29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸੈਕਟਰ -40 ਬੀ ’ ਚ ਚੋਰਾਂ ਨੇ ਇਕੋ ਸ਼ਾਮ 6 ਘਰਾਂ ਦੇ ਤਾਲੇ ਤੋੜੇ ਸੋਨੇ ਦੇ ਗਹਿਣੇ, ਨਕਦੀ ਤੇ ਲੈਪਟਾਪ ਚੋਰੀ, ਲਾਲ ਕਮੀਜ਼ ਪਹਿਨਿਆ ਸ਼ੱਕੀ ਸੀ.ਸੀ.ਟੀ.ਵੀ. ’ਚ ਕੈਦ

ਚੰਡੀਗੜ੍ਹ, 28 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-40ਬੀ ਵਿਚ ਮੰਗਲਵਾਰ ਦੇਰ ਸ਼ਾਮ ਚੋਰਾਂ ਨੇ ਇਕ ਤੋਂ ਬਾਅਦ ਇਕ 6 ਘਰਾਂ ਦੇ ਤਾਲੇ ਤੋੜ ਕੇ ਸੋਨੇ ਦੇ ਗਹਿਣੇ, ਨਕਦੀ ਅਤੇ ਲੈਪਟਾਪ ਚੋਰੀ ਕਰ ਲਏ। ਵਾਰਦਾਤ ਸਮੇਂ ਸਾਰੇ ਪਰਿਵਾਰ ਘਰਾਂ ਤੋਂ ਬਾਹਰ ਗਏ ਹੋਏ ਸਨ।

Ad Position 21
No active advertisement
ਅਜੀਤ ਡੈਸਕ 29-10-2026
ਚੰਡੀਗੜ੍ਹ, 28 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-40ਬੀ ਵਿਚ ਮੰਗਲਵਾਰ ਦੇਰ ਸ਼ਾਮ ਚੋਰਾਂ ਨੇ ਇਕ ਤੋਂ ਬਾਅਦ ਇਕ 6 ਘਰਾਂ ਦੇ ਤਾਲੇ ਤੋੜ ਕੇ ਸੋਨੇ ਦੇ ਗਹਿਣੇ, ਨਕਦੀ ਅਤੇ ਲੈਪਟਾਪ ਚੋਰੀ ਕਰ ਲਏ। ਵਾਰਦਾਤ ਸਮੇਂ ਸਾਰੇ ਪਰਿਵਾਰ ਘਰਾਂ ਤੋਂ ਬਾਹਰ ਗਏ ਹੋਏ ਸਨ। ਇਕੋ ਇਲਾਕੇ ਵਿਚ 6 ਘਰਾਂ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਸੈਕਟਰ-40ਬੀ ਰੈਜ਼ੀਡੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਅਨੁਸਾਰ, ਚੋਰੀ ਦੀਆਂ ਵਾਰਦਾਤਾਂ ਸਬੰਧੀ ਸਾਹਮਣੇ ਆਈ ਸੀ.ਸੀ.ਟੀ.ਵੀ. ਫੁਟੇਜ ਵਿਚ ਲਾਲ ਕਮੀਜ਼ ਪਹਿਨਿਆ ਇਕ ਸ਼ੱਕੀ ਵਿਅਕਤੀ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਸਾਰੀਆਂ ਵਾਰਦਾਤਾਂ ਨੂੰ ਉਸੇ ਵਿਅਕਤੀ ਨੇ ਅੰਜਾਮ ਦਿੱਤਾ ਜਾਂ ਉਸ ਦੇ ਨਾਲ ਹੋਰ ਵੀ ਕੋਈ ਸ਼ਾਮਲ ਸੀ। ਸੈਕਟਰ-39 ਥਾਣਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਸੀ.ਸੀ.ਟੀ.ਵੀ. ਫੁਟੇਜ ਖੰਗਾਲ ਕੇ ਸ਼ੱਕੀ ਦੀ ਪਛਾਣ ਕਰਨ ਅਤੇ ਚੋਰੀ ਹੋਏ ਸਾਮਾਨ ਦਾ ਵੇਰਵਾ ਇਕੱਠਾ ਕੀਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਗਿੱਲ ਵਲੋਂ ਹੋਣਹਾਰ ਖਿਡਾਰਨ ਇਰਸ਼ੀਨ ਕੌਰ ਦਾ ਸਨਮਾਨ ਅਗਲੀ ਖ਼ਬਰ 6 ਜ਼ਿਲ੍ਹਿਆਂ ਦੇ ਪਾਣੀ ’ ਚ ਹਾਨੀਕਾਰਕ ਤੱਤਾਂ ਦੀ ਰਿਪੋਰਟ ਨੇ ਸਰਕਾਰ ਦੇ ਦਾਅਵਿਆਂ ’ ਤੇ ਚੁੱਕੇ ਸਵਾਲ - ਅਵਿਨਾਸ਼ ਰਾਏ ਖੰਨ...
Ad Position 24