01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਿਖੇ ਆਵਿਸ਼ਕਾਰ 2026 ਪ੍ਰੋਗਰਾਮ ਕਰਵਾਇਆ

ਐੱਸ. ਏ.

Ad Position 21
No active advertisement
ਪ੍ਰੋਗਾਰਮ ਆਵਿਸ਼ਕਾਰ 2026 ਦੌਰਾਨ ਹਿਊਮਨੌਇਡ ਰੋਬੋਟ ਤੇ ਆਧੁਨਿਕ ਏ. ਆਈ. ਪ੍ਰਾਜੈਕਟਾਂ ਦੀ ਪ੍ਰਦਰਸ਼ਨੀ ਨੂੰ ਦੇਖਦੇ ਹੋਏ ਵਿਦਿਆਰਥੀ ਅਤੇ ਨਿਵੇਸ਼ਕ। ਅਜੀਤ ਤਸਵੀਰ 02-11-2026
ਐੱਸ. ਏ. ਐੱਸ. ਨਗਰ, 1 ਨਵੰਬਰ (ਪ੍ਰੋ. ਅਵਤਾਰ ਸਿੰਘ)-ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਿਖੇ ਨਕਲੀ ਬੁੱਧੀ ਤੇ ਨਵੀਨਤਮ ਤਕਨਾਲੋਜੀ ਨੂੰ ਸਮਰਪਿਤ ਆਵਿਸ਼ਕਾਰ 2026 ਭਾਰਤ ਲਈ ਏ. ਆਈ. ਦਾ ਸ਼ਾਨਦਾਰ ਪ੍ਰੋਗਰਾਮ ਕੀਤਾ। ਇਸ ਮੌਕੇ ਆਂਧਰਾ ਪ੍ਰਦੇਸ਼ ਦੇ ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਤੇ ਮੁੱਖ ਮੰਤਰੀ ਦੇ ਸਾਬਕਾ ਸੂਚਨਾ ਤਕਨਾਲੋਜੀ ਸਲਾਹਕਾਰ, ਐਨਵੀਡੀਆ ਦੇ ਸਾਬਕਾ ਪ੍ਰਬੰਧ ਨਿਰਦੇਸ਼ਕ ਤੇ ਸਾਫਟਵੇਅਰ ਤਕਨਾਲੋਜੀ ਪਾਰਕਸ ਆਫ਼ ਇੰਡੀਆ ਦੇ ਸੰਸਥਾਪਕ ਤੇ ਸਾਬਕਾ ਨਿਰਦੇਸ਼ਕ ਅਦੀਸ਼ੇਸ਼ੱਈਆ ਚੌਧਰੀ ਜੱਕਮਪੁੜੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ 57 ਨਵੇਂ ਕਾਰੋਬਾਰੀ ਉੱਦਮਾਂ ਨੇ ਆਪਣੇ ਵਿਚਾਰ ਨਿਵੇਸ਼ਕਾਂ ਸਾਹਮਣੇ ਪੇਸ਼ ਕੀਤੇ, ਜਦਕਿ ਵਿਦਿਆਰਥੀਆਂ ਵਲੋਂ ਤਿਆਰ ਕੀਤੇ 20 ਪ੍ਰਾਜੈਕਟਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਤੋਂ ਇਲਾਵਾ 58 ਮਾਹਿਰਾਂ ਨੇ ਵੱਖ-ਵੱਖ ਵਿਚਾਰ-ਚਰਚਾਵਾਂ ਵਿਚ ਹਿੱਸਾ ਲਿਆ ਅਤੇ 40 ਭਾਗੀਦਾਰਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ‘ਆਵਿਸਕਾਰ ਉੱਤਮਤਾ ਪੁਰਸਕਾਰ’ ਨਾਲ ਸਨਮਾਨਿਤ ਕੀਤਾ। ਸਮਾਗਮ ਵਿਚ 5,200 ਸਕੂਲੀ ਵਿਦਿਆਰਥੀਆਂ ਦੀ ਸ਼ਮੂਲੀਅਤ ਵੀ ਖ਼ਾਸ ਖਿੱਚ ਦਾ ਕੇਂਦਰ ਰਹੀ। ਇਸ ਮੇਲੇ ਦੀ ਖ਼ਾਸ ਵਿਸ਼ੇਸ਼ਤਾ ਇਹ ਰਹੀ ਕਿ ਇਸ ਨੂੰ ਸਿਰਫ਼ ਪ੍ਰਦਰਸ਼ਨੀਆਂ ਅਤੇ ਤਕਨੀਕੀ ਜਾਣਕਾਰੀ ਤੱਕ ਸੀਮਿਤ ਨਾ ਰੱਖਦਿਆਂ ਇਕ ਅਨੁਭਵ-ਆਧਾਰਿਤ ਅਤੇ ਭਾਗੀਦਾਰੀ ਵਾਲੇ ਸਮਾਗਮ ਦਾ ਰੂਪ ਦਿੱਤਾ। ਇਥੇ ਨਕਲੀ ਬੁੱਧੀ ਨਾਲ ਤਿਆਰ ਕੀਤੀਆਂ ਮੂਰਤੀਆਂ, ਮਨੁੱਖੀ ਆਕਾਰ ਦੇ ਰੋਬੋਟ, ਤਸਵੀਰਾਂ ਖਿੱਚਣ ਵਾਲੇ ਆਧੁਨਿਕ ਕੈਮਰਾ ਯੰਤਰ, ਚਿੱਤਰ ਬਣਾਉਣ ਵਾਲੇ ਰੋਬੋਟ, ਬੇਲਾ ਰੋਬੋਟ, ਨੱਚਣ ਵਾਲੇ ਰੋਬੋਟ, ਸਾਈਕਲ ਦੌੜ ਅਤੇ ਸੰਵਰਧਿਤ ਹਕੀਕਤ ਰਾਹੀਂ ਕ੍ਰਿਕਟ ਖੇਡਣ ਵਰਗੇ ਕਈ ਆਧੁਨਿਕ ਤਕਨੀਕੀ ਆਕਰਸ਼ਣ ਪੇਸ਼ ਕੀਤੇ ਗਏ। ਇਨ੍ਹਾਂ ਰਾਹੀਂ ਵਿਦਿਆਰਥੀਆਂ ਅਤੇ ਹੋਰ ਹਾਜ਼ਰੀਨ ਨੂੰ ਨਵੀਂ ਤਕਨਾਲੋਜੀ ਨਾਲ ਸਿੱਧਾ ਜੁੜਨ ਤੇ ਇਸ ਦੀ ਕਾਰਜਪ੍ਰਣਾਲੀ ਨੂੰ ਸਮਝਣ ਦਾ ਮੌਕਾ ਮਿਲਿਆ। ਇਸ ਦੌਰਾਨ ਆਵਿਸ਼ਕਾਰ ਦਾ ਇਕ ਹੋਰ ਅਹਿਮ ਪਹਿਲੂ ਨਿਵੇਸ਼ਕਾਂ ਦੀ ਵੱਡੀ ਸ਼ਮੂਲੀਅਤ ਰਹੀ। ਇਸ ਮੌਕੇ ਰਸ਼ਪਾਲ ਸਿੰਘ ਧਾਲੀਵਾਲ, ਸੰਸਥਾਪਕ ਤੇ ਚਾਂਸਲਰ, ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਨੇ ਕਿਹਾ ਕਿ ਭਾਰਤ ਦੀ ਸਭ ਤੋਂ ਵੱਡੀ ਤਾਕਤ ਇਸ ਦੇ ਨੌਜਵਾਨਾਂ ਦੀ ਕਲਪਨਾਸ਼ੀਲਤਾ, ਉੱਦਮੀ ਸੋਚ ਅਤੇ ਨਵੀਨਤਾ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਰਾਹੀਂ ਯੂਨੀਵਰਸਿਟੀ ਅਜਿਹਾ ਮਾਹੌਲ ਸਿਰਜਣਾ ਚਾਹੁੰਦੀ ਹੈ। ਇਸੇ ਤਰ੍ਹਾਂ ਅਰਸ਼ ਧਾਲੀਵਾਲ, ਮੈਨੇਜਿੰਗ ਡਾਇਰੈਕਟਰ, ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਨੇ ਕਿਹਾ ਕਿ ਆਵਿਸ਼ਕਾਰ 2026 ਯੂਨੀਵਰਸਿਟੀ ਦੀ ਸਿੱਖਿਆ ਨੂੰ ਨਵੀਨਤਾ, ਖੋਜ ਅਤੇ ਉੱਦਮਤਾ ਨਾਲ ਜੋੜਨ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਅਨੁਸਾਰ ਯੂਨੀਵਰਸਿਟੀ ਦਾ ਉਦੇਸ਼ ਨੌਜਵਾਨਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਤਕਨਾਲੋਜੀ ਦੀ ਅਗਵਾਈ ਕਰਨ ਦੇ ਯੋਗ ਬਣਾਉਣਾ ਹੈ।
Ad Position 22
No active advertisement
ਪਿਛਲੀ ਖ਼ਬਰ ਜੌਲਾ ਕਲਾਂ ਦੀ ਜਸ਼ਨਪ੍ਰੀਤ ਕੌਰ ਨੇ ਵਿਸ਼ਵ ਅਰਾਸੀ ਐੱਮ. ਐੱਮ. ਏ. ਚੈਂਪੀਅਨਸ਼ਿਪ ਵਿਚ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਸਿੱਖ ਕਤਲੇਆਮ ਦੀ ਬਰਸੀ ਮੌਕੇ ਰੈਲੀ ਕਰਕੇ ਕਾਂਗਰਸ ਨੇ ਸਿੱਖਾਂ ਦੇ ਜ਼ਖ਼ਮ ਮੁੜ ਕੁਰੇਦੇ - ਕੇਵਲ ਸਿੰਘ ਢਿੱਲੋਂ
Ad Position 24