28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਡੇਰਾਬੱਸੀ - ਗੁਲਾਬਗੜ੍ਹ ਸੜਕ ’ ਤੇ ਗਟਰ ਦੀ ਟੁੱਟੇ ਲੋਹੇ ਦੀ ਜਾਲੀ ਰਾਹਗੀਰਾਂ ਲਈ ਬਣੀ ਖ਼ਤਰਾ * ਸੜਕ ਦੀ ਸਫ਼ਾਈ ਕਰਦੀ ਮਸ਼ੀਨ ਨਾਲ ਨੁਕਸਾਨਿਆ ਨਾਲੇ ਦਾ ਢੱਕਣ * ਤਿੰਨ ਦਿਨਾਂ ਤੋਂ ਮੁਰੰਮਤ ਦੀ ਉਡੀਕ

ਡੇਰਾਬੱਸੀ, 27 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਸ਼ਹਿਰ ਦੀ ਗੁਲਾਬਗੜ੍ਹ ਸੜਕ ‘ਤੇ ਗਲੀ ਨੰ. 10 ਨੇੜੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੇ ਨਾਲੇ ‘ਤੇ ਬਣਾਏ ਗਏ ਵੱਡੇ ਗਟਰ ਦੇ ਢੱਕਣ ‘ਤੇ ਲੱਗੀ ਲੋਹੇ ਦੀ ਜਾਲੀ ਟੁੱਟਣ ਕਾਰਨ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।

Ad Position 21
No active advertisement
ਡੇਰਾਬੱਸੀ-ਗੁਲਾਬਗੜ੍ਹ ਰੋਡ ’ਤੇ ਗਲੀ ਨੰ. 10 ਨੇੜੇ ਸੜਕ ਦੀ ਸਫ਼ਾਈ ਕਰਨ ਵਾਲੀ ਮਸ਼ੀਨ ਕਾਰਨ ਨੁਕਸਾਨੀ ਗਈ ਮੇਨਹੋਲ ਦੇ ਢੱਕਣ ਵਾਲੀ ਜਾਲੀ ਦੀ ਤਸਵੀਰ। ਤਸਵੀਰ : ਰਣਬੀਰ ਸਿੰਘ ਪੜ੍ਹੀ 28-10-2026
ਡੇਰਾਬੱਸੀ, 27 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਸ਼ਹਿਰ ਦੀ ਗੁਲਾਬਗੜ੍ਹ ਸੜਕ ‘ਤੇ ਗਲੀ ਨੰ. 10 ਨੇੜੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੇ ਨਾਲੇ ‘ਤੇ ਬਣਾਏ ਗਏ ਵੱਡੇ ਗਟਰ ਦੇ ਢੱਕਣ ‘ਤੇ ਲੱਗੀ ਲੋਹੇ ਦੀ ਜਾਲੀ ਟੁੱਟਣ ਕਾਰਨ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਭਾਵੇਂ ਇਹ ਮਸਲਾ ਛੋਟਾ ਹੈ, ਪ੍ਰੰਤੂ ਇਥੇ ਹਾਦਸਾ ਵਾਪਰਨ ਨਾਲ ਕਿਸੇ ਦੀ ਜ਼ਿੰਦਗੀ ਵੀ ਜਾ ਸਕਦੀ ਹੈ। ਨਗਰ ਕੌਂਸਲ ਦੀ ਸੜਕ ਦੀ ਸਫ਼ਾਈ ਕਰਨ ਵਾਲੀ ਮਸ਼ੀਨ ਨਾਲ ਨੁਕਸਾਨੀ ਗਈ ਇਸ ਜਾਲੀ ਦੀ ਦੋ-ਤਿੰਨ ਦਿਨਾਂ ਬਾਅਦ ਵੀ ਮੁਰੰਮਤ ਨਾ ਕਰਵਾਏ ਜਾਣ ਕਾਰਨ ਸਥਾਨਕ ਵਾਸੀਆਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮਾਮਲ ਦੇ ਸਿੱਧੇ ਤੌਰ ‘ਤੇ ਰਾਹਗੀਰਾਂ ਦੀ ਸੁਰੱਖਿਆ ਨਾਲ ਜੁੜੇ ਹੋਣ ਦੇ ਬਾਵਜੂਦ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਗੁਲਾਬਗੜ੍ਹ ਸੜਕ ‘ਤੇ ਗਲੀ ਨੰ. 10 ਦੇ ਨੇੜੇ ਪਾਣੀ ਦੀ ਨਿਕਾਸੀ ਲਈ ਵੱਡੇ ਪਾਈਪ ਪਾਏ ਗਏ ਹਨ, ਜਿਨ੍ਹਾਂ ਉੱਪਰ ਲੋਹੇ ਦੀਆਂ ਜਾਲੀਆਂ ਲਗਾਈਆਂ ਗਈਆਂ ਹਨ। ਕੁਝ ਦਿਨ ਪਹਿਲਾਂ ਸੜਕ ਦੀ ਸਫ਼ਾਈ ਕਰਦੇ ਸਮੇਂ ਮਸ਼ੀਨ ਦੀ ਲਪੇਟ ‘ਚ ਆਉਣ ਕਾਰਨ ਇਕ ਗਟਰ ਦੇ ਢੱਕਣ ‘ਤੇ ਲਗਾਈ ਜਾਲੀ ਟੁੱਟ ਗਈ ਸੀ। ਇਸ ਤੋਂ ਬਾਅਦ ਨਾ ਤਾਂ ਇਸ ਨੂੰ ਬਦਲਿਆ ਗਿਆ ਅਤੇ ਨਾ ਹੀ ਇਸ ਦੀ ਮੁਰੰਮਤ ਕਰਵਾਈ ਗਈ। ਇਸੇ ਤਰ੍ਹਾਂ ਗੁਲਾਬਗੜ੍ਹ ਰੋਡ ਉਤਰਦੇ ਸਾਰ ਹੀ ਮੇਨ ਰੋਡ ‘ਤੇ ਢੱਕਣ ਦੇ ਟੁੱਟਣ ਕਰਕੇ ਖੁੱਲ੍ਹੇ ਪਏ ਮੇਨਹੋਲ ‘ਚ ਕਈ ਵਾਰ ਵਾਹਨ ਡਿੱਗਣ ਕਰਕੇ ਵਾਹਨ ਚਾਲਕ ਸੱਟਾਂ ਖਾ ਚੁੱਕੇ ਹਨ, ਜਿਸ ਦੀ ਮੁਰੰਮਤ ਨਹੀਂ ਕੀਤੀ ਜਾ ਰਹੀ। ਲੋਕਾਂ ਅਨੁਸਾਰ ਇਸ ਸੜਕ ‘ਤੇ ਦਿਨ-ਰਾਤ ਆਵਾਜਾਈ ਰਹਿੰਦੀ ਹੈ। ਟੁੱਟੀ ਹੋਈ ਜਾਲੀ ਕਾਰਨ ਖ਼ਾਸ ਕਰਕੇ ਦੋ-ਪਹੀਆ ਵਾਹਨ ਚਾਲਕਾਂ ਲਈ ਖ਼ਤਰਾ ਵਧ ਗਿਆ ਹੈ। ਰਾਤ ਸਮੇਂ ਕਿਸੇ ਵਾਹਨ ਦਾ ਪਹੀਆ ਇਸ ‘ਚ ਫਸਣ ਜਾਂ ਪੈਦਲ ਲੰਘਦੇ ਵਿਅਕਤੀ ਦਾ ਸੰਤੁਲਨ ਵਿਗੜਨ ਨਾਲ ਗੰਭੀਰ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਹੇ ਦੀ ਜਾਲੀ ਟੁੱਟੀ ਹਾਲਤ ‘ਚ ਪਈ ਹੋਣ ਕਾਰਨ ਇਸ ਦੇ ਚੋਰੀ ਹੋਣ ਦੀ ਸੰਭਾਵਨਾ ਵੀ ਬਣੀ ਹੋਈ ਹੈ। ਜੇਕਰ ਜਾਲੀ ਚੋਰੀ ਹੋ ਜਾਂਦੀ ਹੈ ਤਾਂ ਨਾਲਾ ਪੂਰੀ ਤਰ੍ਹਾਂ ਖੁੱਲ੍ਹ ਜਾਵੇਗਾ, ਜਿਸ ਨਾਲ ਹਾਦਸੇ ਦਾ ਖ਼ਤਰਾ ਹੋਰ ਵਧ ਜਾਵੇਗਾ। ਇਸ ਦੇ ਨਾਲ ਹੀ ਸਰਕਾਰੀ ਸੰਪਤੀ ਦਾ ਵੀ ਨੁਕਸਾਨ ਹੋਵੇਗਾ। ਇਲਾਕਾ ਵਾਸੀਆਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਟੁੱਟੀ ਜਾਲੀ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਢੱਕਣ ਠੀਕ ਨਹੀਂ ਹੁੰਦਾ, ਉਦੋਂ ਤੱਕ ਹਾਦਸਿਆਂ ਦੀ ਰੋਕਥਾਮ ਲਈ ਮੌਕੇ ‘ਤੇ ਢੁਕਵੇਂ ਸੁਰੱਖਿਆ ਪ੍ਰਬੰਧ ਕੀਤੇ ਜਾਣ।
Ad Position 22
No active advertisement
ਪਿਛਲੀ ਖ਼ਬਰ ਪੀ . ਸੀ . ਐੱਸ . ਅਧਿਕਾਰੀ ਅਵਿਕੇਸ਼ ਗੁਪਤਾ ਨੇ ਚੰਡੀਗੜ੍ਹ ਨਗਰ ਨਿਗਮ ’ ਚ ਸੰਭਾਲੀ ਸੰਯੁਕਤ ਕਮਿਸ਼ਨਰ ਦੀ ਜ਼ਿੰਮੇਵਾਰੀ ਇ... ਅਗਲੀ ਖ਼ਬਰ ਚੰਡੀਗੜ੍ਹ ਟ੍ਰੈਫਿਕ ਪੁਲਿਸ ਵਲੋਂ ਅੱਜ ਤੋਂ ਦੀਵਾਲੀ ਤੱਕ ਟ੍ਰੈਫਿਕ ਹਦਾਇਤਾਂ ਜਾਰੀ
Ad Position 24