ਚੰਡੀਗੜ੍ਹ ਵਿਚ ਛੱਠ ਪੂਜਾ ਤਿਉਹਾਰ ਮਨਾਇਆ
ਚੰਡੀਗੜ੍ਹ , 15 ਨਵੰਬਰ ( ਅਜਾਇਬ ਸਿੰਘ ਔਜਲਾ )- ਚੰਡੀਗੜ੍ਹ ਵਿਚ ਛੱਠ ਪੂਜਾ ਦਾ ਤਿਉਹਾਰ ਸ਼ਰਧਾਲੂਆਂ ਨੇ ਬੜੀ ਉਤਸੁਕਤਾ ਤੇ ਰੀਝ ਨਾਲ ਮਨਾਇਆ । ਵੱਖ - ਵੱਖ ਥਾਵਾਂ ’ ਤੇ ਹਰ ਵਰਗ ਦੇ ਲੋਕਾਂ ਵਿਚ ਬੱਚੇ , ਨੌਜਵਾਨ ਅਤੇ ਵੱਡੀ ਗਿਣਤੀ ਵਿਚ ਮਹਿਲਾਵਾਂ ਸੈਕਟਰ 42 ਦੀ ਨਵੀਂ ਝੀਲ ’ ਤੇ ਪ੍ਰਾਰਥਨਾ ਲਈ ਪੁੱਜੇ ।
ਚ
ਚੰਡੀਗੜ੍ਹ ਦੀ ਸੈਕਟਰ-42 ਝੀਲ ਵਿਖੇ ਛੱਠ ਪੂਜਾ ਦੌਰਾਨ ਸ਼ਰਧਾਲੂਆਂ ਦੀ ਜੁੜੀ ਭੀੜ। ਤਸਵੀਰ : ਗੁਰਿੰਦਰ ਸਿੰਘ
16-11-2026
ਚੰਡੀਗੜ੍ਹ , 15 ਨਵੰਬਰ ( ਅਜਾਇਬ ਸਿੰਘ ਔਜਲਾ )- ਚੰਡੀਗੜ੍ਹ ਵਿਚ ਛੱਠ ਪੂਜਾ ਦਾ ਤਿਉਹਾਰ ਸ਼ਰਧਾਲੂਆਂ ਨੇ ਬੜੀ ਉਤਸੁਕਤਾ ਤੇ ਰੀਝ ਨਾਲ ਮਨਾਇਆ । ਵੱਖ - ਵੱਖ ਥਾਵਾਂ ’ ਤੇ ਹਰ ਵਰਗ ਦੇ ਲੋਕਾਂ ਵਿਚ ਬੱਚੇ , ਨੌਜਵਾਨ ਅਤੇ ਵੱਡੀ ਗਿਣਤੀ ਵਿਚ ਮਹਿਲਾਵਾਂ ਸੈਕਟਰ 42 ਦੀ ਨਵੀਂ ਝੀਲ ’ ਤੇ ਪ੍ਰਾਰਥਨਾ ਲਈ ਪੁੱਜੇ । ਸੈਕਟਰ 42 ਵਿਚ ਨਵੀਂ ਝੀਲ ਨੂੰ ਸ਼ਰਧਾਲੂਆਂ ਦੇ ਸਵਾਗਤ ਲਈ ਸਜਾਇਆ ਗਿਆ ਸੀ । ਹਜ਼ਾਰਾਂ ਸ਼ਰਧਾਲੂ , ਆਪਣੇ ਪਰਿਵਾਰਾਂ ਸਮੇਤ , ਫਲ , ਠੇਕੂਆ ਤੇ ਹੋਰ ਪੂਜਾ ਸਮੱਗਰੀ ਲੈ ਕੇ ਝੀਲ ’ ਤੇ ਵੱਡੀ ਗਿਣਤੀ ਵਿਚ ਪਹੁੰਚੇ । ਉਨ੍ਹਾਂ ਨੇ ਡੁੱਬਦੇ ਸੂਰਜ ਨੂੰ ਪ੍ਰਾਰਥਨਾ ਕੀਤੀ ਅਤੇ ਖੁਸ਼ੀ , ਖੁਸ਼ਹਾਲੀ ਤੇ ਤੰਦਰੁਸਤੀ ਲਈ ਪ੍ਰਾਰਥਨਾ ਕੀਤੀ । ਛੱਠ ਤਿਉਹਾਰ ਸੋਮਵਾਰ ਸਵੇਰੇ ਚੜ੍ਹਦੇ ਸੂਰਜ ਨੂੰ ਪ੍ਰਾਰਥਨਾ ਕਰਨ ਨਾਲ ਸਮਾਪਤ ਹੋਵੇਗਾ । ਪੁਲਿਸ ਨੇ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਨ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ । ਜਲ ਭੰਡਾਰ ਦੇ ਕਿਨਾਰਿਆਂ ’ ਤੇ ਪੂਜਾ ਦੀਆਂ ਵੇਦੀਆਂ ਬਣਾਈਆਂ ਗਈਆਂ ਤੇ ਸਜਾਇਆ ਗਿਆ । ਸੈਕਟਰ 42 ਨਵੀਂ ਝੀਲ ਤੋਂ ਇਲਾਵਾ , ਸ਼ਹਿਰ ਦੇ ਵੱਖ - ਵੱਖ ਸਥਾਨਾਂ ’ ਤੇ ਨਕਲੀ ਝੀਲਾਂ ਵੀ ਬਣਾਈਆਂ ਗਈਆਂ ਸਨ , ਜਿਨ੍ਹਾਂ ਵਿਚ ਮਲੋਆ , ਬਹਿਲਾਣਾ , ਰਾਏਪੁਰ ਖੁਰਦ , ਡਡਵਾ , ਇੰਦਰਾ ਕਾਲੋਨੀ ਤੇ ਰਾਮ ਦਰਬਾਰ ਸ਼ਾਮਿਲ ਹਨ । ਸ਼ਹਿਰ ਭਰ ਦੇ ਵੱਖ - ਵੱਖ ਘਾਟ ਰਵਾਇਤੀ ਛੱਠ ਗੀਤਾਂ ਤੇ ਸੂਰਜ ਪੂਜਾ ਨਾਲ ਗੂੰਜਣਗੇ । ਛੱਠ ਪੂਜਾ ਲਈ ਸੈਕਟਰ 42 ਦੀ ਨਵੀਂ ਝੀਲ ’ ਤੇ ਸ਼ਰਧਾਲੂਆਂ ਦੀ ਵੱਡੀ ਭੀੜ ਦੀ ਉਮੀਦ ਦੇ ਮੱਦੇਨਜ਼ਰ , ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਤੇ ਆਵਾਜਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ । ਘਾਟਾਂ ’ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲਗਪਗ 200 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ । ਨਵੀਂ ਝੀਲ ਦੇ ਆਲੇ - ਦੁਆਲੇ ਦੀਆਂ ਮੁੱਖ ਸੜਕਾਂ ’ ਤੇ ਆਵਾਜਾਈ ਨੂੰ ਮੋੜਿਆ ਅਤੇ ਕੰਟਰੋਲ ਕੀਤਾ । ਇਹ ਪ੍ਰਬੰਧ ਸੋਮਵਾਰ ਸਵੇਰੇ ਵੀ ਲਾਗੂ ਰਹੇਗਾ । ਇਸੇ ਦੌਰਾਨ ਛੱਠ ਪੂਜਾ ਦੇ ਸ਼ੁੱਭ ਮੌਕੇ ਆਪਕੀ ਆਵਾਜ਼ ਪਾਰਟੀ ( ਇੰਡੀਆ ) ਦੇ ਰਾਸ਼ਟਰੀ ਪ੍ਰਧਾਨ ਅਤੇ ਵਾਰਡ ਨੰ -15 ਤੋਂ ਨਗਰ ਨਿਗਮ ਚੋਣ ਉਮੀਦਵਾਰ ਪ੍ਰੇਮ ਪਾਲ ਚੌਹਾਨ ਵਲੋਂ ਛੱਠ ਪੂਜਾ ਦੌਰਾਨ ਘਾਟਾਂ ’ ਤੇ ਗਏ ਸ਼ਰਧਾਲੂਆਂ ਨਾਲ ਮੁਲਾਕਾਤ ਦੌਰਾਨ ਪ੍ਰਾਰਥਨਾ ਵੀ ਕੀਤੀ । ਇਸ ਮੌਕੇ ਅਵਧ ਛੱਠ ਪੂਜਾ ਸੁਸਾਇਟੀ ਦੇ ਪ੍ਰਧਾਨ ਬੰਸੀ ਲਾਲ , ਬੰਗਾਲੀ ਦਾਸ ਬਾਬੂ , ਬਨਾਰਸੀ ਦਾਸ , ਵਿਜੇ ਪ੍ਰਸਾਦ , ਚੰਦਰ ਕਿਸ਼ੋਰ , ਗੁਲਾਬ ਚੰਦ ਯਾਦਵ , ਦੇਵਰਾਜ ਤੋਂ ਇਲਾਵਾ ਰਵਿੰਦਰ ਕੁਮਾਰ , ਸਰੋਜ ਪ੍ਰਸਾਦ , ਉਦੇ ਸ਼ਾਹ , ਬਦਰੀ ਪ੍ਰਸਾਦ , ਵਿਕਾਸ ਕੁਮਾਰ ਅਤੇ ਸੁਭਾਸ਼ ਕੁਮਾਰ ਆਦਿ ਸ਼ਰਧਾਲੂਆਂ ਨੇ ਹਾਜ਼ਰੀਆਂ ਭਰੀਆਂ । ਟਰਾਈਸਿਟੀ ਦੇ ਛੱਠਵਰਤੀਆਂ ਨੇ ਪਵਿੱਤਰਤਾ ਨਾਲ ਪੂਜਾ ਲਈ ਉਤਸ਼ਾਹ ਨਾਲ ਤਿਆਰੀ ਕੀਤੀ ਤੇ ਸੋਮਵਾਰ ਸਵੇਰੇ ਚੜ੍ਹਦੇ ਸੂਰਜ ਨੂੰ ਪ੍ਰਾਰਥਨਾ ਕਰਨ ਨਾਲ ਸਮਾਪਤ ਹੋਵੇਗੀ । ਜੈ ਮਧੂਸੂਦਨ ਜੈ ਸ੍ਰੀ ਕ੍ਰਿਸ਼ਨ ਫਾਊਂਡੇਸ਼ਨ ਦੀ ਸੰਸਥਾਪਕ ਮੈਂਬਰ ਰੀਮਾ ਪ੍ਰਭੂ ਨੇ ਸੈਕਟਰ 47 ਡੀ ਸਥਿਤ ਆਪਣੇ ਨਿਵਾਸ ਸਥਾਨ ’ ਤੇ ਪੂਜਾ ਕਰਨ ਤੋਂ ਬਾਅਦ ਸੂਰਜ ਡੁੱਬਣ ਵੇਲੇ ਭਗਵਾਨ ਭਾਸਕਰ ਨੂੰ ਪ੍ਰਾਰਥਨਾ ਕੀਤੀ । ਵਾਤਾਵਰਨ ਕਾਰਕੁਨ ਪ੍ਰਭੂਨਾਥ ਸ਼ਾਹੀ ਨੇ ਕਿਹਾ ਕਿ ਛੱਠ ਪੂਜਾ ਸਮਾਜਿਕ ਸਦਭਾਵਨਾ ਤੇ ਏਕਤਾ ਨਾਲ ਕੁਦਰਤ ਦੀ ਪੂਜਾ ਹੈ ਅਤੇ ਵਾਤਾਵਰਨ ਦੀ ਸੰਭਾਲ ਅਤੇ ਪ੍ਰਚਾਰ ਲਈ ਸਮਰਪਿਤ ਹੈ । ਸ਼ਾਹੀ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ , ਫਾਊਂਡੇਸ਼ਨ ਛੱਠ ਪੂਜਾ ਤੋਂ ਬਸੰਤ ਪੰਚਮੀ ਤੱਕ ਘਰ - ਘਰ ਜਾ ਕੇ ਤੁਲਸੀ ਮੁਹਿੰਮ ਚਲਾ ਰਹੀ ਹੈ ਅਤੇ ਸ਼ਰਧਾਲੂਆਂ ਨੂੰ ਮੁਫ਼ਤ ਤੁਲਸੀ ਦੇ ਹਬਟੇ ਪ੍ਰਦਾਨ ਕਰ ਰਹੀ ਹੈ । ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵਲੋਂ ਛੱਠ ਪੂਜਾ ਸਮਾਗਮਾਂ ’ਚ ਸ਼ਮੂਲੀਅਤ ਲੋਕ ਆਸਥਾ , ਸੂਰਜ ਉਪਾਸਨਾ ਤੇ ਪ੍ਰਕਿਰਤੀ ਦੇ ਪ੍ਰਤੀ ਛੱਠ ਪੂਜਾ ਦੇ ਮੌਕੇ ਬਿਹਾਰ ਫਾਊਂਡੇਸ਼ਨ , ਪੰਜਾਬ ਤੇ ਚੰਡੀਗੜ ਸੈਂਟਰ ਵਲੋਂ ਸੈਕਟਰ -52, ਚੰਡੀਗੜ੍ਹ ਵਿਚ ਕਰਵਾਏ ਸਮਾਗਮ ਵਿਚ ਪੰਜਾਬ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਉਨ੍ਹਾਂ ਨੇ ਸ਼ਰਧਾਲੂਆਂ ਦੇ ਨਾਲ ਸੂਰਜ ਨੂੰ ਅਰਘ ਅਰਪਿਤ ਕੀਤਾ ਅਤੇ ਸਭ ਦੇ ਸੁੱਖ , ਖੁਸ਼ਹਾਲੀ ਦੀ ਕਾਮਨਾ ਕੀਤੀ । ਇਸ ਮੌਕੇ ਬਿਹਾਰ ਫਾਊਂਡੇਸ਼ਨ ਦੇ ਪ੍ਰਧਾਨ ਡਾ . ਰੂਪੇਸ਼ ਸਿੰਘ ਨੇ ਸਮਾਗਮ ਦੀ ਅਗਵਾਈ ਅਤੇ ਖੁਸ਼ੀ ਵਿਚ ਸ਼ਾਮਿਲ ਸ਼ਰਧਾਲੂਆਂ ਦਾ ਸਵਾਗਤ ਕੀਤਾ । ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ , ‘ ਛੱਠ ਪੂਜਾ ਭਾਰਤੀ ਸੰਸਕ੍ਰਿਤੀ ਤੇ ਲੋਕ ਆਸਥਾ ਦਾ ਬਹੁਤ ਪਵਿੱਤਰ ਪਰਵ ਹੈ । ਸਾਡੀ ਕੁਦਰਤ ਤੇ ਜਲ ਦੇ ਪ੍ਰਤੀ ਸਨਮਾਨ ਅਤੇ ਕ੍ਰਿਤਕਤਾ ਦਾ ਭਾਵ ਰੱਖਣ ਦੀ ਸੂਰਜ ਵਿਚ ਪ੍ਰੇਰਣਾ ਮਿਲਦੀ ਹੈ । ਸਮਾਗਮ ਵਿਚ ਅੰਤਰ - ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਬਾਂਸੁਰੀਵਾਦਕ ਉਸਤਾਦ ਡਾ . ਮੁਜਤਬਾ ਹੁਸੈਨ ਨੇ ਆਪਣੀ ਮਧੁਰ ਸੰਗੀਤਕ ਪੇਸ਼ਕਾਰੀ ਨਾਲ ਸਮਾਂ ਬੰਨ੍ਹਦਿਆਂ ਸ਼ਰਧਾਂਜਲੀ ਦਿੱਤੀ । ਚੰਡੀਗੜ੍ਹ, (ਸੰਦੀਪ ਕੁਮਾਰ ਮਾਹਨਾ)- ਚੰਡੀਗੜ੍ਹ ਦੇ ਖੁੱਡਾ ਲਾਹੌਰਾ ਵਿਖੇ ਸ੍ਰੀ ਰਾਮ ਸ਼ਰਨਮ ਆਸ਼ਰਮ ਨੇੜੇ ਕਰਵਾਏ ਸਮਾਗਮ ’ਚ ਮੇਅਰ ਸੌਰਭ ਜੋਸ਼ੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਭਾਜਪਾ ਦੇ ਮੀਡੀਆ ਮੁਖੀ ਵਿਨੀਤ ਜੌਸ਼ੀ ਵੀ ਹਾਜਰ ਸਨ। ਮੇਅਰ ਸੌਰਭ ਜੌਸ਼ੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਨਗਰ ਨਿਗਮ ਵਲੋਂ ਇਸ ਸਾਲ ਛਠ ਪੂਜਾ ਨੂੰ ਸ਼ਹਿਰ ਭਰ ਵਿਚ ਵੱਡੇ ਪੱਧਰ ’ਤੇ ਮਨਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਇਸ ਲਈ 50 ਲੱਖ ਰੁਪਏ ਦਾ ਬਜਟ ਰੱਖਿਆ ਗਿਆ। ਇਸ ਨਾਲ ਬਜ਼ੁਰਗਾਂ ਅਤੇ ਵਰਤ ਰੱਖਣ ਵਾਲੀਆਂ ਔਰਤਾਂ ਨੂੰ ਖ਼ਾਸ ਸਹੂਲਤ ਮਿਲੇਗੀ ਅਤੇ ਸੈਕਟਰ-42 ਦੀ ਨਿਊ ਲੇਕ ਵਿਖੇ ਇਕੱਠੀ ਹੋਣ ਵਾਲੀ ਭਾਰੀ ਭੀੜ ਨੂੰ ਵੀ ਘਟਾਇਆ ਜਾ ਸਕੇਗਾ। ਮੌਲੀ ਜਾਗਰਾਂ ਦੇ ਸੁੰਦਰ ਨਗਰ ਫੇਜ਼-2 ਵਿਖੇ ਕਰਵਾਏ ਸਮਾਗਮ ਵਿਚ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਸ਼ਿਰਕਤ ਕੀਤੀ। ਉਨ੍ਹਾਂ ਛਠ ਪੂਜਾ ਦੀ ਧਾਰਮਿਕ ਅਤੇ ਸੱਭਿਆਚਾਰਕ ਮਹੱਤਤਾ ਬਾਰੇ ਚਾਨਣਾ ਪਾਇਆ। ਇੰਦਰਾ ਕਾਲੋਨੀ, ਮਨੀਮਾਜਰਾ ਦੀ ਗ੍ਰੀਨ ਬੈਲਟ ਵਿਖੇ ਹੋਏ ਸਮਾਗਮ ਵਿਚ ਡਿਪਟੀ ਮੇਅਰ ਤੇ ਇਲਾਕਾ ਕੌਂਸਲਰ ਸੁਮਨ ਸ਼ਰਮਾ ਨੇ ਸ਼ਿਰਕਤ ਕੀਤੀ। ਉਨ੍ਹਾਂ ਸ਼ਰਧਾਲੂਆਂ ਨੂੰ ਛਠ ਮਹਾਪਰਵ ਦੀਆਂ ਵਧਾਈਆਂ ਦਿੱਤੀ। ਇਸ ਵਾਰ ਨਗਰ ਨਿਗਮ ਵਲੋਂ ਛਠ ਪੂਜਾ ਨੂੰ ਸਵੱਛ ਅਤੇ ਵਾਤਾਵਰਨ ਪੱਖੀ ਢੰਗ ਨਾਲ ਮਨਾਉਣ ਲਈ ‘ਜ਼ੀਰੋ ਵੇਸਟ ਅਤੇ ਸਵੱਛ ਛਠ ਪੂਜਾ’ ਦੀ ਪਹਿਲ ਵੀ ਕੀਤੀ ਗਈ।