ਦੁਸਾਰਨਾ ਵਿਖੇ ਪਰਮਿੰਦਰ ਸਿੰਘ ਗੋਲਡੀ ਵਲੋਂ ਬਜ਼ੁਰਗਾਂ ਨੂੰ ਸਹਾਇਕ ਕਿੱਟਾਂ ਦੀ ਵੰਡ
ਕੁਰਾਲੀ, 1 ਨਵੰਬਰ (ਹਰਪ੍ਰੀਤ ਸਿੰਘ)-ਪਿੰਡ ਦੁਸਾਰਨਾ ਵਿਖੇ ਬਜ਼ੁਰਗਾਂ ਅਤੇ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਲਈ ਵਿਸ਼ੇਸ਼ ਕੈਂਪ ਲਗਾਇਆ। ਇਸ ਮੌਕੇ ਹਲਕਾ ਖਰੜ ਦੇ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਵਲੋਂ ਬਜ਼ੁਰਗਾਂ ਨੂੰ ਸਹਾਇਕ ਕਿੱਟਾਂ ਤੇ ਮੈਡੀਕਲ ਉਪਕਰਨ ਵੰਡੇ ਗਏ।
ਕੁਰਾਲੀ, 1 ਨਵੰਬਰ (ਹਰਪ੍ਰੀਤ ਸਿੰਘ)-ਪਿੰਡ ਦੁਸਾਰਨਾ ਵਿਖੇ ਬਜ਼ੁਰਗਾਂ ਅਤੇ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਲਈ ਵਿਸ਼ੇਸ਼ ਕੈਂਪ ਲਗਾਇਆ। ਇਸ ਮੌਕੇ ਹਲਕਾ ਖਰੜ ਦੇ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਵਲੋਂ ਬਜ਼ੁਰਗਾਂ ਨੂੰ ਸਹਾਇਕ ਕਿੱਟਾਂ ਤੇ ਮੈਡੀਕਲ ਉਪਕਰਨ ਵੰਡੇ ਗਏ। ਬਲਵਿੰਦਰ ਕੌਰ ਦੀ ਅਗਵਾਈ ਹੇਠ ਸੀ. ਐਸ. ਆਰ. ਸਕੀਮ ਤਹਿਤ ਲਗਾਏ ਕੈਂਪ ਦੌਰਾਨ ਅਲੀਮਕੋ ਕੰਪਨੀ ਵਲੋਂ ਕਰੀਬ 100 ਬਜ਼ੁਰਗਾਂ ਨੂੰ ਕਰੀਬ 10 ਲੱਖ ਰੁ. ਦੀ ਕੀਮਤ ਦਾ ਸਹਾਇਕ ਸਾਮਾਨ ਮੁਹੱਈਆ ਕਰਵਾਇਆ। ਇਸ ਸਾਮਾਨ ਵਿਚ ਵੀਲ੍ਹਚੇਅਰ, ਸੁਣਨ ਵਾਲੀਆਂ ਮਸ਼ੀਨਾਂ, ਵੱਖ-ਵੱਖ ਤਰ੍ਹਾਂ ਦੀਆਂ ਸਹਾਇਕ ਬੈਲਟਾਂ, ਗੋਡਿਆਂ ਦੇ ਕੈਪ, ਖੁੰਡੀਆਂ ਤੇ ਬਜ਼ੁਰਗਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਵਾਲੇ ਹੋਰ ਸਹਾਇਕ ਉਪਕਰਨ ਸ਼ਾਮਿਲ ਸਨ। ਇਸ ਮੌਕੇ ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਬਜ਼ੁਰਗਾਂ ਦੀ ਸੇਵਾ ਤੇ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਹਾਇਤਾ ਕੈਂਪ ਹਲਕੇ ਦੇ ਹੋਰ ਪਿੰਡਾਂ ਵਿਚ ਵੀ ਲਗਾਏ ਜਾਣਗੇ, ਤਾਂ ਜੋ ਲੋੜਵੰਦ ਬਜ਼ੁਰਗਾਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਵੀਲ੍ਹਚੇਅਰ, ਬੈਲਟਾਂ ਤੇ ਹੋਰ ਮੈਡੀਕਲ ਸਹਾਇਕ ਉਪਕਰਨ ਮੁਹੱਈਆ ਕਰਵਾਏ ਜਾ ਸਕਣ। ਉਨ੍ਹਾਂ ਅਲੀਮਕੋ ਕੰਪਨੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਕੰਪਨੀ ਵਲੋਂ ਦਿੱਤਾ ਗਿਆ ਇਹ ਸਹਿਯੋਗ ਬਜ਼ੁਰਗਾਂ ਲਈ ਲਾਹੇਵੰਦ ਸਾਬਿਤ ਹੋਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿਚ ਵੀ ਪਿੰਡ-ਪਿੰਡ ਅਜਿਹੇ ਕੈਂਪ ਲਗਾ ਕੇ ਲੋੜਵੰਦ ਬਜ਼ੁਰਗਾਂ ਦੀ ਸਹਾਇਤਾ ਕੀਤੀ ਜਾਵੇਗੀ। ਇਸ ਮੌਕੇ ਬਲਵਿੰਦਰ ਕੌਰ, ਪਿੰਡ ਦੇ ਸਰਪੰਚ ਬਲਕਾਰ ਸਿੰਘ, ਗੁਰਸ਼ਰਨ ਸਿੰਘ ਹਲਕਾ ਸੰਗਠਨ ਇੰਚਾਰਜ ਸਮੇਤ ਹੋਰ ਪਤਵੰਤੇ ਹਾਜ਼ਰ ਸਨ।