ਕੁੱਤੇ ਨੇ 2 ਸਾਲਾ ਮਾਸੂਮ ਬੱਚੀ ਨੂੰ ਬੁਰੀ ਤਰ੍ਹਾਂ ਨੋਚਿਆ ਚਿਹਰੇ, ਗਰਦਨ ਤੇ ਕੰਨ ’ਤੇ ਵੱਢਿਆ, ਮੋਢੇ ’ਤੇ ਲੱਗੇ ਟਾਂਕੇ
ਪੰਚਕੂਲਾ, 9 ਨਵੰਬਰ (ਕਪਿਲ)-ਅੰਬਾਲਾ-ਪੰਚਕੂਲਾ ਸਰਹੱਦ ’ਤੇ ਸਥਿਤ ਪਿੰਡ ਬਿਛਪੜੀ ਦੇ ਇੱਟਾਂ ਦੇ ਭੱਠੇ ’ਤੇ ਖੇਡ ਰਹੀ 2 ਸਾਲਾ ਮਾਸੂਮ ਬੱਚੀ ’ਤੇ ਲਾਵਾਰਸ ਕੁੱਤੇ ਨੇ ਅਚਾਨਕ ਹਮਲਾ ਕਰ ਦਿੱਤਾ। ਕੁੱਤੇ ਨੇ ਬੱਚੀ ਦੇ ਚਿਹਰੇ, ਗਰਦਨ ਤੇ ਕੰਨ ਨੇੜੇ ਕਈ ਥਾਵਾਂ ’ਤੇ ਬੁਰੀ ਤਰ੍ਹਾਂ ਵੱਢ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
ਕ
ਕੁੱਤੇ ਦੇ ਵੱਢਣ ਤੋਂ ਬਾਅਦ ਪੰਚਕੂਲਾ ਦੇ ਜਨਰਲ ਹਸਪਤਾਲ ਵਿਚ ਇਲਾਜ ਕਰਵਾਉਂਦੇ ਬੱਚੀ ਤੇ ਉਸ ਦੇ ਨਾਲ ਬੱਚੀ ਦੇ ਪਿਤਾ। ਤਸਵੀਰ : ਕਪਿਲ
10-11-2026
ਪੰਚਕੂਲਾ, 9 ਨਵੰਬਰ (ਕਪਿਲ)-ਅੰਬਾਲਾ-ਪੰਚਕੂਲਾ ਸਰਹੱਦ ’ਤੇ ਸਥਿਤ ਪਿੰਡ ਬਿਛਪੜੀ ਦੇ ਇੱਟਾਂ ਦੇ ਭੱਠੇ ’ਤੇ ਖੇਡ ਰਹੀ 2 ਸਾਲਾ ਮਾਸੂਮ ਬੱਚੀ ’ਤੇ ਲਾਵਾਰਸ ਕੁੱਤੇ ਨੇ ਅਚਾਨਕ ਹਮਲਾ ਕਰ ਦਿੱਤਾ। ਕੁੱਤੇ ਨੇ ਬੱਚੀ ਦੇ ਚਿਹਰੇ, ਗਰਦਨ ਤੇ ਕੰਨ ਨੇੜੇ ਕਈ ਥਾਵਾਂ ’ਤੇ ਬੁਰੀ ਤਰ੍ਹਾਂ ਵੱਢ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਬੱਚੀ ਦੀਆਂ ਚੀਕਾਂ ਸੁਣ ਕੇ ਮੌਕੇ ’ਤੇ ਪਹੁੰਚੇ ਲੋਕਾਂ ਨੇ ਕਿਸੇ ਤਰ੍ਹਾਂ ਕੁੱਤੇ ਨੂੰ ਭਜਾ ਕੇ ਉਸ ਦੀ ਜਾਨ ਬਚਾਈ। ਜ਼ਖ਼ਮੀ ਬੱਚੀ ਦੀ ਪਛਾਣ ਕਾਵਿਆ (2) ਪੁੱਤਰੀ ਬੀਰਪਾਲ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਸਬ-ਡਿਵੀਜ਼ਨਲ ਸਿਵਲ ਹਸਪਤਾਲ ਨਾਰਾਇਣਗੜ੍ਹ ਲੈ ਕੇ ਪਹੁੰਚੇ, ਜਿਥੇ ਡਾਕਟਰਾਂ ਨੇ ਮੁੱਢਲਾ ਇਲਾਜ ਤੇ ਐਂਟੀ-ਰੇਬੀਜ਼ ਟੀਕਾ ਲਗਾਉਣ ਤੋਂ ਬਾਅਦ ਗੰਭੀਰ ਜ਼ਖ਼ਮਾਂ ਨੂੰ ਦੇਖਦਿਆਂ ਉਸ ਨੂੰ ਪੰਚਕੂਲਾ ਦੇ ਸੈਕਟਰ-6 ਸਥਿਤ ਨਾਗਰਿਕ ਹਸਪਤਾਲ ਰੈਫਰ ਕਰ ਦਿੱਤਾ। ਇਥੇ ਬੱਚੀ ਦੇ ਮੋਢੇ ’ਤੇ ਡੂੰਘਾ ਜ਼ਖ਼ਮ ਹੋਣ ਅਤੇ ਮਾਸ ਬਾਹਰ ਨਿਕਲਣ ਕਾਰਨ ਡਾਕਟਰਾਂ ਨੂੰ ਟਾਂਕੇ ਲਗਾਉਣੇ ਪਏ। ਬੱਚੀ ਦੇ ਪਿਤਾ ਬੀਰਪਾਲ ਨੇ ਦੱਸਿਆ ਕਿ ਉਸ ਦੀ ਧੀ ਭੱਠੇ ਨੇੜੇ ਖੇਡ ਰਹੀ ਸੀ ਕਿ ਅਚਾਨਕ ਇਕ ਲਾਵਾਰਸ ਕੁੱਤੇ ਨੇ ਉਸ ’ਤੇ ਹਮਲਾ ਕਰ ਦਿੱਤਾ। ਕੁੱਤੇ ਨੇ ਚਿਹਰੇ, ਗਰਦਨ ਤੇ ਕੰਨ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ। ਬੱਚੀ ਦੀਆਂ ਆਵਾਜ਼ਾਂ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਕੁੱਤੇ ਦੇ ਚੁੰਗਲ ’ਚੋਂ ਛੁਡਵਾਇਆ। ਨਾਰਾਇਣਗੜ੍ਹ ਹਸਪਤਾਲ ਵਿਚ ਡਾਕਟਰਾਂ ਨੇ ਕੈਟਾਗਰੀ-3 ਡੌਗ ਬਾਈਟ ਤਹਿਤ ਟੀਟੀ ਤੇ ਐਂਟੀ-ਰੇਬੀਜ਼ ਵੈਕਸੀਨ ਦੀ ਖੁਰਾਕ ਵੀ ਦਿੱਤੀ।