ਰਤਵਾੜਾ ਸਾਹਿਬ ਵਿਖੇ ਚਾਰ ਰੋਜ਼ਾ ਗੁਰਮਤਿ ਸਮਾਗਮ ਦੇ ਤੀਜੇ ਦਿਨ ਸੰਗਤਾਂ ਦਾ ਭਰਵਾਂ ਇਕੱਠ ਜੁੜਿਆ
ਮੁੱਲਾਂਪੁਰ ਗਰੀਬਦਾਸ, 1 ਨਵੰਬਰ (ਦਿਲਬਰ ਸਿੰਘ ਖੈਰਪੁਰ)-ਸਮਾਗਮ ਦੀ ਆਰੰਭਤਾ ਸਵੇਰੇ ਬੀਬੀ ਚਰਨਜੀਤ ਕੌਰ ਦੇ ਜਥੇ ਵਲੋਂ ਆਸਾ ਕੀ ਵਾਰ ਦੇ ਕੀਰਤਨ ਰਾਹੀਂ ਹੋਈ। ਰਤਵਾੜਾ ਸਾਹਿਬ ਵਿਖੇ ਚਲ ਰਹੇ ਚਾਰ ਰੋਜ਼ਾ ਗੁਰਮਤਿ ਸਮਾਗਮ ਦੇ ਤੀਜੇ ਦਿਨ ਦਾ ਸਮਾਗਮ ਸਿੱਖ ਇਤਿਹਾਸ ਵਿਚ ਬੀਬੀਆਂ ਵਲੋਂ ਪਾਏ ਗਏ ਮਹਾਨ ਯੋਗਦਾਨ, ਉਨ੍ਹਾਂ ਦੀ ਲਾਸਾਨੀ ਕੁਰਬਾਨੀਆਂ ਅਤੇ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਵਿਚ ਨਿਭਾਈਆਂ ਅਹਿਮ ਭੂਮਿਕਾਵਾਂ ਨੂੰ ਸਮਰਪਿਤ ਰਿਹਾ।
ਮੁੱਲਾਂਪੁਰ ਗਰੀਬਦਾਸ, 1 ਨਵੰਬਰ (ਦਿਲਬਰ ਸਿੰਘ ਖੈਰਪੁਰ)-ਸਮਾਗਮ ਦੀ ਆਰੰਭਤਾ ਸਵੇਰੇ ਬੀਬੀ ਚਰਨਜੀਤ ਕੌਰ ਦੇ ਜਥੇ ਵਲੋਂ ਆਸਾ ਕੀ ਵਾਰ ਦੇ ਕੀਰਤਨ ਰਾਹੀਂ ਹੋਈ। ਰਤਵਾੜਾ ਸਾਹਿਬ ਵਿਖੇ ਚਲ ਰਹੇ ਚਾਰ ਰੋਜ਼ਾ ਗੁਰਮਤਿ ਸਮਾਗਮ ਦੇ ਤੀਜੇ ਦਿਨ ਦਾ ਸਮਾਗਮ ਸਿੱਖ ਇਤਿਹਾਸ ਵਿਚ ਬੀਬੀਆਂ ਵਲੋਂ ਪਾਏ ਗਏ ਮਹਾਨ ਯੋਗਦਾਨ, ਉਨ੍ਹਾਂ ਦੀ ਲਾਸਾਨੀ ਕੁਰਬਾਨੀਆਂ ਅਤੇ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਵਿਚ ਨਿਭਾਈਆਂ ਅਹਿਮ ਭੂਮਿਕਾਵਾਂ ਨੂੰ ਸਮਰਪਿਤ ਰਿਹਾ। ਵਿਸ਼ੇਸ਼ ਤੌਰ ‘ਤੇ ਰਤਵਾੜਾ ਸਾਹਿਬ ਦੇ ਬਾਨੀ ਮਹਾਂਪੁਰਸ਼ਾਂ ਦੇ ਜੀਵਨ ਸਾਥੀ ਮਾਤਾ ਰਣਜੀਤ ਕੌਰ ਦੀ ਨਿੱਘੀ ਯਾਦ ਨੂੰ ਸਿਜਦਾ ਕੀਤਾ। ਬੀਬੀ ਜਸਪ੍ਰੀਤ ਕੌਰ ਆਸਟ੍ਰੇਲੀਆ, ਸਕੂਲ ਦੇ ਬੱਚਿਆਂ , ਭਾਈ ਜੈਦੇਵ ਸਿੰਘ ਤਖਤ ਸ੍ਰੀ ਹਜ਼ੂਰ ਸਾਹਿਬ, ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਜਥੇਦਾਰ ਸੁਖਜੀਤ ਸਿੰਘ ਛਾਹੜ ਸੰਗਰੂਰ, ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ, ਬਾਬਾ ਸਰਬਜੋਤ ਸਿੰਘ ਬੇਦੀ, ਸੰਤ ਹਰੀ ਸਿੰਘ ਰੰਧਾਵੇ ਵਾਲੇ, ਗਿਆਨੀ ਜਸਵੀਰ ਸਿੰਘ ਲੋਪੋਂ, ਸੰਤ ਕਸ਼ਮੀਰਾ ਸਿੰਘ ਅਲਹੋਰਾਂ, ਡਾ. ਸਰਬਜਿੰਦਰ ਸਿੰਘ ਵਾਇਸ ਚਾਂਸਲਰ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਜਗਮੋਹਨ ਸਿੰਘ ਕੰਗ ਸਾਬਕਾ ਮੰਤਰੀ ਨੇ ਹਾਜ਼ਰੀ ਭਰੀ। ਬੀ. ਐੱਡ ਤੇ ਨਰਸਿੰਗ ਕਾਲਜ ਦੀਆਂ ਹੋਣਹਾਰ ਬੱਚੀਆਂ ਤੇ ਦਸਤਾਰ ਮੁਕਾਬਲੇ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ। ਆਖਰੀ ਦਿਨ ਦੇ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਹੋਣਗੇ। ਟਰੱਸਟ ਦੇ ਚੇਅਰਮੈਨ ਬਾਬਾ ਲਖਬੀਰ ਸਿੰਘ ਨੇ ਮਾਤਾ ਰਣਜੀਤ ਕੌਰ ਦੇ ਜੀਵਨ, ਸੇਵਾ, ਸਮਰਪਣ ਤੇ ਘਾਲਣਾ ਕਮਾਈਆਂ ਬਾਰੇ ਚਾਨਣਾ ਪਾਇਆ। ਸਮਾਗਮ ਦੇ ਨਾਲ-ਨਾਲ ਸੰਗਤਾਂ ਦੀ ਸਹੂਲਤ ਲਈ ਮੁਫ਼ਤ ਮੈਡੀਕਲ ਕੈਂਪ ਵੀ ਲਗਾਤਾਰ ਚਲਾਏ ਜਾ ਰਹੇ ਹਨ। ਸਟੇਜ ਦੀ ਸੇਵਾ ਭਾਈ ਜਸਵੰਤ ਸਿੰਘ ਵਲੋਂ ਨਿਭਾਈ ਗਈ। ਅਰਦਾਸ ਦੀ ਸੇਵਾ ਡਾ. ਭਾਈ ਸੁਖਵਿੰਦਰ ਸਿੰਘ ਵਲੋਂ ਨਿਭਾਈ ਤੇ ਦਿਨ ਦੇ ਸਮਾਗਮਾਂ ਦੀ ਸੰਪੂਰਨਤਾ ਹੋਈ।