ਪਟਾਕਿਆਂ ਦੇ ਸ਼ੋਰ ਨਾਲ ਕੰਨਾਂ ਦੀ ਸੁਣਨ ਸ਼ਕਤੀ ਪ੍ਰਭਾਵਿਤ ਹੋਣ ’ਤੇ 24 ਘੰਟਿਆਂ ’ਚ ਪੀ. ਜੀ. ਆਈ. ਪਹੁੰਚਣ
ਚੰਡੀਗੜ੍ਹ, 9 ਨਵੰਬਰ (ਮਾਰਕੰਡਾ)-ਦੀਵਾਲੀ ਮੌਕੇ ਪਟਾਕਿਆਂ ਦੇ ਤੇਜ਼ ਧਮਾਕਿਆਂ ਕਾਰਨ ਕੰਨਾਂ ਦੀ ਸੁਣਨ ਸ਼ਕਤੀ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਮਦਦ ਲਈ ਪੀ. ਜੀ.
ਚੰਡੀਗੜ੍ਹ, 9 ਨਵੰਬਰ (ਮਾਰਕੰਡਾ)-ਦੀਵਾਲੀ ਮੌਕੇ ਪਟਾਕਿਆਂ ਦੇ ਤੇਜ਼ ਧਮਾਕਿਆਂ ਕਾਰਨ ਕੰਨਾਂ ਦੀ ਸੁਣਨ ਸ਼ਕਤੀ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਮਦਦ ਲਈ ਪੀ. ਜੀ. ਆਈ. ਚੰਡੀਗੜ੍ਹ ਪਹੁੰਚਣ ਦੀ ਸਲਾਹ ਦਿੱਤੀ ਹੈ।ਪੀ. ਜੀ. ਆਈ. ਦੇ ਈ. ਐਨ. ਟੀ. ਵਿਭਾਗ ਅਨੁਸਾਰ ਜੇਕਰ ਕਿਸੇ ਵਿਅਕਤੀ ਨੂੰ ਪਟਾਕਿਆਂ ਦੇ ਸ਼ੋਰ ਕਾਰਨ ਘੱਟ ਸੁਣਾਈ ਦੇਵੇ, ਕੰਨਾਂ ਵਿਚ ਆਵਾਜ਼ਾਂ ਆਉਣ ਜਾਂ ਕੰਨ ਬੰਦ ਹੋਣ ਦੀ ਸਮੱਸਿਆ ਹੋਵੇ ਤਾਂ ਉਹ 24 ਘੰਟਿਆਂ ਦੇ ਅੰਦਰ ਪੀ. ਜੀ. ਆਈ. ਪਹੁੰਚਣ। ਵਿਭਾਗ ਦੀ ਮੁਖੀ ਪ੍ਰੋਫੈਸਰ ਡਾ. ਜੈਮੰਤੀ ਬਖ਼ਸ਼ੀ ਤੇ ਐਸੋਸੀਏਟ ਪ੍ਰੋਫੈਸਰ ਡਾ. ਧਰਮਵੀਰ ਦੀ ਅਗਵਾਈ ਹੇਠ ਮਰੀਜ਼ਾਂ ਦੇ ਕੰਨਾਂ ਦੀ ਜਾਂਚ ਅਤੇ ਸਮੇਂ ਸਿਰ ਇਲਾਜ ਕਰਨ ਵਿਚ ਮਦਦ ਮਿਲੇਗੀ।ਵਿਭਾਗ ਅਨੁਸਾਰ ਪਿਛਲੀ ਦੀਵਾਲੀ ਦੌਰਾਨ ਪਟਾਕਿਆਂ ਦੇ ਸ਼ੋਰ ਕਾਰਨ ਕੰਨਾਂ ਦੀ ਸਮੱਸਿਆ ਨਾਲ ਪੀ. ਜੀ. ਆਈ. ਦੀ ਈ. ਐਨ. ਟੀ. ਓ. ਪੀ. ਡੀ. ਵਿਚ ਲਗਪਗ 7 ਮਰੀਜ਼ ਪਹੁੰਚੇ ਸਨ।