03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

‘ ਸਟਾਰਡਮ ਆਈਕਨਜ਼-2026 ਸੀਜ਼ਨ-2’ ਵਿਚ ਕਲਾਕਾਰਾਂ ਨੇ ਦਿਖਾਈ ਆਪਣੀ ਪ੍ਰਤਿਭਾ

ਜ਼ੀਰਕਪੁਰ, 2 ਨਵੰਬਰ (ਮਨਿੰਦਰ ਸਿੰਘ)-ਡਾਂਸ, ਮਾਡਲਿੰਗ ਤੇ ਮਨੋਰੰਜਨ ਦੇ ਖੇਤਰ ਵਿਚ ਨਵੀਆਂ ਪ੍ਰਤਿਭਾਵਾਂ ਨੂੰ ਮੰਚ ਪ੍ਰਦਾਨ ਕਰਨ ਲਈ ਈਸ਼ੂ ਗੰਭੀਰ ਐਂਟਰਟੇਨਮੈਂਟ ਵਲੋਂ ‘ਸਟਾਰਡਮ ਆਈਕਨਜ਼-2026 ਸੀਜ਼ਨ-2’ ਦਾ ਪ੍ਰੋਗਰਾਮ ਔਰਬਿਟ ਸਿਗਨੇਚਰ ਵਾਕ, ਵੀ. ਆਈ.

Ad Position 21
No active advertisement
ਜੇਤੂ ਵਿਦਿਆਰਥੀਆਂ ਨਾਲ ਪ੍ਰੋਗਰਾਮ ਦੇ ਪ੍ਰਬੰਧਕ। ਤਸਵੀਰ : ਮਨਿੰਦਰ ਸਿੰਘ 03-11-2026
ਜ਼ੀਰਕਪੁਰ, 2 ਨਵੰਬਰ (ਮਨਿੰਦਰ ਸਿੰਘ)-ਡਾਂਸ, ਮਾਡਲਿੰਗ ਤੇ ਮਨੋਰੰਜਨ ਦੇ ਖੇਤਰ ਵਿਚ ਨਵੀਆਂ ਪ੍ਰਤਿਭਾਵਾਂ ਨੂੰ ਮੰਚ ਪ੍ਰਦਾਨ ਕਰਨ ਲਈ ਈਸ਼ੂ ਗੰਭੀਰ ਐਂਟਰਟੇਨਮੈਂਟ ਵਲੋਂ ‘ਸਟਾਰਡਮ ਆਈਕਨਜ਼-2026 ਸੀਜ਼ਨ-2’ ਦਾ ਪ੍ਰੋਗਰਾਮ ਔਰਬਿਟ ਸਿਗਨੇਚਰ ਵਾਕ, ਵੀ. ਆਈ. ਪੀ. ਰੋਡ ਵਿਖੇ ਕੀਤਾ। ਸਮਾਗਮ ਵਿਚ ਵੱਖ-ਵੱਖ ਉਮਰ ਵਰਗਾਂ ਦੇ ਪ੍ਰਤੀਯੋਗੀਆਂ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸੁਮਨ ਗੰਭੀਰ ਤੇ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਸ਼ਾਮਿਲ ਹੋਏ। ਮਾਡਲਿੰਗ ਮੁਕਾਬਲੇ ਵਿਚ ਮਾਹੀ, ਸ਼ਗੁਨ, ਜਸਨੀਤ, ਪੰਸ਼ੁਲ ਬੱਤਰਾ, ਸ਼੍ਰੇਆ ਮਹਿਤਾ, ਯਸ਼ ਤੇ ਅਮਨਦੀਪ ਨੇ ਵੱਖ-ਵੱਖ ਖ਼ਿਤਾਬ ਜਿੱਤੇ। ਡਾਂਸ ਦੇ ਸੋਲੋ ਮੁਕਾਬਲੇ ਵਿਚ ਸ਼ਾਈਨੀ, ਨਮਾਮੀ ਤੇ ਐੱਮ. ਡੀ. ਪੌਪਰ, ਡੁਏਟ ਵਿਚ ਸਚਲੀਨ-ਹਰਪਰਮੀਤ, ਹਿਆ-ਆਰਾਧਿਆ ਤੇ ਨੇਹਾ-ਵੰਸ਼ ਜੇਤੂ ਰਹੇ। ਗਰੁੱਪ ਡਾਂਸ ਵਿਚ ਸਤੁਤੀ ਕਰੂ ਅਤੇ ਫੋਕ ਸਪੈਸ਼ਲ ਵਰਗ ਵਿਚ ਗੀਤਿਕਾ ਨੇ ਜਿੱਤ ਹਾਸਿਲ ਕੀਤੀ। ਪ੍ਰੋਗਰਾਮ ਦੇ ਅੰਤ ’ਚ ਈਸ਼ੂ ਗੰਭੀਰ ਨੇ ਸਾਰੇ ਮਹਿਮਾਨਾਂ, ਪ੍ਰਤੀਯੋਗੀਆਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੰਚਕੂਲਾ ’ਚ 3.98 ਕਰੋੜ ਰੁ. ਦੀ ਠੱਗੀ ਦਾ ਪਰਦਾਫ਼ਾਸ਼, ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਚੰਡੀਗੜ੍ਹ ’ਚ ਇੰਡੀਆ ਓਪਟੇਲ ਲਿਮਟਿਡ ਨੇ ਕੇ-9 ਵਜਰਾ ਤੋਪਾਂ ਲਈ ਸਿਗਮਾ 30ਐਨ ਸਿਸਟਮ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
Ad Position 24