ਸੈਕਟਰ-43 (ਬੀ) ਦੇ ਘਰੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ
ਚੰਡੀਗੜ੍ਹ, 24 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-43ਬੀ ਵਿਖੇ ਇਕ ਘਰ ’ਚੋਂ ਅਣਪਛਾਤਾ ਵਿਅਕਤੀ ਵਲੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ 58 ਸਾਲਾਂ ਔਰਤ ਦੇ ਬਿਆਨਾਂ ’ਤੇ ਥਾਣਾ ਸੈਕਟਰ-36 ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮ ਵਿਰੁੱਧ ਬੀ.
ਚੰਡੀਗੜ੍ਹ, 24 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-43ਬੀ ਵਿਖੇ ਇਕ ਘਰ ’ਚੋਂ ਅਣਪਛਾਤਾ ਵਿਅਕਤੀ ਵਲੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ 58 ਸਾਲਾਂ ਔਰਤ ਦੇ ਬਿਆਨਾਂ ’ਤੇ ਥਾਣਾ ਸੈਕਟਰ-36 ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮ ਵਿਰੁੱਧ ਬੀ.ਐੱਨ.ਐੱਸ. ਦੀਆਂ ਧਾਰਾਵਾਂ 305 ਅਤੇ 331(3) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤ ਅਨੁਸਾਰ ਇਹ ਚੋਰੀ 22 ਅਕਤੂਬਰ ਨੂੰ ਸ਼ਾਮ ਕਰੀਬ 6:30 ਵਜੇ ਹੋਈ, ਉਸ ਸਮੇਂ ਘਰ ਵਿਚ ਕੋਈ ਨਹੀਂ ਸੀ। ਵਾਰਦਾਤ ਉਪਰੰਤ ਸ਼ਿਕਾਇਤਕਰਤਾ ਨੇ ਘਰ ਅੰਦਰੋਂ ਫਰੋਲਾ ਫਰਾਲੀ ਹੋਈ ਦੇਖੀ, ਤਾਂ ਉਨ੍ਹਾਂ ਤੁਰੰਤ ਘਰ ਵਿਚ ਪਈਆਂ ਕੀਮਤੀ ਚੀਜ਼ਾਂ ਦਾ ਮੁਆਇਨਾ ਕੀਤਾ। ਜਿਸ ਉਪਰੰਤ ਮਹਿਲਾ ਨੂੰ ਮਾਲੂਮ ਹੋਇਆ ਕੇ ਮੁਲਜ਼ਮ ਘਰ ’ਚੋਂ ਸੋਨੇ ਦਾ ਇਕ ਕੜਾ, ਸੋਨੇ ਦੀਆਂ ਦੋ ਮੁੰਦਰੀਆਂ, ਹੀਰੇ ਦੀ ਇਕ ਮੁੰਦਰੀ, ਕੰਨਾਂ ਦੀਆਂ ਤਿੰਨ ਜੋੜੀਆਂ ਵਾਲੀਆਂ, ਹੀਰੇ ਦੀਆਂ ਵਾਲੀਆਂ ਦੀ ਇਕ ਜੋੜੀ ਅਤੇ ਕੁੱਝ ਨਕਦੀ ਚੋਰੀ ਕਰਕੇ ਲੈ ਗਿਆ। ਉਕਤ ਮਹਿਲਾ ਨੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਸ਼ੁਰੂਆਤੀ ਜਾਂਚ ਕਰਨ ਉਪਰੰਤ ਪੁਲਿਸ ਅਧਿਕਾਰੀਆਂ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ।