29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸੜਕਾਂ ਟੁੱਟੀਆਂ , ਕੰਮ ਅਧੂਰੇ ਤੇ ਕਰੋੜਾਂ ਦੇ ਖ਼ਰਚੇ ’ ਤੇ ...

( ਸਫ਼ਾ 5 ਦੀ ਬਾਕੀ ) ਹਾਊਸ ਮੀਟਿੰਗ ਵਿਚ ਇਨ੍ਹਾਂ ਸਾਰੇ ਕੰਮਾਂ ਦਾ ਵਿਸਥਾਰਤ ਬਿਓਰਾ ਪੇਸ਼ ਕੀਤਾ ਜਾਵੇ, ਤਾਂ ਜੋ ਇਨ੍ਹਾਂ ਦੀ ਪ੍ਰਵਾਨਗੀ ਅਤੇ ਖ਼ਰਚੇ ਬਾਰੇ ਸਥਿਤੀ ਸਪੱਸ਼ਟ ਹੋ ਸਕੇ। ਗੰਦੇ ਪਾਣੀ ਦੀ ਸਮੱਸਿਆ ’ ਤੇ ਵੀ ਅਧਿਕਾਰੀਆਂ ਤੋਂ ਜਵਾਬ ਤਲਬ ਕਾਂਗਰਸੀ ਕੌਂਸਲਰ ਮੁਨੱਵਰ ਨੇ ਆਪਣੇ ਇਲਾਕੇ ਵਿਚ ਲੰਮੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਗੰਦੀ ਆਉਣ ਦਾ ਮੁੱਦਾ ਉਠਾਇਆ।

Ad Position 21
No active advertisement
ਅਜੀਤ ਡੈਸਕ 29-10-2026
( ਸਫ਼ਾ 5 ਦੀ ਬਾਕੀ ) ਹਾਊਸ ਮੀਟਿੰਗ ਵਿਚ ਇਨ੍ਹਾਂ ਸਾਰੇ ਕੰਮਾਂ ਦਾ ਵਿਸਥਾਰਤ ਬਿਓਰਾ ਪੇਸ਼ ਕੀਤਾ ਜਾਵੇ, ਤਾਂ ਜੋ ਇਨ੍ਹਾਂ ਦੀ ਪ੍ਰਵਾਨਗੀ ਅਤੇ ਖ਼ਰਚੇ ਬਾਰੇ ਸਥਿਤੀ ਸਪੱਸ਼ਟ ਹੋ ਸਕੇ। ਗੰਦੇ ਪਾਣੀ ਦੀ ਸਮੱਸਿਆ ’ ਤੇ ਵੀ ਅਧਿਕਾਰੀਆਂ ਤੋਂ ਜਵਾਬ ਤਲਬ ਕਾਂਗਰਸੀ ਕੌਂਸਲਰ ਮੁਨੱਵਰ ਨੇ ਆਪਣੇ ਇਲਾਕੇ ਵਿਚ ਲੰਮੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਗੰਦੀ ਆਉਣ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲੰਮੇ ਸਮੇਂ ਤੋਂ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਨਿਗਮ ਅਧਿਕਾਰੀਆਂ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਮੇਅਰ ਸੌਰਭ ਜੋਸ਼ੀ ਨੇ ਇਸ ਮਾਮਲੇ ਵਿਚ ਅਧਿਕਾਰੀਆਂ ਤੋਂ ਜਵਾਬ ਮੰਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਮੱਸਿਆ ਬਾਰੇ ਪਹਿਲਾਂ ਉਨ੍ਹਾਂ ਨੂੰ ਜਾਣੂ ਨਹੀਂ ਕਰਵਾਇਆ ਗਿਆ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਇਸ ਮਸਲੇ ਦਾ ਜਲਦੀ ਹੱਲ ਕੱਢਿਆ ਜਾਵੇਗਾ। ਵਾਰਡ ਤੋਂ ਬਾਹਰ ਦਾ ਮੁੱਦਾ ਉਠਾਉਣ ’ ਤੇ ਪੋਸਟਰ ਪਾੜਿਆ ਸਦਨ ਦੀ ਕਾਰਵਾਈ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਕਾਂਗਰਸੀ ਕੌਂਸਲਰ ਰਾਮਚੰਦਰ ਯਾਦਵ ਨੇ ਆਪਣੇ ਵਾਰਡ ਤੋਂ ਬਾਹਰ ਕਜਹੇੜੀ ਨਾਲ ਸਬੰਧਿਤ ਸੜਕਾਂ ਦਾ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਸਦਨ ਦੀ ਕਾਰਵਾਈ ਚਲਾ ਰਹੇ ਸੀਨੀਅਰ ਡਿਪਟੀ ਮੇਅਰ ਜਸਮਨਪ੍ਰੀਤ ਸਿੰਘ ਨੇ ਇਤਰਾਜ਼ ਜਤਾਉਂਦਿਆਂ ਭਾਜਪਾ ਕੌਂਸਲਰ ਲਖਵਿੰਦਰ ਬਿੱਲੂ ਨੂੰ ਕਿਹਾ ਕਿ ਇਹ ਉਨ੍ਹਾਂ ਦੇ ਵਾਰਡ ਨਾਲ ਸਬੰਧਿਤ ਮੁੱਦਾ ਉਠਾ ਰਹੇ ਹਨ। ਇਸ ਤੋਂ ਬਾਅਦ ਲਖਵਿੰਦਰ ਬਿੱਲੂ ਆਪਣੀ ਸੀਟ ਤੋਂ ਉੱਠ ਕੇ ਰਾਮਚੰਦਰ ਯਾਦਵ ਕੋਲ ਪਹੁੰਚੇ ਅਤੇ ਕਜਹੇੜੀ ਦੀਆਂ ਸੜਕਾਂ ਬਣਾਉਣ ਦੀ ਮੰਗ ਵਾਲਾ ਪੋਸਟਰ ਪਾੜ ਦਿੱਤਾ। ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਜਸਮਨਪ੍ਰੀਤ ਸਿੰਘ ਨੇ ਕਿਹਾ ਕਿ ਕੌਂਸਲਰਾਂ ਨੂੰ ਆਪਣੇ-ਆਪਣੇ ਵਾਰਡਾਂ ਦੀਆਂ ਸਮੱਸਿਆਵਾਂ ਉਠਾਉਣੀਆਂ ਚਾਹੀਦੀਆਂ ਹਨ, ਜਿਨ੍ਹਾਂ ਦਾ ਜਵਾਬ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੀ ਜਨਰਲ ਹਾਊਸ ਮੀਟਿੰਗ ਵਿਚ ਭਾਜਪਾ ਕੌਂਸਲਰ ਦਲੀਪ ਸ਼ਰਮਾ ਨੇ ਆਪਣੇ ਵਾਰਡ ਤੋਂ ਬਾਹਰ ਮਨੀਮਾਜਰਾ ਦੇ ਵਾਰਡ ਨੰਬਰ ਪੰਜ ਦੀਆਂ ਸਮੱਸਿਆਵਾਂ ਉਠਾਈਆਂ ਸਨ। ਉਸ ਸਮੇਂ ਵੀ ਦੂਜੇ ਵਾਰਡਾਂ ਦੇ ਮੁੱਦੇ ਉਠਾਉਣ ਨੂੰ ਲੈ ਕੇ ਚਰਚਾ ਹੋਈ ਸੀ। ਫਲੋਰ ਵਾਈਜ਼ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਸ਼ਹਿਰ ਵਿਚ ਫਲੋਰ ਵਾਈਜ਼ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਕਈ ਇਮਾਰਤਾਂ ਵਿਚ ਵੱਖ-ਵੱਖ ਮੰਜ਼ਿਲਾਂ ਦੇ ਮਾਲਕ ਵੱਖਰੇ ਹਨ, ਪਰ ਕਿਸੇ ਇਕ ਹਿੱਸੇਦਾਰ ਵੱਲੋਂ ਟੈਕਸ ਜਮ੍ਹਾਂ ਨਾ ਕਰਵਾਉਣ ਕਾਰਨ ਪੂਰੀ ਇਮਾਰਤ ਦਾ ਟੈਕਸ ਬਕਾਇਆ ਰਹਿ ਜਾਂਦਾ ਹੈ। ਇਸ ਨਾਲ ਉਨ੍ਹਾਂ ਮਾਲਕਾਂ ਨੂੰ ਵੀ ਮੁਸ਼ਕਲ ਆਉਂਦੀ ਹੈ, ਜੋ ਆਪਣੇ ਹਿੱਸੇ ਦਾ ਟੈਕਸ ਜਮ੍ਹਾਂ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਹਰੇਕ ਮੰਜ਼ਿਲ ਦੇ ਮਾਲਕ ਨੂੰ ਆਪਣੇ ਹਿੱਸੇ ਦਾ ਪ੍ਰਾਪਰਟੀ ਟੈਕਸ ਵੱਖਰੇ ਤੌਰ ’ਤੇ ਜਮ੍ਹਾਂ ਕਰਵਾਉਣ ਦੀ ਸਹੂਲਤ ਦਿੱਤੀ ਜਾਵੇ। ਸਦਨ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਇਸ ਨਾਲ ਵਪਾਰਕ ਅਤੇ ਰਿਹਾਇਸ਼ੀ ਜਾਇਦਾਦਾਂ ਦੇ ਮਾਲਕਾਂ ਲਈ ਆਪਣੇ-ਆਪਣੇ ਫਲੋਰ ਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦਾ ਰਾਹ ਪੱਧਰਾ ਹੋਵੇਗਾ। ਕੋਰਮ ਪੂਰਾ ਨਾ ਹੋਣ ਕਾਰਨ ਸਮਾਪਤ ਕੀਤੀ ਗਈ ਮੀਟਿੰਗ ਮੀਟਿੰਗ ਦੌਰਾਨ ਕਈ ਕੌਂਸਲਰਾਂ ਵਲੋਂ ਆਪਣੇ ਮੁੱਦੇ ਉਠਾਉਣ ਅਤੇ ਅਧਿਕਾਰੀਆਂ ਤੋਂ ਭਰੋਸੇ ਮਿਲਣ ਤੋਂ ਬਾਅਦ ਸਦਨ ਵਿਚੋਂ ਚਲੇ ਜਾਣ ਕਾਰਨ ਹਾਜ਼ਰੀ ਘਟਦੀ ਗਈ। ਸ਼ਾਮ ਕਰੀਬ 6 ਵਜੇ ਤੱਕ ਸਦਨ ‘ਚ ਸਿਰਫ਼ 12 ਤੋਂ 13 ਕੌਂਸਲਰ ਹੀ ਰਹਿ ਗਏ ਸਨ। ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਕੋਰਮ ਪੂਰਾ ਨਾ ਹੋਣ ਵੱਲ ਧਿਆਨ ਦਿਵਾਇਆ। ਜਿਸ ਦੇ ਚੱਲਦਿਆਂ ਮੀਟਿੰਗ ਸਮਾਪਤ ਕਰ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸਾਈਬਰ ਅਪਰਾਧ ਸਿੱਧੇ ਤੌਰ ਹੈ ‘ਡਿਜੀਟਲ ਡਾਕਾ’-ਸੁਪਰੀਮ ਕੋਰਟ ਅਗਲੀ ਖ਼ਬਰ ਵਿਰੁੱਧ’ ਦੇ 606ਵੇਂ ਦਿਨ 20.2 ਕਿਲੋ ਹੈਰੋਇਨ ਸਮੇਤ 147 ਨਸ਼ਾ ਤਸਕਰ ਕਾਬੂ
Ad Position 24