10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਜੀ. ਐਮ. ਸੀ. ਐਚ. ਚੰਡੀਗੜ੍ਹ ਨੂੰ ਪੀ. ਜੀ ਦੀਆਂ 22 ਨਵੀਆਂ ਐਮ. ਡੀ./ਐਮ. ਐਸ. ਸੀਟਾਂ ਮਨਜ਼ੂਰ, ਕੁੱਲ ਗਿਣਤੀ ਵਧ ਕੇ ਹੋਈ 177

ਚੰਡੀਗੜ੍ਹ, 10 ਨਵੰਬਰ (ਮਾਰਕੰਡਾ)-ਨੈਸ਼ਨਲ ਮੈਡੀਕਲ ਕਮਿਸ਼ਨ (ਐਨ. ਐਮ.

Ad Position 21
No active advertisement
ਅਜੀਤ ਡੈਸਕ 11-11-2026
ਚੰਡੀਗੜ੍ਹ, 10 ਨਵੰਬਰ (ਮਾਰਕੰਡਾ)-ਨੈਸ਼ਨਲ ਮੈਡੀਕਲ ਕਮਿਸ਼ਨ (ਐਨ. ਐਮ. ਸੀ.) ਦੇ ਮੈਡੀਕਲ ਅਸੈਸਮੈਂਟ ਐਂਡ ਰੇਟਿੰਗ ਬੋਰਡ (ਐਮ. ਏ. ਆਰ. ਬੀ.) ਵਲੋਂ ਅਕਾਦਮਿਕ ਸੈਸ਼ਨ 2026-27 ਲਈ ਪੋਸਟ ਗ੍ਰੈਜੂਏਟ (ਪੀ. ਜੀ.) ਕੋਰਸਾਂ ਦੀ ਜਾਰੀ ਕੀਤੀ ਸੀਟ ਮੈਟ੍ਰਿਕਸ ਵਿਚ ਗਵਰਨਮੈਂਟ ਮੈਡੀਕਲ ਕਾਲਜ ਤੇ ਹਸਪਤਾਲ (ਜੀ. ਐਮ. ਸੀ . ਐਚ.) ਚੰਡੀਗੜ੍ਹ ਨੂੰ 22 ਵਾਧੂ ਐਮ. ਡੀ./ਐਸ. ਐਸ. ਸੀਟਾਂ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਨਵੀਂ ਮਨਜ਼ੂਰੀ ਨਾਲ ਸੰਸਥਾ ਵਿਚ ਐਮ. ਡੀ./ਐਮ. ਐਸ. ਦੀਆਂ ਕੁੱਲ ਸੀਟਾਂ ਦੀ ਗਿਣਤੀ 155 ਤੋਂ ਵਧ ਕੇ 177 ਹੋ ਜਾਵੇਗੀ। ਨਵੀਆਂ ਮਨਜ਼ੂਰ ਕੀਤੀਆਂ ਗਈਆਂ ਸੀਟਾਂ ਅਕਾਦਮਿਕ ਸੈਸ਼ਨ 2026-27 ਲਈ ਪੋਸਟ ਗ੍ਰੈਜੂਏਟ ਕਾਊਂਸਲਿੰਗ ਦੇ ਦੂਜੇ ਰਾਊਂਡ ਦੌਰਾਨ ਭਰੀਆਂ ਜਾਣਗੀਆਂ। ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਪੀ. ਜੀ. ਸੀਟਾਂ ਵਿਚ ਹੋਇਆ ਇਹ ਵਾਧਾ ਸੰਸਥਾ ਦੀ ਮੈਡੀਕਲ ਸਿੱਖਿਆ ਤੇ ਸਿਖਲਾਈ ਸਮਰੱਥਾ ਨੂੰ ਹੋਰ ਮਜ਼ਬੂਤ ਕਰੇਗਾ। ਇਸ ਨਾਲ ਮੈਡੀਕਲ ਖੇਤਰ ਵਿਚ ਉੱਚ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਵਧੇਰੇ ਮੌਕੇ ਮਿਲਣਗੇ ਅਤੇ ਵੱਖ-ਵੱਖ ਮੈਡੀਕਲ ਵਿਸ਼ਿਆਂ ਵਿਚ ਮਾਹਿਰ ਡਾਕਟਰਾਂ ਦੀ ਗਿਣਤੀ ਵਧਾਉਣ ਵਿਚ ਵੀ ਮਦਦ ਮਿਲੇਗੀ। ਇਸ ਤੋਂ ਇਲਾਵਾ ਪੀ. ਜੀ. ਸੀਟਾਂ ਦੀ ਗਿਣਤੀ ਵਧਣ ਨਾਲ ਕਾਲਜ ਦੇ ਅਕਾਦਮਿਕ ਅਤੇ ਕਲੀਨਿਕਲ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਇਸ ਨਾਲ ਮੈਡੀਕਲ ਵਿਦਿਆਰਥੀਆਂ ਦੀ ਸਿਖਲਾਈ, ਖੋਜ ਤੇ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਵਿਸ਼ੇਸ਼ ਸਿਹਤ ਸੇਵਾਵਾਂ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਵਿਚ ਯੋਗਦਾਨ ਪਵੇਗਾ। ਜੀ. ਐਮ. ਸੀ. ਐਚ. ਚੰਡੀਗੜ੍ਹ ਲਈ ਇਹ ਪ੍ਰਾਪਤੀ ਮੈਡੀਕਲ ਸਿੱਖਿਆ ਦੇ ਖੇਤਰ ਵਿਚ ਸਮਰੱਥਾ ਨਿਰਮਾਣ ਤੇ ਅਕਾਦਮਿਕ ਵਿਕਾਸ ਵੱਲ ਇਕ ਹੋਰ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸਨਾਤਨ ਧਰਮ ਮੰਦਰ ਦੇ ਬਾਹਰ ਹੁਣ ਨਜ਼ਰ ਆਵੇਗੀ ਸੁੰਦਰਤਾ ਤੇ ਸੁਚੱਜੇ ਪ੍ਰਬੰਧਾਂ ਦੀ ਝਲਕ-ਕੌਂਸਲਰ ਗਾਬੀ ਅਗਲੀ ਖ਼ਬਰ ਦੀਵਾਲੀ ਮੌਕੇ ਪਟਾਕਿਆਂ ਨੇ ਮਚਾਈ ਤਬਾਹੀ
Ad Position 24