02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਗੋਲਡਨ ਸੈਂਡ ਸੁਸਾਇਟੀ ਦੇ ਦੀਵਾਲੀ ਮੇਲੇ ਦੌਰਾਨ ਤਿੰਨ ਔਰਤਾਂ ਨੇ ਜਿੱਤੇ ਸ਼ਾਨਦਾਰ ਇਨਾਮ

ਜ਼ੀਰਕਪੁਰ, 1 ਨਵੰਬਰ (ਮਨਿੰਦਰ ਸਿੰਘ)-ਗੋਲਡਨ ਸੈਂਡ ਸੁਸਾਇਟੀ ਵਿਚ ਦੀਵਾਲੀ ਦੇ ਤਿਉਹਾਰ ਮੌਕੇ ਕਰਵਾਇਆ ਦੀਵਾਲੀ ਫੈਸਟੀਵਲ ਖਿੱਚ ਦਾ ਕੇਂਦਰ ਰਿਹਾ। ਇਸ ਦੌਰਾਨ ਖਾਣ-ਪੀਣ ਦੀਆਂ ਸਟਾਲਾਂ, ਖਰੀਦਦਾਰੀ ਤੇ ਮਨੋਰੰਜਕ ਗਤੀਵਿਧੀਆਂ ਦਾ ਸੁਸਾਇਟੀ ਵਾਸੀਆਂ ਨੇ ਖੂਬ ਆਨੰਦ ਮਾਣਿਆ।

Ad Position 21
No active advertisement
ਅਜੀਤ ਡੈਸਕ 02-11-2026
ਜ਼ੀਰਕਪੁਰ, 1 ਨਵੰਬਰ (ਮਨਿੰਦਰ ਸਿੰਘ)-ਗੋਲਡਨ ਸੈਂਡ ਸੁਸਾਇਟੀ ਵਿਚ ਦੀਵਾਲੀ ਦੇ ਤਿਉਹਾਰ ਮੌਕੇ ਕਰਵਾਇਆ ਦੀਵਾਲੀ ਫੈਸਟੀਵਲ ਖਿੱਚ ਦਾ ਕੇਂਦਰ ਰਿਹਾ। ਇਸ ਦੌਰਾਨ ਖਾਣ-ਪੀਣ ਦੀਆਂ ਸਟਾਲਾਂ, ਖਰੀਦਦਾਰੀ ਤੇ ਮਨੋਰੰਜਕ ਗਤੀਵਿਧੀਆਂ ਦਾ ਸੁਸਾਇਟੀ ਵਾਸੀਆਂ ਨੇ ਖੂਬ ਆਨੰਦ ਮਾਣਿਆ। ਸਮਾਗਮ ਦੌਰਾਨ ਕੱਢੇ ਲੱਕੀ ਡਰਾਅ ਵਿਚ ਤਿੰਨ ਔਰਤਾਂ ਨੇ ਸ਼ਾਨਦਾਰ ਇਨਾਮ ਜਿੱਤੇ। ਪਹਿਲਾ ਇਨਾਮ ਫਿਲਿਪਸ ਏਅਰ ਫਰਾਇਰ ਮਿਸਿਜ਼ ਨਿਓਗੀ ਨੇ ਜਿੱਤਿਆ, ਜਦਕਿ ਦੂਜਾ ਇਨਾਮ ਫਿਲਿਪਸ ਗਾਰਮੈਂਟ ਆਇਰਨ ਮਿਸਿਜ਼ ਰੀਤੂ ਤੇ ਤੀਜਾ ਇਨਾਮ ਹੈਵਲਜ਼ ਨਿਊਟਰੀ ਬਲੈਂਡਰ ਮਿਸਿਜ਼ ਆਂਚਲ ਨੇ ਜਿੱਤਿਆ। ਜੇਤੂਆਂ ਨੂੰ ਇਨਾਮ ਮਿਲਣ ’ਤੇ ਸੁਸਾਇਟੀ ਵਾਸੀਆਂ ਨੇ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਗੋਲਡਨ ਸੈਂਡ ਦੇ ਮਾਲਕ ਅਤੇ ਭਾਜਪਾ ਆਗੂ ਸੰਜੀਵ ਖੰਨਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਲੋਕਾਂ ਵਿਚ ਆਪਸੀ ਪਿਆਰ, ਭਾਈਚਾਰਾ ਤੇ ਸਾਂਝ ਵਧਾਉਣ ਦੇ ਨਾਲ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਜੋੜਦੇ ਹਨ। ਸਮਾਗਮ ਨੂੰ ਸਫਲ ਬਣਾਉਣ ਵਿਚ ਸੁਸਾਇਟੀ ਪ੍ਰਧਾਨ ਸ਼ਸ਼ੀ ਭੂਸ਼ਣ ਸ਼ਰਮਾ, ਪ੍ਰਮੀਤ ਵਿਗ, ਸਾਹਿਲ ਮੰਗਕ, ਰੋਹਿਤ ਗਰਗ, ਸੰਜੇ ਬਿੰਦਲ, ਇੰਦੂ, ਸੁਖਜੀਤ ਅਟਵਾਲ, ਅਕਸ਼ਿਤਾ, ਨਵਜੋਤ, ਮੀਨਾਕਸ਼ੀ, ਸੁਮਿਤ ਬਾਘਲਾ, ਭੂਪੇਸ਼ ਅਤੇ ਨੀਰਸ ਡੋਗਰਾ ਸਮੇਤ ਹੋਰ ਵਸਨੀਕਾਂ ਨੇ ਅਹਿਮ ਭੂਮਿਕਾ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਵਿਸ਼ਵਕਰਮਾ ਰਾਮਗੜ੍ਹੀਆ ਦੇ ਜਨਮ ਦਿਹਾੜੇ ਮੌਕੇ ਧਾਰਮਿਕ ਸਮਾਗਮ 10 ਨੂੰ : ਰਵਿੰਦਰ ਬਿੱਲਾ ਅਗਲੀ ਖ਼ਬਰ ਭਾਜਪਾ ਸਰਕਾਰ ਬਣਨ ’ਤੇ ਪੰਜਾਬ ਨੂੰ ਨਸ਼ਾਮੁਕਤ ਕਰਨਾ ਹੋਵੇਗੀ ਪਹਿਲ-ਐਡਵੋਕੇਟ ਵਿਕਰਾਂਤ ਪਵਾਰ
Ad Position 24