਚ ਚਾਰ ਖ਼ਿਲਾਫ਼ ਚਾਰਜਸ਼ੀਟ ਦਾਖ਼ਲ
Ad Position 24