27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਵੀ . ਆਈ . ਪੀ . ਰੋਡ ’ ਤੇ ਪਾਰਕਿੰਗ ਵਾਲੀ ਥਾਂ ’ ਤੇ ਸਜੀਆਂ ਦੁਕਾਨਾਂ 25 ਮਿੰਟ ਜਾਮ ’ਚ ਫਸੀ ਰਹੀ ਐਂਬੂਲੈਂਸ

ਮੁੱਲਾਂਪੁਰ ਗਰੀਬਦਾਸ, 26 ਅਕਤੂਬਰ (ਦਿਲਬਰ ਸਿੰਘ ਖੈਰਪੁਰ)-ਚੌਧਰੀ ਸ਼ਿਆਮ ਲਾਲ ਮਾਜਰੀਆਂ ਗੁੱਜਰ ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਬੀ. ਸੀ.

Ad Position 21
No active advertisement
ਚੌਧਰੀ ਸ਼ਿਆਮ ਲਾਲ ਗੂੜ੍ਹਾ ਅਕਾਲੀ ਦਲ (ਬ) ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਦੇ ਹੋਏ। ਤਸਵੀਰ : ਦਿਲਬਰ ਸਿੰਘ ਖੈਰਪੁਰ 27-10-2026
ਮੁੱਲਾਂਪੁਰ ਗਰੀਬਦਾਸ, 26 ਅਕਤੂਬਰ (ਦਿਲਬਰ ਸਿੰਘ ਖੈਰਪੁਰ)-ਚੌਧਰੀ ਸ਼ਿਆਮ ਲਾਲ ਮਾਜਰੀਆਂ ਗੁੱਜਰ ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਬੀ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਛੱਡਦਿਆਂ ਉਨ੍ਹਾਂ ਕਿਹਾ ਕਿ ਮੇਰੇ ਲਈ ਰਾਜਨੀਤੀ ਕਦੇ ਵੀ ਸਿਰਫ਼ ਅਹੁਦਿਆਂ, ਰੁਤਬਿਆਂ ਜਾਂ ਨਿੱਜੀ ਸਿਆਸੀ ਲਾਭਾਂ ਦਾ ਸਾਧਨ ਨਹੀਂ ਰਹੀ, ਸਗੋਂ ਮੈਂ ਹਮੇਸ਼ਾ ਰਾਜਨੀਤੀ ਨੂੰ ਲੋਕ ਸੇਵਾ, ਸਮਾਜਿਕ ਸਦਭਾਵਨਾ, ਭਾਈਚਾਰਕ ਸਾਂਝ ਅਤੇ ਪਛੜੇ ਵਰਗਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਦਾ ਮਾਧਿਅਮ ਮੰਨਿਆ ਹੈ। ਮੇਰੇ ਪਰਿਵਾਰ ਨੇ ਪਿਛਲੇ ਲਗਭਗ 30 ਸਾਲਾਂ ਤੋਂ ਪਿੰਡ ਪੱਧਰ ‘ਤੇ ਸਰਪੰਚੀ ਰਾਹੀਂ ਲੋਕਾਂ ਦੀ ਸੇਵਾ ਕੀਤੀ ਹੈ। ਸਾਲ 2017 ‘ਚ ਮੇਰਾ ਭਤੀਜਾ ਸੰਮਤੀ ਮੈਂਬਰ ਚੁਣਿਆ ਗਿਆ ਅਤੇ ਸਾਲ 2018 ‘ਚ ਮੈਂ ਪੰਜਾਬ ‘ਚ ਸਭ ਤੋਂ ਵੱਧ ਵੋਟਾਂ ਦੇ ਮਾਰਜਨ ਨਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵਜੋਂ ਚੋਣ ਜਿੱਤ ਕੇ ਲੋਕਾਂ ਦੀ ਨੁਮਾਇੰਦਗੀ ਕੀਤੀ। ਖਰੜ ਵਿਧਾਨ ਸਭਾ ਹਲਕੇ ‘ਚ ਗੁੱਜਰ ਭਾਈਚਾਰੇ ਸਮੇਤ ਹਿੰਦੂ ਸਮਾਜ ਅਤੇ ਹੋਰ ਵਰਗਾਂ ਨਾਲ ਮੇਰਾ ਲੰਮੇ ਸਮੇਂ ਤੋਂ ਬਣਿਆ ਸਮਾਜਿਕ ਸੰਪਰਕ, ਲੋਕਾਂ ਦਾ ਵਿਸ਼ਵਾਸ ਅਤੇ ਜ਼ਮੀਨੀ ਪੱਧਰ ‘ਤੇ ਕੀਤੀ ਸੇਵਾ ਮੇਰੀ ਅਸਲ ਸਿਆਸੀ ਪੂੰਜੀ ਹੈ। ਇਹ ਪੂੰਜੀ ਕਿਸੇ ਅਹੁਦੇ ਦੀ ਮੁਹਤਾਜ ਨਹੀਂ, ਸਗੋਂ ਦਹਾਕਿਆਂ ਦੀ ਮਿਹਨਤ, ਸਮਰਪਣ ਅਤੇ ਲੋਕਾਂ ਦੇ ਦੁੱਖ-ਸੁੱਖ ‘ਚ ਨਾਲ ਖੜ੍ਹੇ ਰਹਿਣ ਦੇ ਅਮਲ ‘ਚੋਂ ਪੈਦਾ ਹੋਈ ਹੈ। ਇਸ ਤੋਂ ਇਲਾਵਾ ਉਨ੍ਹਾਂ ਗੁੱਜਰ ਭਾਈਚਾਰੇ ਦੇ ਨਾਲ-ਨਾਲ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਨਿਰੰਤਰ ਕੰਮ ਕੀਤਾ ਹੈ। ਉਨ੍ਹਾਂ ਪਾਰਟੀ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਅੱਜ ਸਿਆਸਤ ‘ਚ ਜ਼ਮੀਨੀ ਪੱਧਰ ‘ਤੇ ਮਿਹਨਤ ਕਰਨ ਵਾਲੇ ਆਗੂਆਂ, ਸਮਰਪਿਤ ਵਰਕਰਾਂ ਅਤੇ ਲੋਕਾਂ ‘ਚ ਆਪਣੀ ਪਛਾਣ ਬਣਾਉਣ ਵਾਲੀਆਂ ਸ਼ਖ਼ਸੀਅਤਾਂ ਦੀ ਕਦਰ ਕਰਨ ਦੀ ਬਜਾਏ ਚਾਪਲੂਸੀ ਅਤੇ ਨਿੱਜੀ ਨੇੜਤਾ ਨੂੰ ਤਰਜ਼ੀਹ ਦੇ ਰਹੀ ਹੈ। ਪੰਥ ਅਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੀ ਪਾਰਟੀ ਤੋਂ ਹਮੇਸ਼ਾ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਹਰ ਵਰਗ ਦੀ ਆਵਾਜ਼ ਸੁਣੇ, ਆਪਣੇ ਸਮਰਪਿਤ ਆਗੂਆਂ ਤੇ ਵਰਕਰਾਂ ਨੂੰ ਬਣਦਾ ਮਾਣ-ਸਤਿਕਾਰ ਦੇਵੇ ਅਤੇ ਲੋਕਾਂ ਦੀਆਂ ਉਮੀਦਾਂ ਅਨੁਸਾਰ ਫ਼ੈਸਲੇ ਲਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਜਥੇਬੰਦੀ ਲਈ ਇਹ ਠੀਕ ਨਹੀਂ ਕਿ ਸੱਚੀ ਰਾਏ ਦੇਣ ਵਾਲਿਆਂ ਨੂੰ ਅਣਗੌਲਿਆ ਕੀਤਾ ਜਾਵੇ ਅਤੇ ਚਾਪਲੂਸੀ ਕਰਨ ਵਾਲਿਆਂ ਦੀਆਂ ਗੱਲਾਂ ਨੂੰ ਹੀ ਅਹਿਮੀਅਤ ਦਿੱਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸੈਕਟਰ-45 ’ਚ ਐਕਟਿਵਾ ਸਵਾਰ ਦੋ ਨੌਜਵਾਨ ਪਰਸ ਖੋਹ ਕੇ ਫ਼ਰਾਰ ਅਗਲੀ ਖ਼ਬਰ ਹੁੰਡਈ ਬੇਯੋਨ 9,99,900 ਰੁਪਏ ਦੀ ਸ਼ੁਰੂਆਤੀ ਕੀਮਤ ’ ਤੇ ਲਾਂਚ
Ad Position 24