03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਤਿਵਾੜੀ ਨੇ ਐੱਮ. ਪੀ. ਲੈਂਡ ਫੰਡ ਨਾਲ ਜਾਟ ਭਵਨ ਵਿਖੇ ਸਥਾਪਤ ਲਿਫਟ ਦਾ ਕੀਤਾ ਉਦਘਾਟਨ

ਚੰਡੀਗੜ੍ਹ, 2 ਨਵੰਬਰ (ਵਿਕਰਮਜੀਤ ਸਿੰਘ ਮਾਨ)-ਹਰਿਆਣਾ ਦਿਵਸ ਮੌਕੇ ਇਥੇ ਜਾਟ ਸਭਾ, ਚੰਡੀਗੜ੍ਹ-ਪੰਚਕੂਲਾ ਵਲੋਂ ਇਕ ਸਮਾਗਮ ਕਰਵਾਇਆ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

Ad Position 21
No active advertisement
ਤਿਵਾੜੀ ਨੇ ਐੱਮ. ਪੀ. ਲੈਂਡ ਫੰਡ ਨਾਲ ਜਾਟ ਭਵਨ ਵਿਖੇ ਸਥਾਪਤ ਲਿਫਟ ਦਾ ਕੀਤਾ ਉਦਘਾਟਨ 03-11-2026
ਚੰਡੀਗੜ੍ਹ, 2 ਨਵੰਬਰ (ਵਿਕਰਮਜੀਤ ਸਿੰਘ ਮਾਨ)-ਹਰਿਆਣਾ ਦਿਵਸ ਮੌਕੇ ਇਥੇ ਜਾਟ ਸਭਾ, ਚੰਡੀਗੜ੍ਹ-ਪੰਚਕੂਲਾ ਵਲੋਂ ਇਕ ਸਮਾਗਮ ਕਰਵਾਇਆ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਤਿਵਾੜੀ ਨੇ ਹਰਿਆਣਾ ਦੇ ਸਾਬਕਾ ਡੀ. ਜੀ. ਪੀ. ਤੇ ਜਾਟ ਸਭਾ ਚੰਡੀਗੜ੍ਹ, ਪੰਚਕੂਲਾ, ਮੁਹਾਲੀ ਤੇ ਨਿਊ ਚੰਡੀਗੜ੍ਹ ਖੇਤਰ ਦੇ ਪ੍ਰਧਾਨ ਡਾ. ਐੱਮ. ਐੱਸ. ਮਲਿਕ ਦਾ ਉਨ੍ਹਾਂ ਨੂੰ ਦਿੱਤੇ ਮਾਣ-ਸਨਮਾਨ ਤੇ ਆਦਰ-ਸਤਿਕਾਰ ਲਈ ਧੰਨਵਾਦ ਕੀਤਾ। ਇਸ ਮੌਕੇ ਤਿਵਾੜੀ ਨੇ ਆਪਣੇ ਸੰਸਦੀ ਕੋਟੇ ਵਿਚੋਂ ਜਾਟ ਭਵਨ ਵਿਖੇ ਸਥਾਪਤ ਕੀਤੀ ਗਈ ਲਿਫਟ ਦਾ ਉਦਘਾਟਨ ਕੀਤਾ। ਤਿਵਾੜੀ ਨੇ ਕਿਹਾ ਕਿ ਉਹ ਡਾ. ਮਲਿਕ ਦੇ ਸੱਦੇ ’ਤੇ ਇਥੇ ਪਹੁੰਚੇ ਹਨ ਅਤੇ ਜਾਟ ਭਵਨ ਦੇ ਵਿਕਾਸ ਲਈ ਭਵਿੱਖ ਵਿਚ ਵੀ ਜੋ ਸੰਭਵ ਯੋਗਦਾਨ ਦੇ ਸਕਣਗੇ, ਉਹ ਜ਼ਰੂਰ ਦੇਣਗੇ। ਉਨ੍ਹਾਂ ਕਿਹਾ ਕਿ ਭਾਵੇਂ ਉਹ ਪੰਜਾਬ ਤੋਂ ਦੋ ਵਾਰ ਸੰਸਦ ਮੈਂਬਰ ਰਹੇ ਹਨ, ਪਰ ਹਰਿਆਣਾ ਨੂੰ ਵੀ ਉਸੇ ਨਜ਼ਰੀਏ ਨਾਲ ਦੇਖਦੇ ਹਨ, ਜਿਸ ਨਜ਼ਰੀਏ ਨਾਲ ਕਦੇ ਇਹ ਮਹਾਂ ਪੰਜਾਬ ਦਾ ਹਿੱਸਾ ਹੁੰਦਾ ਸੀ। ਉਨ੍ਹਾਂ ਦੇ ਸਤਿਕਾਰਯੋਗ ਨਾਨਾ ਜੀ ਤੀਰਥ ਸਿੰਘ ਗੁਰਮ ਵੀ ਪੈਪਸੂ ਤੇ ਸਾਂਝੇ ਪੰਜਾਬ ਦੀਆਂ ਸਰਕਾਰਾਂ ਵਿਚ ਮੰਤਰੀ ਰਹੇ ਸਨ। ਕੇਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਬੀਤੇ ਦਿਨ ਚੰਡੀਗੜ੍ਹ ਦੌਰੇ ਦੌਰਾਨ 258 ਕਰੋੜ ਰੁਪਏ ਦੇ ਪ੍ਰਾਜੈਕਟ ਦੇਣ ਸੰਬੰਧੀ ਮੀਡੀਆ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਤਿਵਾੜੀ ਨੇ ਕਿਹਾ ਕਿ ਮਨੀਮਾਜਰਾ ਦੀ 24 x 7 ਪਾਣੀ ਸਪਲਾਈ ਯੋਜਨਾ ਦਾ ਉਦਘਾਟਨ ਵੀ ਦੋ ਸਾਲ ਪਹਿਲਾਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਜਾ ਕੇ ਇਸ ਯੋਜਨਾ ਦੀ ਮੌਜੂਦਾ ਹਾਲਤ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਇਹ ਅਧੂਰਾ ਪ੍ਰਾਜੈਕਟ ਕਿਸ ਸਥਿਤੀ ਵਿਚ ਹੈ। ਇਸ ਦੌਰਾਨ ਤਿਵਾੜੀ ਨੇ ਹਰਿਆਣਾ ਦੇ ਸਾਬਕਾ ਡੀ. ਜੀ. ਪੀ ਡਾ. ਐੱਮ. ਐੱਸ. ਮਲਿਕ, ਸਤੀਸ਼ ਕੁਮਾਰ, ਚੰਡੀਗੜ੍ਹ ਕਾਂਗਰਸ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ, ਬੀ. ਐੱਸ. ਮੱਲ, ਪ੍ਰੋਫੈਸਰ ਵਿਨੋਦ ਚੌਧਰੀ, ਐੱਮ. ਐੱਮ. ਜੂਨੇਜਾ, ਹਰਭ ਸਿੰਘ, ਸਤੀਸ਼ ਸੈਣੀ, ਬੀ. ਐੱਸ. ਗਿੱਲ, ਜੈਪਾਲ ਪੂਨੀਆ, ਸਤੀਸ਼ ਪ੍ਰਧਾਨ, ਅਸ਼ੋਕ ਸ਼ਿਖੰਡ, ਸਤਿਆਵ੍ਰਤ ਦੇਵਾਸ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਲੁਧਿਆਣਾ ਕਾਂਗਰਸ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ, ਰਜਨੀ ਤਲਵਾਰ ਸਮੇਤ ਹਾਲ ਵਿਚ ਮੌਜੂਦ ਸਾਰੇ ਪਤਵੰਤੇ ਬਜ਼ੁਰਗਾਂ, ਮਾਤਾਵਾਂ, ਭੈਣਾਂ ਅਤੇ ਨੌਜਵਾਨ ਸਾਥੀਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਸਥਾਈ ਉਪ-ਕੁਲਪਤੀ ਦੇਣ ਸੰਬੰਧੀ ‘ਪੂਟਾ’ ਨੇ ਉਪ-ਰਾਸ਼ਟਰਪਤੀ ਨੂੰ ਭੇਜਿਆ ਪੱਤਰ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਪਰਾਲੀ ਪ੍ਰਬੰਧਨ ਦਾ ਲਿਆ ਜਾਇਜ਼ਾ
Ad Position 24