12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਪੰਚਕੂਲਾ ਵਿਖੇ ਪੀ. ਐੱਮ. ਡੀ. ਏ. ਦੀ ਕਾਰਵਾਈ ਦੌਰਾਨ 2 ਨਾਜਾਇਜ਼ ਰੈਸਟੋਰੈਂਟ-ਕਮ-ਢਾਬੇ ਢਾਹੇ

ਪੰਚਕੂਲਾ, 11 ਨਵੰਬਰ (ਕਪਿਲ)-ਪੰਚਕੂਲਾ ਮਹਾਂਨਗਰ ਵਿਕਾਸ ਅਥਾਰਟੀ (ਪੀ. ਐੱਮ.

Ad Position 21
No active advertisement
ਅਜੀਤ ਡੈਸਕ 12-11-2026
ਪੰਚਕੂਲਾ, 11 ਨਵੰਬਰ (ਕਪਿਲ)-ਪੰਚਕੂਲਾ ਮਹਾਂਨਗਰ ਵਿਕਾਸ ਅਥਾਰਟੀ (ਪੀ. ਐੱਮ. ਡੀ. ਏ.) ਵਲੋਂ ਨਾਜਾਇਜ਼ ਕਬਜ਼ਿਆਂ ਅਤੇ ਗ਼ੈਰ-ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਕਰਦਿਆਂ ਦੋ ਰੈਸਟੋਰੈਂਟ-ਕਮ-ਢਾਬਿਆਂ ਨੂੰ ਢਾਹ ਦਿੱਤਾ ਗਿਆ। ਇਹ ਮੁਹਿੰਮ ਪੀ. ਐੱਮ. ਡੀ. ਏ. ਦੇ ਜ਼ਿਲ੍ਹਾ ਨਗਰ ਯੋਜਨਾਕਾਰ ਵਿਕਰਮ ਕੁਮਾਰ ਦੀ ਅਗਵਾਈ ਹੇਠ ਚਲਾਈ ਗਈ। ਇਸ ਦੌਰਾਨ ਪਿੰਡ ਬਾਂਸਘਾਟੀ ਅਤੇ ਜਲਾਹ ਵਿਖੇ ਬਣੇ ਦੋ ਨਾਜਾਇਜ਼ ਰੈਸਟੋਰੈਂਟ-ਕਮ-ਢਾਬਿਆਂ ਨੂੰ ਢਾਹਿਆ ਗਿਆ। ਇਹ ਕਾਰਵਾਈ ਡਿਊਟੀ ਮੈਜਿਸਟ੍ਰੇਟ ਗੁਰਮੀਤ ਸਿੰਘ, ਪੀ. ਐੱਮ. ਡੀ. ਏ. ਦੇ ਕਾਰਜਕਾਰੀ ਇੰਜੀਨੀਅਰ ਅਤੇ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ‘ਚ ਅਮਲ ‘ਚ ਲਿਆਂਦੀ ਗਈ। ਵਿਭਾਗ ਵਲੋਂ ਦੱਸਿਆ ਗਿਆ ਕਿ ਕਾਲਕਾ ਤੋਂ ਬੱਦੀ ਰੋਡ ਤੱਕ ਗਰੀਨ ਬੈਲਟ ਅਤੇ ਨਿਰਧਾਰਤ ਸੜਕ ਦੇ ਨਾਲ ਕੀਤੀਆਂ ਗਈਆਂ ਨਾਜਾਇਜ਼ ਉਸਾਰੀਆਂ ਨੂੰ ਹਟਾਉਣ ਲਈ ਆਉਣ ਵਾਲੇ ਦਿਨਾਂ ‘ਚ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਇਸ ਸੜਕ ਦੇ ਕਿਨਾਰੇ ਨਾਜਾਇਜ਼ ਉਸਾਰੀਆਂ ਕਰਨ ਵਾਲਿਆਂ ਤੋਂ ਇਲਾਵਾ ਕਬਾੜ ਦੀਆਂ ਦੁਕਾਨਾਂ ਅਤੇ ਸਕ੍ਰੈਪ ਯਾਰਡ ਚਲਾਉਣ ਵਾਲਿਆਂ ਨੂੰ ਵੀ ਲੋੜੀਂਦੇ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਵਿਭਾਗ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਉਸਾਰੀ ਜਾਂ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਜ਼ੀਰਕਪੁਰ ’ਚ ਓਵਰਲੋਡ ਟਿੱਪਰ ਨੇ ਪੰਜ ਵਾਹਨਾਂ ਨੂੰ ਮਾਰੀ ਟੱਕਰ, ਲੱਖਾਂ ਦਾ ਨੁਕਸਾਨ ਅਗਲੀ ਖ਼ਬਰ ਲੱਖਾਂ ਦੀ ਵਿਰਾਸਤੀ ਧਰੋਹਰ ਕਬਾੜ ’ ਚ ਵੇਚਣ ਦੀ ਫ਼ਿਰਾਕ ’ ਚ ਸਨ ਚੋਰ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਦੀ ਪਹਿਲਕਦਮੀ ਸਦਕਾ...
Ad Position 24