10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦੀਵਾਲੀ ਦੀ ਰਾਤ ਜੰਗਲਾਤ ਵਿਭਾਗ ਦੇ ਛਾਪੇ ਨੇ ਲੱਕੜ ਚੋਰਾਂ ਨੂੰ ਪਾਈਆਂ ਭਾਜੜਾਂ

ਡੇਰਾਬੱਸੀ, 9 ਨਵੰਬਰ (ਰਣਬੀਰ ਸਿੰਘ ਪੜ੍ਹੀ)-ਦੀਵਾਲੀ ਦੀ ਰਾਤ ਜਦੋਂ ਲੋਕ ਤਿਉਹਾਰ ਦੀਆਂ ਖੁਸ਼ੀਆਂ ਮਨਾ ਰਹੇ ਸਨ, ਉਸ ਵੇਲੇ ਡੇਰਾਬੱਸੀ ਦੇ ਬੀੜ ਖੇੜੀ ਦੇ ਜੰਗਲ ‘ਚ ਖੈਰ ਦੇ ਦਰੱਖ਼ਤਾਂ ਦੀ ਨਾਜਾਇਜ਼ ਕਟਾਈ ਕਰਕੇ ਲੱਕੜ ਲਿਜਾਣ ਦੀ ਕੋਸ਼ਿਸ਼ ਕਰ ਰਹੇ ਚੋਰਾਂ ਦੇ ਮਨਸੂਬਿਆਂ ‘ਤੇ ਜੰਗਲਾਤ ਵਿਭਾਗ ਦੀ ਮੁਸ਼ਤੈਦੀ ਨੇ ਪਾਣੀ ਫੇਰ ਦਿੱਤਾ। ਇਹ ਬਾਬਤ ਡੇਰਾਬੱਸੀ ਦੇ ਵਣ ਰੇਂਜ ਅਫ਼ਸਰ ਜੈ ਸਿੰਘ ਨੇ ਦੱਸਿਆ ਕਿ 9 ਨਵੰਬਰ ਨੂੰ ਤੜਕੇ ਕਰੀਬ 2.

Ad Position 21
No active advertisement
ਅਜੀਤ ਡੈਸਕ 10-11-2026
ਡੇਰਾਬੱਸੀ, 9 ਨਵੰਬਰ (ਰਣਬੀਰ ਸਿੰਘ ਪੜ੍ਹੀ)-ਦੀਵਾਲੀ ਦੀ ਰਾਤ ਜਦੋਂ ਲੋਕ ਤਿਉਹਾਰ ਦੀਆਂ ਖੁਸ਼ੀਆਂ ਮਨਾ ਰਹੇ ਸਨ, ਉਸ ਵੇਲੇ ਡੇਰਾਬੱਸੀ ਦੇ ਬੀੜ ਖੇੜੀ ਦੇ ਜੰਗਲ ‘ਚ ਖੈਰ ਦੇ ਦਰੱਖ਼ਤਾਂ ਦੀ ਨਾਜਾਇਜ਼ ਕਟਾਈ ਕਰਕੇ ਲੱਕੜ ਲਿਜਾਣ ਦੀ ਕੋਸ਼ਿਸ਼ ਕਰ ਰਹੇ ਚੋਰਾਂ ਦੇ ਮਨਸੂਬਿਆਂ ‘ਤੇ ਜੰਗਲਾਤ ਵਿਭਾਗ ਦੀ ਮੁਸ਼ਤੈਦੀ ਨੇ ਪਾਣੀ ਫੇਰ ਦਿੱਤਾ। ਇਹ ਬਾਬਤ ਡੇਰਾਬੱਸੀ ਦੇ ਵਣ ਰੇਂਜ ਅਫ਼ਸਰ ਜੈ ਸਿੰਘ ਨੇ ਦੱਸਿਆ ਕਿ 9 ਨਵੰਬਰ ਨੂੰ ਤੜਕੇ ਕਰੀਬ 2.25 ਵਜੇ ਡੇਰਾਬੱਸੀ ਬੀਟ ਦੇ ਇੰਚਾਰਜ ਰਘਬੀਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਬਲਾਕ ਦੇ ਬੀੜ ਪਿੰਡ ਖੇੜੀ ਦੇ ਜੰਗਲੀ ਖੇਤਰ ‘ਚ ਕੁਝ ਸ਼ੱਕੀ ਵਿਅਕਤੀ ਮੌਜੂਦ ਹਨ। ਸੂਚਨਾ ਦੀ ਗੰਭੀਰਤਾ ਨੂੰ ਦੇਖਦਿਆਂ ਉਨ੍ਹਾਂ ਨੇ ਬਿਨਾਂ ਸਮਾਂ ਗੁਆਏ ਬਲਾਕ ਅਫ਼ਸਰ ਸੁਰਿੰਦਰ ਕੁਮਾਰ, ਬਲਾਕ ਅਫ਼ਸਰ ਅਮਰ ਸਿੰਘ, ਗੁਰਦੀਪ ਸਿੰਘ ਤੇ ਦਿਹਾੜੀਦਾਰ ਮੁਲਾਜ਼ਮਾਂ ਨੂੰ ਨਾਲ ਲੈ ਕੇ ਜੰਗਲ ‘ਚ ਛਾਪੇਮਾਰੀ ਕੀਤੀ। ਟੀਮ ਜਦੋਂ ਮੌਕੇ ‘ਤੇ ਪਹੁੰਚੀ ਤਾਂ ਕੁਝ ਅਣਪਛਾਤੇ ਵਿਅਕਤੀ ਨਾਜਾਇਜ਼ ਢੰਗ ਨਾਲ ਵੱਢੇ ਗਏ ਖੈਰ ਦੇ ਦਰੱਖ਼ਤਾਂ ਦੀ ਲੱਕੜ ਪਿਕਅੱਪ ਗੱਡੀ ‘ਚ ਲੋਡ ਕਰ ਰਹੇ ਸਨ। ਜੰਗਲਾਤ ਵਿਭਾਗ ਦੀ ਟੀਮ ਨੂੰ ਅਚਾਨਕ ਸਾਹਮਣੇ ਦੇਖ ਕੇ ਚੋਰਾਂ ਨੂੰ ਭਾਜੜਾਂ ਪੈ ਗਈਆਂ ਅਤੇ ਉਹ ਗੱਡੀ ਅਤੇ ਲੱਕੜ ਉਥੇ ਹੀ ਛੱਡ ਕੇ ਹਨ੍ਹੇਰੇ ਦਾ ਫ਼ਾਇਦਾ ਚੁੱਕਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਜੰਗਲਾਤ ਵਿਭਾਗ ਨੇ ਮੌਕੇ ਤੋਂ ਪਿਕਅੱਪ ਗੱਡੀ ਨੂੰ ਲੱਕੜ ਸਮੇਤ ਕਬਜ਼ੇ ‘ਚ ਲੈ ਕੇ ਰੇਂਜ ਦਫ਼ਤਰ ਪਹੁੰਚਾਇਆ, ਜਿਥੇ ਕਿ ਗੱਡੀ ਵਿਭਾਗੀ ਹਿਰਾਸਤ ‘ਚ ਖੜ੍ਹੀ ਕੀਤੀ ਗਈ ਹੈ। ਵਿਭਾਗ ਵਲੋਂ ਜ਼ਬਤੀ ਰਿਪੋਰਟ ਤੇ ਹੋਰ ਲੋੜੀਂਦੇ ਦਸਤਾਵੇਜ਼ ਤਿਆਰ ਕਰਕੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪਲਸੌਰਾ ਵਿਖੇ ਸ੍ਰੀ ਵਿਸ਼ਵਕਰਮਾ ਦਾ ਪੂਜਾ ਦਿਵਸ ਧੂਮ - ਧਾਮ ਨਾਲ ਮਨਾਇਆ ਅਗਲੀ ਖ਼ਬਰ ਯੂਨੀਵਰਸਲ ਗਰੁੱਪ ਵਿਖੇ ਉਤਸ਼ਾਹ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ
Ad Position 24