ਡੀ. ਜੀ. ਪੀ., ਯੂ. ਟੀ. ਚੰਡੀਗੜ੍ਹ ਦੇ ਡੈਸਕ ਤੋਂ ਸੁਨੇਹਾ
ਅੱਜ ਮਨਾਇਆ ਜਾਵੇਗਾ ਪੁਲਿਸ ਸ਼ਹੀਦੀ ਦਿਵਸ
ਚੰਡੀਗੜ੍ਹ, 20 ਅਕਤੂਬਰ (ਅ. ਬ.)
ਚੰਡੀਗੜ੍ਹ, 20 ਅਕਤੂਬਰ (ਅ. ਬ.)- ਰਾਸ਼ਟਰੀ ਪੁਲਿਸ ਯਾਦਗਾਰੀ ਦਿਵਸ 21 ਅਕਤੂਬਰ ਨੂੰ ਉਨ੍ਹਾਂ ਬਹਾਦਰ ਪੁਲਿਸ ਮੁਲਾਜ਼ਮਾਂ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਸਾਡੇ ਦੇਸ਼ ਦੀ ਸ਼ਾਂਤੀ, ਕਾਨੂੰਨ ਤੇ ਵਿਵਸਥਾ ਤੇ ਖੇਤਰੀ ਅਖੰਡਤਾ ਨੂੰ ਬਣਾਈ ਰੱਖਣ ਲਈ ਡਿਊਟੀ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਅਸੀਂ ਇਸ ਦਿਨ ਪੁਲਿਸ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਦੇਸ਼ ਦੀ ਸ਼ਾਂਤੀ ਅਤੇ ਸ਼ਾਨ ਲਈ ਸਰਵਉੱਚ ਕੁਰਬਾਨੀ ਦਿੱਤੀ। ਪੁਲਿਸ ਯਾਦਗਾਰੀ ਦਿਵਸ ਦੇ ਇਸ ਪਵਿੱਤਰ ਮੌਕੇ ‘ਤੇ ਡੀ. ਜੀ. ਪੀ., ਯੂ. ਟੀ. ਚੰਡੀਗੜ੍ਹ ਡਾ. ਸਾਗਰ ਪ੍ਰੀਤ ਹੁੱਡਾ ਕਿਹਾ ਕਿ ਮੈਂ ਉਨ੍ਹਾਂ ਬਹਾਦਰ ਪੁਲਿਸ ਅਧਿਕਾਰੀਆਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਡਿਊਟੀ ਦੌਰਾਨ ਸਰਵਉੱਚ ਕੁਰਬਾਨੀ ਦਿੱਤੀ। ਉਨ੍ਹਾਂ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਸਾਡੀ ਡੂੰਘੀ ਸੰਵੇਦਨਾ ਜਿਨ੍ਹਾਂ ਨੇ ਆਪਣਾ ਅੱਜ ਸਾਡੇ ਕੱਲ੍ਹ ਲਈ ਦੇ ਦਿੱਤਾ।