31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਸ਼ਹਿਰ ਵਿਚ ਇਕ ਘੰਟੇ ਅੰਦਰ ਦੋ ਥਾਵਾਂ ’ਤੇ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਜ਼ੀਰਕਪੁਰ, 30 ਅਕਤੂਬਰ (ਮਨਿੰਦਰ ਸਿੰਘ)- ਸ਼ਹਿਰ ਵਿਚ ਵੀਰਵਾਰ ਰਾਤ ਕਰੀਬ ਇਕ ਘੰਟੇ ਦੇ ਅੰਦਰ ਦੋ ਵੱਖ-ਵੱਖ ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ। ਇਨ੍ਹਾਂ ਘਟਨਾਵਾਂ ਵਿਚ ਲੱਖਾਂ ਰੁ.

Ad Position 21
No active advertisement
ਅਜੀਤ ਡੈਸਕ 31-10-2026
ਜ਼ੀਰਕਪੁਰ, 30 ਅਕਤੂਬਰ (ਮਨਿੰਦਰ ਸਿੰਘ)- ਸ਼ਹਿਰ ਵਿਚ ਵੀਰਵਾਰ ਰਾਤ ਕਰੀਬ ਇਕ ਘੰਟੇ ਦੇ ਅੰਦਰ ਦੋ ਵੱਖ-ਵੱਖ ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ। ਇਨ੍ਹਾਂ ਘਟਨਾਵਾਂ ਵਿਚ ਲੱਖਾਂ ਰੁ. ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੋਵੇਂ ਥਾਵਾਂ ’ਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪਹਿਲੀ ਘਟਨਾ ਰਾਤ ਕਰੀਬ 10:30 ਵਜੇ ਮੈਕ ਡੀ ਚੌਕ ਤੋਂ ਨਗਲਾ ਵੱਲ ਜਾਂਦੀ ਸੜਕ ’ਤੇ ਸਥਿਤ ਸੁਸ਼ਮਾ ਗਰੁੱਪ ਦੇ ਬਿਲਡਰ ਦੇ ਦਫ਼ਤਰ ਵਿਚ ਵਾਪਰੀ। ਦਫ਼ਤਰ ਦੀ ਗਰਾਊਂਡ ਫਲੋਰ ’ਤੇ ਲੱਗੀ ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਕਾਰਨ ਅੰਦਰ ਪਿਆ ਫਰਨੀਚਰ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਣ ’ਤੇ ਫਾਇਰ ਵਿਭਾਗ ਦੀਆਂ ਤਿੰਨ ਗੱਡੀਆਂ ਜ਼ੀਰਕਪੁਰ ਅਤੇ ਦੋ ਗੱਡੀਆਂ ਡੇਰਾਬੱਸੀ ਤੋਂ ਮੌਕੇ ’ਤੇ ਪਹੁੰਚੀਆਂ ਅਤੇ ਬੜੀ ਮੁਸ਼ਕਿਲ ਨਾਲ ਅੱਗ ’ਤੇ ਕਾਬੂ ਪਾਇਆ। ਇਸੇ ਦੌਰਾਨ ਰਾਤ ਕਰੀਬ 11.15 ਵਜੇ ਪਟਿਆਲਾ ਚੌਕ ਸਥਿਤ ਇਕ ਕਰਿਆਨਾ ਸਟੋਰ ਦੀ ਦੁਕਾਨ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ। ਇਸ ’ਤੇ ਫਾਇਰ ਵਿਭਾਗ ਵਲੋਂ ਦੋ ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ। ਦੁਕਾਨ ਵਿਚ ਅੱਗ ਭਿਆਨਕ ਹੋਣ ਕਾਰਨ ਇਸ ’ਤੇ ਕਾਬੂ ਪਾਉਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਰਾਹਤ ਦੀ ਗੱਲ ਰਹੀ ਕਿ ਅੱਗ ਦੁਕਾਨ ਦੇ ਪਿਛਲੇ ਪਾਸੇ ਸਥਿਤ ਕੋਲੇ ਅਤੇ ਲੱਕੜ ਦੀ ਵੱਡੀ ਟਾਲ ਤੱਕ ਨਹੀਂ ਪਹੁੰਚੀ। ਜੇਕਰ ਅੱਗ ਉੱਥੇ ਫੈਲ ਜਾਂਦੀ, ਤਾਂ ਨੇੜਲੀਆਂ ਦੁਕਾਨਾਂ ਤੇ ਰਿਹਾਇਸ਼ੀ ਮਕਾਨਾਂ ਨੂੰ ਵੀ ਖ਼ਤਰਾ ਪੈਦਾ ਹੋ ਸਕਦਾ ਸੀ। ਹਾਲਾਂਕਿ ਇਸ ਘਟਨਾ ਵਿਚ ਦੁਕਾਨ ਅੰਦਰ ਪਿਆ ਲੱਖਾਂ ਰੁ. ਦਾ ਸਾਮਾਨ ਸੜ ਗਿਆ। ਘਟਨਾਵਾਂ ਸੰਬੰਧੀ ਜਾਣਕਾਰੀ ਦਿੰਦਿਆਂ ਫਾਇਰ ਵਿਭਾਗ ਦੇ ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਪੀ. ਆਰ.-7 ਰੋਡ ’ਤੇ ਸੁਸ਼ਮਾ ਬਿਲਡਰ ਦੇ ਬੰਦ ਪਏ ਦਫ਼ਤਰ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਟੀਮ ਵਲੋਂ ਅੱਗ ’ਤੇ ਕਾਬੂ ਪਾਉਣ ਤੋਂ ਬਾਅਦ ਪਟਿਆਲਾ ਚੌਕ ਵਿਖੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿਥੇ ਇਕ ਹੋਰ ਗੱਡੀ ਭੇਜ ਕੇ ਅੱਗ ਬੁਝਾਈ ਗਈ। ਦੋਵੇਂ ਘਟਨਾਵਾਂ ਵਿਚ ਹੋਏ ਨੁਕਸਾਨ ਦਾ ਸਹੀ ਅੰਦਾਜ਼ਾ ਅਜੇ ਨਹੀਂ ਲੱਗ ਸਕਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇਕ ਨੌਜਵਾਨ ਦੀ ਗਰਦਨ ’ਤੇ ਚਾਕੂ ਨਾਲ ਹਮਲਾ ਅਗਲੀ ਖ਼ਬਰ ‘ ਜ਼ੀਰੋ ਤੋਂ ਸਿਖਰ ਤੱਕ- ਸੇਵਾ ਸੰਕਲਪ’ ਨਾਟਕ ਰਾਹੀਂ ਮੰਚ ’ਤੇ ਪੇਸ਼ ਕੀਤਾ ਪ੍ਰਧਾਨ ਮੰਤਰੀ ਮੋਦੀ ਦਾ ਜੀਵਨ ਸਫ਼ਰ
Ad Position 24