ਕੇ2 ਜ਼ੈਨੋਕਸ ਦੀ ਨਜ਼ਰ ਪੰਜਾਬ ਵਿੱਚ ਮਾਰਕੀਟ ਹਿੱਸੇਦਾਰੀ ਵਧਾਉਣ ’ਤੇ, ਇੱਕ ਸਾਲ ਵਿੱਚ ਉਤਪਾਦਨ ਸਮਰੱਥਾ ਵਿੱਚ 15 ਫੀਸਦੀ ਵਾਧੇ ਦਾ ਟੀਚਾ
ਚੰਡੀਗੜ੍ਹ, 26 ਅਕਤੂਬਰ (ਅ. ਬ.)
ਚੰਡੀਗੜ੍ਹ, 26 ਅਕਤੂਬਰ (ਅ.ਬ.) : ਭਾਰਤ ਦੇ ਸਭ ਤੋਂ ਯੁਵਾ ਅਤੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਟੀ.ਐੱਮ.ਟੀ. ਬਾਰ (ਇੰਟੈਲੀਜੈਂਟ ਸਟੀਲ) ਨਿਰਮਾਤਾ ਕੇ2 ਜ਼ੈਨੋਕਸ ਨੇ ਪੰਜਾਬ ਵਿੱਚ ਆਪਣੇ ਵਿਸਤਾਰ ਨੂੰ ਤੇਜ਼ ਕਰ ਦਿੱਤਾ ਹੈ। ਰਾਜ ਵਿੱਚ ਸਟੀਲ ਉਤਪਾਦਾਂ ਦੀ ਵਧਦੀ ਮੰਗ ਨੂੰ ਵੇਖਦਿਆਂ ਕੰਪਨੀ ਅਗਲੇ ਇੱਕ ਸਾਲ ਵਿੱਚ ਆਪਣੀ ਟੀ.ਐੱਮ.ਟੀ. ਬਾਰ ਉਤਪਾਦਨ ਸਮਰੱਥਾ ਵਿੱਚ 15 ਪ੍ਰਤੀਸ਼ਤ ਦਾ ਵਾਧਾ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦੀ ਮੌਜੂਦਾ ਸਮੇਂ ਵਿੱਚ ਗੁਜਰਾਤ ਵਿੱਚ 48,000 ਮੀਟਰਿਕ ਟਨ ਟੀ.ਐੱਮ.ਟੀ. ਬਾਰ ਦੀ ਉਤਪਾਦਨ ਸਮਰੱਥਾ ਹੈ।ਆਪਣੇ ਮੌਜੂਦਾ ਡੀਲਰ ਅਤੇ ਵਿਤਰਕ ਨੈੱਟਵਰਕ ਦੇ ਆਧਾਰ ‘ਤੇ, ਕੇ2 ਜ਼ੈਨੋਕਸ ਰਾਜ ਵਿੱਚ ‘ਮੇਸਨ ਮੀਟ’ ਅਤੇ ‘ਬਿਲਡਰ ਮੀਟ’ ਰਾਹੀਂ ਹੌਲੀ-ਹੌਲੀ ਆਪਣੇ ਡੀਲਰ ਅਤੇ ਵੰਡ ਨੈੱਟਵਰਕ ਦਾ 10 ਪ੍ਰਤੀਸ਼ਤ ਵਿਸਤਾਰ ਕਰੇਗਾ। ਕੇ2 ਜ਼ੈਨੋਕਸ ਦੇ ਡਾਇਰੈਕਟਰ ਸ੍ਰੀ ਸੁਨੀਲ ਅਗਰਵਾਲ ਨੇ ਕਿਹਾ, “ਕੇ2 ਜ਼ੈਨੋਕਸ ਨੇ ਘੱਟ ਸਮੇਂ ਵਿੱਚ ਹੀ ਦੇਸ਼ ਭਰ ਦੇ ਬਾਜ਼ਾਰਾਂ ਵਿੱਚ ਮਹੱਤਵਪੂਰਨ ਪਹੁੰਚ ਬਣਾ ਲਈ ਹੈ। ਇਹ ਪ੍ਰੀਮੀਅਮ ਉਤਪਾਦ ਆਧੁਨਿਕ ਨਿਰਮਾਣ ਅਤੇ ਡਿਜ਼ਾਈਨ ਰੁਝਾਨਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ। ਅਸੀਂ ਆਪਣੇ ਬਾਜ਼ਾਰ ਦਾ ਵਿਸਤਾਰ ਕਰਨਾ ਚਾਹੁੰਦੇ ਹਾਂ। ਸਾਡੇ ਲਈ ਪੰਜਾਬ ਇੱਕ ਮਹੱਤਵਪੂਰਨ ਬਾਜ਼ਾਰ ਹੈ ਜਿਸ ਵਿੱਚ ਵਿਕਾਸ ਦੀਆਂ ਅਪਾਰ ਸੰਭਾਵਨਾਵਾਂ ਹਨ। ਇੱਥੇ ਤੇਜ਼ੀ ਨਾਲ ਬੁਨਿਆਦੀ ਢਾਂਚੇ ਦਾ ਵਿਕਾਸ ਹੋ ਰਿਹਾ ਹੈ। ਆਪਣੀ ਵਿਸਤਾਰ ਰਣਨੀਤੀ ਤਹਿਤ ਅਸੀਂ ਰਾਜ ਵਿੱਚ ਵਧਦੀ ਮੰਗ ਨੂੰ ਪੂਰਾ ਕਰਨ ਲਈ ਉੱਚ ਗੁਣਵੱਤਾ ਵਾਲੇ ਕੱਚੇ ਮਾਲ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰ ਰਹੇ ਹਾਂ।” ‘ਗੈਂਗਸਟਰਾਂ ’ਤੇ ਵਾਰ ਦਾ 279ਵੇਂ ਦਿਨ ਪੰਜਾਬ ਪੁਲਿਸ ਵਲੋਂ 543 ਥਾਵਾਂ ’ਤੇ ਛਾਪੇਮਾਰੀ 231 ਕਾਬੂ ਚੰਡੀਗੜ੍ਹ, 26 ਅਕਤੂਬਰ (ਅਜੀਤ ਬਿਊਰੋ) - ਗੈਂਗਸਟਰਾਂ ਵਿਰੁੱਧ ਫੈਸਲਾਕੁੰਨ ਮੁਹਿੰਮ ‘ਗੈਂਗਸਟਰਾਂ ’ਤੇ ਵਾਰ’ ਦੇ 279ਵੇਂ ਦਿਨ ਪੰਜਾਬ ਪੁਲਿਸ ਨੇ ਅੱਜ ਸੂਬੇ ਭਰ ਵਿਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ 543 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। 279ਵੇਂ ਦਿਨ ਪੁਲਿਸ ਟੀਮਾਂ ਨੇ 231 ਵਿਅਕਤੀਆਂ ਨੂੰ 2 ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ, ਜਿਸ ਨਾਲ ਇਸ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 80,898 ਹੋ ਗਈ ਹੈ। ਇਸ ਤੋਂ ਇਲਾਵਾ 184 ਵਿਅਕਤੀਆਂ ਵਿਰੁੱਧ ਰੋਕਥਾਮ ਵਾਲੀ ਕਾਰਵਾਈ ਕੀਤੀ ਗਈ ਹੈ। ਪੁਲਿਸ ਟੀਮਾਂ ਨੇ ਇਸ ਕਾਰਵਾਈ ਦੌਰਾਨ ਸੱਤ ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ, ਪੁਲਿਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ 604ਵੇਂ ਦਿਨ ਵੀ ਜਾਰੀ ਰੱਖਿਆ ਅੱਜ 296 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 3.5 ਕਿਲੋ ਹੈਰੋਇਨ, 500 ਗ੍ਰਾਮ ਅਫ਼ੀਮ, 120 ਕਿਲੋ ਗਾਂਜਾ, 44 ਕਿਲੋ ਭੁੱਕੀ, 1722 ਨਸ਼ੀਲੀਆਂ ਗੋਲੀਆਂ ਅਤੇ 13,850 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਇਸ ਦੇ ਨਾਲ ਹੀ ਸਿਰਫ਼ 603 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਕੁੱਲ ਗਿਣਤੀ 88,285 ਤੱਕ ਪਹੁੰਚ ਗਈ ਹੈ। ਨਸ਼ਾ ਛੁਡਾਊ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਅੱਜ 32 ਵਿਅਕਤੀਆਂ ਨੂੰ ਨਸ਼ਾ ਛੱਡਣ ਅਤੇ ਮੁੜ-ਵਸੇਬਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ। ਜ਼ਿਲ੍ਹਾ ਪੱਧਰੀ ਵਿਕਸਿਤ ਭਾਰਤ ਯੂਥ ਪਾਰਲੀਮੈਂਟ 31 ਅਕਤੂਬਰ ਨੂੰ ਐੱਸ. ਏ. ਐੱਸ. ਨਗਰ, 26 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਮਾਈ ਭਾਰਤ ਮੁਹਾਲੀ ਵਲੋਂ ਆਗਾਮੀ 31 ਅਕਤੂਬਰ ਨੂੰ ਸਵੇਰੇ 9.30 ਵਜੇ ਚੰਡੀਗੜ੍ਹ ਯੂਨੀਵਰਸਿਟੀ ਦੇ ਅਕਾਦਮਿਕ ਬਲਾਕ ਸੀ-1 ਸਥਿਤ ਸੈਮੀਨਾਰ ਹਾਲ ਵਿਖੇ ਜ਼ਿਲ੍ਹਾ ਪੱਧਰੀ ਵਿਕਸਿਤ ਭਾਰਤ ਯੂਥ ਪਾਰਲੀਮੈਂਟ-2027 ਕਰਵਾਈ ਜਾ ਰਹੀ ਹੈ। ਇਹ ਪ੍ਰੋਗਰਾਮ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ ਦੀ ਕੜੀ ਵਜੋਂ ਕਰਵਾਇਆ ਜਾ ਰਿਹਾ ਹੈ। ਇਹ ਇਕ ਪ੍ਰਮੁੱਖ ਰਾਸ਼ਟਰੀ ਮੰਚ ਹੈ, ਜਿਸ ਦਾ ਉਦੇਸ਼ ਨੌਜਵਾਨਾਂ ‘ਚ ਲੀਡਰਸ਼ਿਪ ਦੇ ਗੁਣਾਂ ਨੂੰ ਉਤਸ਼ਾਹਿਤ ਕਰਨਾ, ਨਾਗਰਿਕ ਭਾਗੀਦਾਰੀ ਨੂੰ ਵਧਾਉਣਾ ਅਤੇ ਰਾਸ਼ਟਰ ਨਿਰਮਾਣ ‘ਚ ਉਨ੍ਹਾਂ ਦੀ ਸਰਗਰਮ ਭੂਮਿਕਾ ਨੂੰ ਯਕੀਨੀ ਬਣਾਉਣਾ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਡਾਇਰੈਕਟਰ ਮੋਹਿਤ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੁਕਾਬਲੇ ‘ਚ ‘ਇਕ ਰਾਸ਼ਟਰ, ਇਕ ਚੋਣ’ ਵਿਸ਼ੇ ‘ਤੇ 3 ਮਿੰਟ ਦਾ ਭਾਸ਼ਣ ਮੁਕਾਬਲਾ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ‘ਚ ਭਾਗ ਲੈਣ ਲਈ ਉਮੀਦਵਾਰ ਦਾ ਜ਼ਿਲ੍ਹਾ ਮੁਹਾਲੀ ਵਸਨੀਕ ਹੋਣਾ ਅਤੇ ਬੀਤੀ 17 ਅਗਸਤ ਤੱਕ ਉਸ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਭਾਗੀਦਾਰ ਆਪਣਾ ਭਾਸ਼ਣ ਪੰਜਾਬੀ, ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ‘ਚ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ‘ਤੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਜੇਤੂ ਰਾਜ ਪੱਧਰੀ ਮੁਕਾਬਲੇ ਲਈ ਯੋਗ ਹੋਣਗੇ। ਇਸ ਤੋਂ ਬਾਅਦ ਰਾਜ ਪੱਧਰ ‘ਤੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਜੇਤੂ ਰਾਸ਼ਟਰੀ ਪੱਧਰ ਦੇ ਮੁਕਾਬਲੇ ‘ਚ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲਾ ਆਗਾਮੀ 9 ਅਤੇ 10 ਜਨਵਰੀ ਨੂੰ ਨਵੀਂ ਦਿੱਲੀ ਵਿਖੇ ਸੰਵਿਧਾਨ ਭਵਨ ਦੇ ਕੇਂਦਰੀ ਹਾਲ ‘ਚ ਕਰਵਾਇਆ ਜਾਣਾ ਨਿਰਧਾਰਤ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਪੱਧਰ ਦੇ ਅੰਤਿਮ ਪੜਾਅ ਦੇ ਭਾਗੀਦਾਰ ਆਗਾਮੀ 11 ਅਤੇ 12 ਜਨਵਰੀ ਨੂੰ ਹੋਣ ਵਾਲੇ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ 2027 ‘ਚ ਵੀ ਭਾਗ ਲੈਣਗੇ।