28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਨਾਬਾਲਗ ਲੜਕੀ ਵਲੋਂ ਚਲਾਏ ਜਾ ਰਹੇ ਇਲੈਕਟ੍ਰਿਕ ਸਕੂਟਰ ਨੂੰ ਕਾਰ ਨੇ ਮਾਰੀ ਟੱਕਰ , ਮਾਂ ਦੀ ਮੌਤ ਟੱਕਰ ਮਾਰਨ ਤੋਂ ਬਾਅਦ ਕਾਰ ਚਾਲਕ ਫ਼ਰਾਰ

ਚੰਡੀਗੜ੍ਹ, 27 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਉਦਯੋਗਿਕ ਖੇਤਰ ਫੇਜ਼-1 ਵਿਚ ਨੈਕਸਸ ਸ਼ੋਅਰੂਮ ਨੇੜੇ ਇਕ ਕਾਰ ਵਲੋਂ ਇਲੈਕਟ੍ਰਿਕ ਸਕੂਟਰ ਨੂੰ ਟੱਕਰ ਮਾਰਨ ਕਾਰਨ 15 ਸਾਲਾ ਨਾਬਾਲਗ ਲੜਕੀ ਦੀ ਮਾਂ ਦੀ ਮੌਤ ਹੋ ਗਈ। ਹਾਦਸੇ ਸਮੇਂ ਇਲੈਕਟ੍ਰਿਕ ਸਕੂਟਰ ਨਾਬਾਲਗ ਲੜਕੀ ਚਲਾ ਰਹੀ ਸੀ, ਜਦਕਿ ਉਸ ਦੀ ਮਾਂ ਰੀਨਾ ਦੇਵੀ ਪਿੱਛੇ ਬੈਠੀ ਹੋਈ ਸੀ।

Ad Position 21
No active advertisement
ਅਜੀਤ ਡੈਸਕ 28-10-2026
ਚੰਡੀਗੜ੍ਹ, 27 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਉਦਯੋਗਿਕ ਖੇਤਰ ਫੇਜ਼-1 ਵਿਚ ਨੈਕਸਸ ਸ਼ੋਅਰੂਮ ਨੇੜੇ ਇਕ ਕਾਰ ਵਲੋਂ ਇਲੈਕਟ੍ਰਿਕ ਸਕੂਟਰ ਨੂੰ ਟੱਕਰ ਮਾਰਨ ਕਾਰਨ 15 ਸਾਲਾ ਨਾਬਾਲਗ ਲੜਕੀ ਦੀ ਮਾਂ ਦੀ ਮੌਤ ਹੋ ਗਈ। ਹਾਦਸੇ ਸਮੇਂ ਇਲੈਕਟ੍ਰਿਕ ਸਕੂਟਰ ਨਾਬਾਲਗ ਲੜਕੀ ਚਲਾ ਰਹੀ ਸੀ, ਜਦਕਿ ਉਸ ਦੀ ਮਾਂ ਰੀਨਾ ਦੇਵੀ ਪਿੱਛੇ ਬੈਠੀ ਹੋਈ ਸੀ। ਟੱਕਰ ਮਾਰਨ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ 25 ਅਕਤੂਬਰ ਨੂੰ ਵਾਪਰਿਆ ਸੀ। ਹਾਦਸੇ ਵਿਚ ਸਕੂਟਰ ਚਲਾ ਰਹੀ ਲੜਕੀ ਅਤੇ ਉਸ ਦੀ ਮਾਂ ਜ਼ਖ਼ਮੀ ਹੋ ਗਈਆਂ ਸਨ। ਦੋਵਾਂ ਨੂੰ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ-32, ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ। ਹਸਪਤਾਲ ਵਿਚ ਡਿਊਟੀ ਡਾਕਟਰ ਨੇ ਰੀਨਾ ਦੇਵੀ ਨੂੰ ਜਾਂਚ ਤੋਂ ਬਾਅਦ ਮ੍ਰਿਤਕ ਐਲਾਨ ਦਿੱਤਾ।ਪੁਲਿਸ ਅਨੁਸਾਰ 15 ਸਾਲਾ ਲੜਕੀ ਉਦਯੋਗਿਕ ਖੇਤਰ ਫੇਜ਼-1, ਚੰਡੀਗੜ੍ਹ ਦੀ ਰਹਿਣ ਵਾਲੀ ਹੈ। ਹਾਦਸੇ ਤੋਂ ਬਾਅਦ ਜ਼ਖ਼ਮੀ ਹੋਣ ਕਾਰਨ ਉਹ ਤੁਰੰਤ ਆਪਣੇ ਬਿਆਨ ਦਰਜ ਕਰਵਾਉਣ ਦੀ ਹਾਲਤ ਵਿਚ ਨਹੀਂ ਸੀ। ਸੋਮਵਾਰ ਨੂੰ ਸਿਹਤ ਵਿਚ ਸੁਧਾਰ ਹੋਣ ਅਤੇ ਬਿਆਨ ਦੇਣ ਦੀ ਹਾਲਤ ਵਿਚ ਆਉਣ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਲੜਕੀ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਇੰਡਸਟਰੀਅਲ ਏਰੀਆ, ਚੰਡੀਗੜ੍ਹ ਵਿਖੇ ਅਣਪਛਾਤੀ ਕਾਰ ਦੇ ਚਾਲਕ ਵਿਰੁੱਧ ਭਾਰਤੀ ਨਿਆ ਸੰਹਿਤਾ (ਬੀ.ਐੱਨ.ਐੱਸ.) ਦੀਆਂ ਧਾਰਾਵਾਂ 281, 125(ਏ) ਅਤੇ 106(1) ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਤੋਂ ਬਾਅਦ ਫ਼ਰਾਰ ਹੋਏ ਕਾਰ ਚਾਲਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਝਾੜੂ ਸਾੜ ਕੇ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ ਸੂਬੇ ’ਚ ਵਿਗੜ ਰਹੀ ਕਾਨੂੰਨ ਵ... ਅਗਲੀ ਖ਼ਬਰ ਜਨਤਕ ਪਾਰਕਾਂ ’ ਚ ਗੰਦਗੀ ਫੈਲਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ - ਈ . ਓ . ਰਵਨੀਤ ਸਿੰਘ ਜਨਮ ਦਿਨ ਦੀਆਂ ਪਾਰਟੀਆਂ ਮਗ...
Ad Position 24