ਮੁਬਾਰਿਕਪੁਰ ਵਿਚ ਡਿਊਟੀ ਦੌਰਾਨ ਬਿਜਲੀ ਕਰਮਚਾਰੀ ਨੂੰ ਕਰੰਟ ਲੱਗਿਆ, ਝੁਲਸ ਕੇ ਖੰਭੇ ਤੋਂ ਡਿੱਗਿਆ
ਡੇਰਾਬੱਸੀ, 1 ਨਵੰਬਰ (ਗੁਰਮੀਤ ਸਿੰਘ)-ਡੇਰਾਬੱਸੀ ਦੇ ਮੁਬਾਰਿਕਪੁਰ ਖੇਤਰ ਵਿਚ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਬਿਜਲੀ ਵਿਭਾਗ ਦਾ ਇਕ ਕਰਮਚਾਰੀ ਗੰਭੀਰ ਰੂਪ ਵਿਚ ਝੁਲਸ ਗਿਆ। ਜ਼ਖ਼ਮੀ ਕਰਮਚਾਰੀ ਦੀ ਪਛਾਣ ਸਤਵਿੰਦਰ ਸਿੰਘ ਵਜੋਂ ਹੋਈ ਹੈ, ਜੋ ਨਾਭਾ ਜ਼ਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਹਨ ਅਤੇ ਮੁਬਾਰਿਕਪੁਰ ਬਿਜਲੀ ਘਰ ਵਿਚ ਸਹਾਇਕ ਲਾਈਨਮੈਨ (ਏ.
ਮ
ਮੁਬਾਰਿਕਪੁਰ ਰੇਲਵੇ ਅੰਡਰ ਪਾਸ ਨੇੜੇ ਟੁੱਟ ਕੇ ਡਿੱਗੇ ਬਿਜਲੀ ਦੇ ਖੰਭੇ ਅਤੇ ਟ੍ਰਾਂਸਫਾਰਮਰ ਦੀ ਤਸਵੀਰ। ਤਸਵੀਰ : ਗੁਰਮੀਤ ਸਿੰਘ
02-11-2026
ਡੇਰਾਬੱਸੀ, 1 ਨਵੰਬਰ (ਗੁਰਮੀਤ ਸਿੰਘ)-ਡੇਰਾਬੱਸੀ ਦੇ ਮੁਬਾਰਿਕਪੁਰ ਖੇਤਰ ਵਿਚ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਬਿਜਲੀ ਵਿਭਾਗ ਦਾ ਇਕ ਕਰਮਚਾਰੀ ਗੰਭੀਰ ਰੂਪ ਵਿਚ ਝੁਲਸ ਗਿਆ। ਜ਼ਖ਼ਮੀ ਕਰਮਚਾਰੀ ਦੀ ਪਛਾਣ ਸਤਵਿੰਦਰ ਸਿੰਘ ਵਜੋਂ ਹੋਈ ਹੈ, ਜੋ ਨਾਭਾ ਜ਼ਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਹਨ ਅਤੇ ਮੁਬਾਰਿਕਪੁਰ ਬਿਜਲੀ ਘਰ ਵਿਚ ਸਹਾਇਕ ਲਾਈਨਮੈਨ (ਏ. ਐਲ. ਐਮ.) ਵਜੋਂ ਤਾਇਨਾਤ ਹਨ। ਉਨ੍ਹਾਂ ਨੂੰ ਪਹਿਲਾਂ ਡੇਰਾਬੱਸੀ ਸਿਵਲ ਹਸਪਤਾਲ ਲਿਜਾਇਆ, ਜਿਥੋਂ ਗੰਭੀਰ ਹਾਲਤ ਕਾਰਨ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਤ੍ਰਿਵੇਦੀ ਕੈਂਪ ਅੰਡਰਪਾਸ ਨੇੜੇ ਇਕ ਟਰੱਕ ਦੀ ਟੱਕਰ ਨਾਲ ਬਿਜਲੀ ਦੇ ਖੰਭੇ ਤੇ ਟ੍ਰਾਂਸਫਾਰਮਰ ਵਾਲੀ ਲਾਈਨ ਨੁਕਸਾਨੀ ਗਈ। ਇਸ ਤੋਂ ਬਾਅਦ ਬਿਜਲੀ ਵਿਭਾਗ ਦੇ ਕਰਮਚਾਰੀ ਸਪਲਾਈ ਬੰਦ ਕਰਵਾਉਣ ਅਤੇ ਮੁਰੰਮਤ ਦੇ ਕੰਮ ਲਈ ਮੌਕੇ ’ਤੇ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਸਤਵਿੰਦਰ ਸਿੰਘ ਸਪਲਾਈ ਬੰਦ ਕਰਵਾਉਣ ਤੋਂ ਬਾਅਦ ਲਾਈਨ ਦੀ ਜਾਂਚ ਅਤੇ ਮੁਰੰਮਤ ਸੰਬੰਧੀ ਕੰਮ ਲਈ ਐੱਚ-ਪੋਲ ’ਤੇ ਚੜ੍ਹੇ ਸਨ। ਇਸੇ ਦੌਰਾਨ ਅਚਾਨਕ ਕਰੰਟ ਲੱਗਣ ਕਾਰਨ ਉਹ ਝੁਲਸ ਕੇ ਹੇਠਾਂ ਡਿੱਗ ਪਏ। ਸਾਥੀ ਕਰਮਚਾਰੀਆਂ ਨੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਹਾਦਸੇ ਤੋਂ ਬਾਅਦ ਬਿਜਲੀ ਕਰਮਚਾਰੀਆਂ ਨੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਖੰਭਿਆਂ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਸੇਫਟੀ ਸ਼ੂਜ਼, ਸੁਰੱਖਿਆ ਬੈਲਟਾਂ ਅਤੇ ਹੋਰ ਲੋੜੀਂਦੇ ਉਪਕਰਨ ਮੁਹੱਈਆ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਨੇ ਕੰਮ ਵਾਲੀ ਥਾਂ ’ਤੇ ਸਫ਼ਾਈ ਅਤੇ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ। ਫਿਲਹਾਲ ਲਾਈਨ ਵਿਚ ਮੁੜ ਕਰੰਟ ਆਉਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।