05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਡੇਰਾਬੱਸੀ ਵਿਖੇ ਵੰਦੇ ਭਾਰਤ ਰੇਲਗੱਡੀ ਦੀ ਲਪੇਟ ’ਚ ਆ ਕੇ ਜਾਨ ਗੁਆਉਣ ਵਾਲਾ ਨੌਜਵਾਨ ਨਿਕਲਿਆ ਬੀ.ਟੈੱਕ ਇੰਜੀਨੀਅਰ

ਡੇਰਾਬੱਸੀ, 4 ਨਵੰਬਰ (ਰਣਬੀਰ ਸਿੰਘ ਪੜ੍ਹੀ)- ਅੰਬਾਲਾ-ਕਾਲਕਾ ਰੇਲ ਮਾਰਗ ‘ਤੇ ਡੇਰਾਬੱਸੀ ਦੇ ਈਸਾਪੁਰ ਰੇਲਵੇ ਫਾਟਕ ਨੇੜੇ ਮੰਗਲਵਾਰ ਦੁਪਹਿਰ ਵੰਦੇ ਭਾਰਤ ਰੇਲਗੱਡੀ ਦੀ ਲਪੇਟ ਵਿਚ ਆ ਕੇ ਜਾਨ ਗੁਆਉਣ ਵਾਲੇ ਵਿਅਕਤੀ ਦੀ ਪਛਾਣ ਬੀ. ਟੈੱਕ ਪਾਸ ਇੰਜੀਨੀਅਰ ਵਜੋਂ ਹੋਈ ਹੈ।

Ad Position 21
No active advertisement
ਅਜੀਤ ਡੈਸਕ 05-11-2026
ਡੇਰਾਬੱਸੀ, 4 ਨਵੰਬਰ (ਰਣਬੀਰ ਸਿੰਘ ਪੜ੍ਹੀ)- ਅੰਬਾਲਾ-ਕਾਲਕਾ ਰੇਲ ਮਾਰਗ ‘ਤੇ ਡੇਰਾਬੱਸੀ ਦੇ ਈਸਾਪੁਰ ਰੇਲਵੇ ਫਾਟਕ ਨੇੜੇ ਮੰਗਲਵਾਰ ਦੁਪਹਿਰ ਵੰਦੇ ਭਾਰਤ ਰੇਲਗੱਡੀ ਦੀ ਲਪੇਟ ਵਿਚ ਆ ਕੇ ਜਾਨ ਗੁਆਉਣ ਵਾਲੇ ਵਿਅਕਤੀ ਦੀ ਪਛਾਣ ਬੀ.ਟੈੱਕ ਪਾਸ ਇੰਜੀਨੀਅਰ ਵਜੋਂ ਹੋਈ ਹੈ। ਰੁਜ਼ਗਾਰ ਦੇ ਬਿਹਤਰ ਮੌਕਿਆਂ ਦੀ ਭਾਲ ਵਿਚ ਡੇਰਾਬੱਸੀ ਪੁੱਜੇ ਇਸ ਨੌਜਵਾਨ ਨੂੰ ਕੀ ਪਤਾ ਸੀ ਕਿ ਉਸ ਦਾ ਇਹ ਸਫ਼ਰ ਜ਼ਿੰਦਗੀ ਦਾ ਆਖ਼ਰੀ ਸਫ਼ਰ ਸਾਬਿਤ ਹੋਵੇਗਾ। ਹਾਦਸੇ ਤੋਂ ਅਗਲੇ ਦਿਨ ਪਿਤਾ ਵਲੋਂ ਆਪਣੇ ਇਕਲੌਤੇ ਪੁੱਤਰ ਦੀ ਪਛਾਣ ਕੀਤੇ ਜਾਣ ਨਾਲ ਘਟਨਾ ਦਾ ਦੁਖਦਾਈ ਪਹਿਲੂ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ 36 ਸਾਲਾ ਵਿਸ਼ਾਲ ਸ਼ਰਮਾ ਪੁੱਤਰ ਯਸ਼ਪਾਲ ਸ਼ਰਮਾ ਵਾਸੀ ਮਕਾਨ ਨੰਬਰ 209 ਛੋਟਾ ਖੇੜਾ ਨੇੜੇ ਬਰਵਾਲਾ ਜ਼ਿਲ੍ਹਾ ਪੰਚਕੂਲਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਾਲ ਨੇ ਬੀ.ਟੈੱਕ ਦੀ ਪੜ੍ਹਾਈ ਕੀਤੀ ਹੋਈ ਸੀ ਅਤੇ ਉਹ ਪਹਿਲਾਂ ਓਡੀਸ਼ਾ ਵਿਖੇ ਨੌਕਰੀ ਕਰਦਾ ਸੀ। ਇਨ੍ਹੀਂ ਦਿਨੀਂ ਉਹ ਨਵੇਂ ਰੁਜ਼ਗਾਰ ਦੀ ਭਾਲ ਵਿਚ ਸੀ ਅਤੇ ਇਸੇ ਸੰਬੰਧੀ ਕਿਸੇ ਵਿਅਕਤੀ ਨੂੰ ਮਿਲਣ ਲਈ ਡੇਰਾਬੱਸੀ ਆਇਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਦੁਪਹਿਰ ਈਸਾਪੁਰ ਰੇਲਵੇ ਫਾਟਕ ਨੇੜੇ ਰੇਲ ਪਟੜੀ ਪਾਰ ਕਰਦਿਆਂ ਉਹ ਅਚਾਨਕ ਵੰਦੇ ਭਾਰਤ ਰੇਲਗੱਡੀ ਦੀ ਲਪੇਟ ਵਿਚ ਆ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮ੍ਰਿਤਕ ਦੀ ਤੁਰੰਤ ਪਛਾਣ ਨਹੀਂ ਹੋ ਸਕੀ ਸੀ। ਬੁੱਧਵਾਰ ਨੂੰ ਵਿਸ਼ਾਲ ਦੇ ਪਿਤਾ ਯਸ਼ਪਾਲ ਸ਼ਰਮਾ ਅਤੇ ਚਚੇਰੇ ਭਰਾ ਨੇ ਮ੍ਰਿਤਕ ਦੀ ਪਛਾਣ ਕੀਤੀ। ਜਾਣਕਾਰੀ ਮੁਤਾਬਿਕ ਵਿਸ਼ਾਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦਾ ਤਲਾਕ ਹੋ ਚੁੱਕਾ ਸੀ। ਇਕਲੌਤੇ ਪੁੱਤਰ ਦੀ ਅਚਾਨਕ ਮੌਤ ਨੇ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ । ਇਸ ਸੰਬੰਧੀ ਘੱਗਰ ਰੇਲਵੇ ਸਟੇਸ਼ਨ ਦੀ ਜੀ.ਆਰ.ਪੀ. ਵਲੋਂ ਮ੍ਰਿਤਕ ਦੇ ਪਿਤਾ ਅਤੇ ਚਚੇਰੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 194 ਤਹਿਤ ਕਾਰਵਾਈ ਕੀਤੀ ਗਈ। ਪੁਲਿਸ ਨੇ ਬੁੱਧਵਾਰ ਨੂੰ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਦੀ ਇਨਸਾਫ਼ ਰੈਲੀ ’ਚ ਮੁਹਾਲੀ ਤੋਂ ਬੱਸਾਂ, ਗੱਡੀਆਂ ਅਤੇ ਸੈਂਕੜੇ ਲੋਕਾਂ ਦਾ ਵਿਸ਼ਾਲ ਕਾਫ਼ਲਾ ਲੈ ਕੇ ਰਵਾਨਾ ਹੋਏ ਸਾਬ... ਅਗਲੀ ਖ਼ਬਰ ਖਰੜ ਤੋਂ ਕਮਲ ਕਿਸ਼ੋਰ ਸ਼ਰਮਾ ਦੀ ਅਗਵਾਈ ਹੇਠ ਸੰਗਰੂਰ ਰੈਲੀ ਲਈ ਕਾਂਗਰਸੀ ਆਗੂ ਤੇ ਵਰਕਰ ਹੋਏ ਰਵਾਨਾ
Ad Position 24