10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਦੀਵਾਲੀ ਮੌਕੇ ਪਟਾਕਿਆਂ ਨੇ ਮਚਾਈ ਤਬਾਹੀ

ਚੰਡੀਗੜ੍ਹ, 10 ਨਵੰਬਰ (ਮਾਰਕੰਡਾ)-ਦੀਵਾਲੀ ਦਾ ਤਿਉਹਾਰ ਜਿਥੇ ਲੋਕਾਂ ਨੇ ਰੌਸ਼ਨੀਆਂ ਤੇ ਖੁਸ਼ੀਆਂ ਨਾਲ ਮਨਾਇਆ, ਉਥੇ ਹੀ ਪਟਾਕਿਆਂ ਕਾਰਨ ਕਈ ਪਰਿਵਾਰਾਂ ਲਈ ਇਹ ਤਿਉਹਾਰ ਚਿੰਤਾ ਤੇ ਦਰਦ ਦਾ ਕਾਰਨ ਬਣਿਆ। ਅੱਜ ਪੀ.

Ad Position 21
No active advertisement
ਪੀ. ਜੀ. ਆਈ. ਚੰਡੀਗੜ੍ਹ ਵਿਖੇ ਆਈ ਸੈਂਟਰ ਦੇ ਮੁਖੀ ਡਾ. ਊਸ਼ਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ : ਗੁਰਿੰਦਰ ਸਿੰਘ 11-11-2026
ਚੰਡੀਗੜ੍ਹ, 10 ਨਵੰਬਰ (ਮਾਰਕੰਡਾ)-ਦੀਵਾਲੀ ਦਾ ਤਿਉਹਾਰ ਜਿਥੇ ਲੋਕਾਂ ਨੇ ਰੌਸ਼ਨੀਆਂ ਤੇ ਖੁਸ਼ੀਆਂ ਨਾਲ ਮਨਾਇਆ, ਉਥੇ ਹੀ ਪਟਾਕਿਆਂ ਕਾਰਨ ਕਈ ਪਰਿਵਾਰਾਂ ਲਈ ਇਹ ਤਿਉਹਾਰ ਚਿੰਤਾ ਤੇ ਦਰਦ ਦਾ ਕਾਰਨ ਬਣਿਆ। ਅੱਜ ਪੀ. ਜੀ. ਆਈ. ਚੰਡੀਗੜ੍ਹ ਦੇ ਆਈ ਸੈਂਟਰ ਦੇ ਮੁਖੀ ਡਾ. ਊਸ਼ਾ ਤੇ ਹੋਰ ਡਾਕਟਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਟਾਕਿਆਂ ਤੋਂ ਨਿਕਲੀਆਂ ਚੰਗਿਆੜੀਆਂ ਤੇ ਧਮਾਕਿਆਂ ਕਾਰਨ ਅੱਖਾਂ ਵਿਚ ਸੱਟ ਲੱਗਣ ਦੇ 55 ਮਾਮਲੇ ਪੀ. ਜੀ. ਆਈ. ਪਹੁੰਚੇ। ਇਨ੍ਹਾਂ ’ਚੋਂ 27 ਮਰੀਜ਼ਾਂ ਦੀਆਂ ਅੱਖਾਂ ਦੀ ਰੌਸ਼ਨੀ ਪ੍ਰਭਾਵਿਤ ਹੋਣ ਦਾ ਖ਼ਤਰਾ ਸਾਹਮਣੇ ਆਇਆ ਹੈ। 12 ਮਰੀਜ਼ਾਂ ਦੀਆਂ ਅੱਖਾਂ ਦੇ ਡੋਲੇ ਫਟੇ, ਕਈਆਂ ਦੀਆਂ ਅੱਖਾਂ ਵਿਚ ਗੰਭੀਰ ਸੱਟਾਂ ਲੱਗੀਆਂ। ਪੀ. ਜੀ. ਆਈ. ਦੇ ਅੱਖਾਂ ਦੇ ਰੋਗ ਵਿਭਾਗ ਦੇ ਡਾਕਟਰਾਂ ਅਨੁਸਾਰ ਕੁਲ 55 ਮਰੀਜ਼ਾਂ ’ਚੋਂ 12 ਦੀਆਂ ਅੱਖਾਂ ਦੇ ਡੋਲੇ (ਆਈਬਾਲ) ਫਟ ਗਏ ਹਨ, ਜਦਕਿ 16 ਮਰੀਜ਼ਾਂ ਦੀਆਂ ਅੱਖਾਂ ’ਚ ਬੰਦ ਕਿਸਮ ਦੀਆਂ ਸੱਟਾਂ ਲੱਗੀਆਂ ਹਨ। ਇਸ ਤੋਂ ਇਲਾਵਾ ਤਿੰਨ ਮਰੀਜ਼ਾਂ ਦੀਆਂ ਪਲਕਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਜ਼ਿਆਦਾਤਰ ਮਰੀਜ਼ਾਂ ਦੀ ਇਕ ਅੱਖ ਪ੍ਰਭਾਵਿਤ ਹੋਈ ਹੈ, ਜਦਕਿ ਇਕ ਛੋਟੇ ਬੱਚੇ ਦੀਆਂ ਦੋਵੇਂ ਅੱਖਾਂ ਵਿਚ ਸੱਟ ਲੱਗੀ ਹੈ। ਡਾਕਟਰਾਂ ਲਈ ਸਭ ਤੋਂ ਵੱਡੀ ਚੁਣੌਤੀ ਗੰਭੀਰ ਰੂਪ ਵਿਚ ਜ਼ਖ਼ਮੀ ਮਰੀਜ਼ਾਂ ਦੀਆਂ ਅੱਖਾਂ ਦੀ ਰੌਸ਼ਨੀ ਬਚਾਉਣਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਆਪ੍ਰੇਸ਼ਨ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਮਰੀਜ਼ਾਂ ਦੀ ਕਿੰਨੀ ਨਜ਼ਰ ਵਾਪਸ ਆ ਸਕਦੀ ਹੈ। ਪਿਛਲੇ 24 ਘੰਟਿਆਂ ’ਚ 16 ਨਵੇਂ ਮਰੀਜ਼ ਪਹੁੰਚੇ, ਇਨ੍ਹਾਂ ਵਿਚੋਂ ਜ਼ਿਆਦਾਤਰ ਮਰੀਜ਼ ਪੁਰਸ਼ ਹਨ। ਮਰੀਜ਼ਾਂ ਵਿਚ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹੋਰ ਗੁਆਂਢੀ ਸੂਬਿਆਂ ਦੇ ਲੋਕ ਸ਼ਾਮਿਲ ਹਨ। ਜਿਸ ’ਚ ਪੰਜਾਬ ਤੋਂ 10, ਹਰਿਆਣਾ ਤੋਂ 9, ਚੰਡੀਗੜ੍ਹ ਤੋਂ 4, ਹਿਮਾਚਲ ਪ੍ਰਦੇਸ਼ ਤੋਂ 3, ਜੰਮੂ-ਕਸ਼ਮੀਰ ਤੋਂ 1, ਬਿਹਾਰ ਤੋਂ 1 ਮਰੀਜ਼ ਸ਼ਾਮਿਲ ਹਨ। ਇਸ ਤੋਂ ਪਹਿਲਾਂ ਪਹਿਲੇ ਦਿਨ ਚੰਡੀਗੜ੍ਹ ਤੋਂ ਸਭ ਤੋਂ ਵੱਧ 17 ਮਰੀਜ਼ ਪਹੁੰਚੇ ਸਨ। ਉੱਤਰ ਪ੍ਰਦੇਸ਼ ਸਮੇਤ ਹੋਰ ਸੂਬਿਆਂ ਤੋਂ ਵੀ ਜ਼ਖ਼ਮੀ ਇਲਾਜ ਲਈ ਇਥੇ ਆਏ ਹਨ। ਮਰੀਜ਼ਾਂ ਦੀ ਵਧਦੀ ਗਿਣਤੀ ਤੇ ਗੰਭੀਰ ਸੱਟਾਂ ਨੂੰ ਦੇਖਦਿਆਂ ਪੀ. ਜੀ. ਆਈ. ਦੇ ਅੱਖਾਂ ਦੇ ਵਿਭਾਗ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।
Ad Position 22
No active advertisement
ਪਿਛਲੀ ਖ਼ਬਰ ਜੀ. ਐਮ. ਸੀ. ਐਚ. ਚੰਡੀਗੜ੍ਹ ਨੂੰ ਪੀ. ਜੀ ਦੀਆਂ 22 ਨਵੀਆਂ ਐਮ. ਡੀ./ਐਮ. ਐਸ. ਸੀਟਾਂ ਮਨਜ਼ੂਰ, ਕੁੱਲ ਗਿਣਤੀ ਵਧ ਕੇ ਹੋਈ... ਅਗਲੀ ਖ਼ਬਰ ਸ਼ੀਤਲਾ ਮਾਤਾ ਮੈਡੀਕਲ ਕਾਲਜ ਵਿਚ ਆਯੁਸ਼ਮਾਨ ਲਾਭਪਾਤਰੀਆਂ ਤੇ ਘੱਟ ਆਮਦਨ ਪਰਿਵਾਰਾਂ ਨੂੰ ਮਿਲੇਗੀ ਇਲਾਜ ਸਬਸਿਡੀ , ਹੋਵੇਗਾ ਕ...
Ad Position 24