10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਪਲਸੌਰਾ ਵਿਖੇ ਸ੍ਰੀ ਵਿਸ਼ਵਕਰਮਾ ਦਾ ਪੂਜਾ ਦਿਵਸ ਧੂਮ - ਧਾਮ ਨਾਲ ਮਨਾਇਆ

ਚੰਡੀਗੜ੍ਹ, 9 ਨਵੰਬਰ (ਸੁਖਵਿੰਦਰ ਸਿੰਘ ਸ਼ਾਨ)-ਰਾਜਧਾਨੀ ਚੰਡੀਗੜ੍ਹ ਵਿਚ ਸਿਲਪਕਰਤਾ ਸ੍ਰੀ ਵਿਸ਼ਵਕਰਮਾ ਮਹਾਰਾਜ ਦਾ ਪੂਜਾ ਦਿਵਸ ਧੂਮ-ਧਾਮ ਨਾਲ ਮਨਾਇਆ। ਇੱਥੋਂ ਦੇ ਪ੍ਰਸਿੱਧ ਵਿਸ਼ਵਕਰਮਾ ਮੰਦਰ ਪਲਸੌਰਾ ਸੈਕਟਰ 55 ਵਿਚ ਸ੍ਰੀ ਵਿਸ਼ਵਕਰਮਾ ਮਹਾਰਾਜ ਦੀ ਮੂਰਤੀ ਦੀ ਪੂਜਾ ਕੀਤੀ ਗਈ ਤੇ ਹਵਨ ਕਰਵਾਇਆ।

Ad Position 21
No active advertisement
ਅਜੀਤ ਡੈਸਕ 10-11-2026
ਚੰਡੀਗੜ੍ਹ, 9 ਨਵੰਬਰ (ਸੁਖਵਿੰਦਰ ਸਿੰਘ ਸ਼ਾਨ)-ਰਾਜਧਾਨੀ ਚੰਡੀਗੜ੍ਹ ਵਿਚ ਸਿਲਪਕਰਤਾ ਸ੍ਰੀ ਵਿਸ਼ਵਕਰਮਾ ਮਹਾਰਾਜ ਦਾ ਪੂਜਾ ਦਿਵਸ ਧੂਮ-ਧਾਮ ਨਾਲ ਮਨਾਇਆ। ਇੱਥੋਂ ਦੇ ਪ੍ਰਸਿੱਧ ਵਿਸ਼ਵਕਰਮਾ ਮੰਦਰ ਪਲਸੌਰਾ ਸੈਕਟਰ 55 ਵਿਚ ਸ੍ਰੀ ਵਿਸ਼ਵਕਰਮਾ ਮਹਾਰਾਜ ਦੀ ਮੂਰਤੀ ਦੀ ਪੂਜਾ ਕੀਤੀ ਗਈ ਤੇ ਹਵਨ ਕਰਵਾਇਆ। ਉਪਰੰਤ ਜੁਝਾਰ ਸਿੰਘ ਮਠਾੜੂ ਦੇ ਢਾਡੀ ਜਥੇ ਵਲੋਂ ਵਾਰਾਂ ਸੁਣਾਈਆਂ ਗਈਆਂ। ਸ੍ਰੀ ਵਿਸ਼ਵਕਰਮਾ ਸਭਾ ਚੰਡੀਗੜ੍ਹ ਵਲੋਂ ਸੱਭਿਆਚਾਰਕ ਸਮਾਗਮ ਕਰਾਇਆ, ਜਿਸ ਵਿਚ ਰਾਜ ਸਭਾ ਮੈਂਬਰ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਨ੍ਹਾਂ ਸ੍ਰੀ ਵਿਸ਼ਵਕਰਮਾ ਮਹਾਰਾਜ ਦਾ ਅਸ਼ੀਰਵਾਦ ਲਿਆ। ਸੱਭਿਆਚਾਰਕ ਸਮਾਗਮ ਵਿਚ ਪ੍ਰਸਿੱਧ ਗਾਇਕ ਗੁਰਕ੍ਰਿਪਾਲ ਸਿੰਘ ਸੂਰਾਪੁਰੀ, ਗੁਰਪ੍ਰੀਤ ਵਿੱਕੀ, ਜਸਪ੍ਰੀਤ ਜੱਸੀ, ਬਲਦੇਵ ਕਾਕੜੀ, ਹਰਿੰਦਰ ਹਰ ਅਤੇ ਦਿਵਿਆ ਜੁਗਨੀ ਨੇ ਆਪੋ ਆਪਣੇ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਭੰਗੜੇ ਦੀ ਪੇਸ਼ਕਾਰੀ ਸਵਰਨ ਸਿੰਘ ਚੰਨੀ ਦੇ ਚੰਨੀ ਸੱਭਿਆਚਾਰਕ ਮੰਚ ਮੁਹਾਲੀ ਵਲੋਂ ਕੀਤੀ ਗਈ, ਜਦਕਿ ਇਕਬਾਲ ਗੁੰਨੋ੍ਹਮਾਜਰਾ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਇਸ ਮੌਕੇ ਸ੍ਰੀ ਵਿਸ਼ਵਕਰਮਾ ਸਭਾ (ਰਜਿ.) ਚੰਡੀਗੜ੍ਹ ਦੇ ਪ੍ਰਧਾਨ ਦਿਲਬਾਗ ਸਿੰਘ, ਜਨਰਲ ਸਕੱਤਰ ਮੁਲਖ ਰਾਜ ਧੀਮਾਨ, ਸਾਬਕਾ ਸੀਨੀਅਰ ਡਿਪਟੀ ਮੇਅਰ ਤੇ ਕੌਂਸਲਰ ਹਰਦੀਪ ਸਿੰਘ, ਸਾਬਕਾ ਡਿਪਟੀ ਮੇਅਰ ਅਨਿਲ ਕੁਮਾਰ ਦੂਬੇ, ਕੌਂਸਲਰ ਜਨਾਬ ਮੁਨੱਵਰ ਖਾਨ, ਨੰਬਰਦਾਰ ਦਲਜੀਤ ਸਿੰਘ ਪਲਸੌਰਾ ਤੇ ਬਲਬੀਰ ਚੰਦ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ . ਅਮਰੀਕ ਸਿੰਘ ਤਹਿਸੀਲਦਾਰ ਫਾਊਂਡੇਸ਼ਨ ਨੇ ਸਨਮਾਨ ਸਮਾਰੋਹ ਕਰਵਾਇਆ ਅਗਲੀ ਖ਼ਬਰ ਦੀਵਾਲੀ ਦੀ ਰਾਤ ਜੰਗਲਾਤ ਵਿਭਾਗ ਦੇ ਛਾਪੇ ਨੇ ਲੱਕੜ ਚੋਰਾਂ ਨੂੰ ਪਾਈਆਂ ਭਾਜੜਾਂ
Ad Position 24