16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਡੇਰਾਬੱਸੀ-ਬਰਵਾਲਾ ਮਾਰਗ ’ਤੇ ਅਧੂਰੇ ਪੁਲ ਦੇ ਨਾਲ ਸੜਕ ਕਿਨਾਰੇ ਖੜ੍ਹੇ ਵਾਹਨ ਬਣੇ ਮੁਸੀਬਤ, ਹਾਦਸਿਆਂ ਦਾ ਖ਼ਦਸ਼ਾ

ਡੇਰਾਬੱਸੀ, 15 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ-ਬਰਵਾਲਾ ਮੁੱਖ ਮਾਰਗ ‘ਤੇ ਅਧੂਰਾ ਝਰਮਲ ਪੁਲ, ਟੁੱਟੀ ਹੋਈ ਸੜਕ ਅਤੇ ਸੜਕ ਕਿਨਾਰੇ ਖੜ੍ਹੇ ਭਾਰੀ ਵਾਹਨ ਅਤੇ ਬਰਮਾਂ ਦੀ ਘਾਟ ਰਾਹਗੀਰਾਂ ਲਈ ਮੁਸੀਬਤ ਬਣੇ ਹੋਏ ਹਨ। ਕਰੀਬ ਡੇਢ ਸਾਲ ਤੋਂ ਨਵੇਂ ਪੁਲ ਦੀ ਉਸਾਰੀ ਮੁਕੰਮਲ ਹੋਣ ਦੀ ਉਡੀਕ ਕਰ ਰਹੇ ਲੋਕਾਂ ਨੂੰ ਹੁਣ ਸੜਕ ਦੀਆਂ ਹੋਰ ਖਾਮੀਆਂ ਵੀ ਸਤਾਉਣ ਲੱਗੀਆਂ ਹਨ।

Ad Position 21
No active advertisement
ਅਜੀਤ ਡੈਸਕ 16-11-2026
ਡੇਰਾਬੱਸੀ, 15 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ-ਬਰਵਾਲਾ ਮੁੱਖ ਮਾਰਗ ‘ਤੇ ਅਧੂਰਾ ਝਰਮਲ ਪੁਲ, ਟੁੱਟੀ ਹੋਈ ਸੜਕ ਅਤੇ ਸੜਕ ਕਿਨਾਰੇ ਖੜ੍ਹੇ ਭਾਰੀ ਵਾਹਨ ਅਤੇ ਬਰਮਾਂ ਦੀ ਘਾਟ ਰਾਹਗੀਰਾਂ ਲਈ ਮੁਸੀਬਤ ਬਣੇ ਹੋਏ ਹਨ। ਕਰੀਬ ਡੇਢ ਸਾਲ ਤੋਂ ਨਵੇਂ ਪੁਲ ਦੀ ਉਸਾਰੀ ਮੁਕੰਮਲ ਹੋਣ ਦੀ ਉਡੀਕ ਕਰ ਰਹੇ ਲੋਕਾਂ ਨੂੰ ਹੁਣ ਸੜਕ ਦੀਆਂ ਹੋਰ ਖਾਮੀਆਂ ਵੀ ਸਤਾਉਣ ਲੱਗੀਆਂ ਹਨ। ਹਜ਼ਾਰਾਂ ਵਾਹਨਾਂ ਦੀ ਆਵਾਜਾਈ ਵਾਲੇ ਇਸ ਮਾਰਗ ‘ਤੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੀ ਹੈ। ਹੰਸਾ ਪਾਰਕ ਸਾਹਮਣੇ ਝਰਮਲ ਨਾਲੇ ਉੱਪਰ ਨਵੇਂ ਪੁਲ ਦੀ ਉਸਾਰੀ ਕਾਰਨ ਸਮੁੱਚੀ ਆਵਾਜਾਈ ਖ਼ਸਤਾ ਹਾਲਤ ਇਕਹਿਰੇ ਪੁਲ ਰਾਹੀਂ ਲੰਘ ਰਹੀ ਹੈ। ਪੁਲ ਉੱਪਰ ਪਏ ਡੂੰਘੇ ਟੋਏ ਖ਼ਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ ਲਈ ਖ਼ਤਰਾ ਬਣੇ ਹੋਏ ਹਨ। ਇਸੇ ਮਾਰਗ ‘ਤੇ ਸਥਿਤ ਏ. ਪੀ. ਪੇਪਰ ਮਿੱਲ ਸਾਹਮਣੇ ਸੜਕ ਕਿਨਾਰੇ ਨਿਯਮਾਂ ਦੀ ਉਲੰਘਣਾ ਕਰਕੇ ਖੜ੍ਹੇ ਕੀਤੇ ਜਾਂਦੇ ਭਾਰੀ ਵਾਹਨ ਆਵਾਜਾਈ ਵਿਚ ਅੜਿੱਕਾ ਬਣ ਰਹੇ ਹਨ। ਇਨ੍ਹਾਂ ਕਾਰਨ ਸੜਕ ਦੀ ਚੌੜਾਈ ਘਟਣ ਨਾਲ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ। ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਸੜਕ ਦੇ ਦੋਵੇਂ ਪਾਸੇ ਢੁਕਵੇਂ ਬਰਮ ਨਹੀਂ ਬਣਾਏ ਗਏ। ਐਮਰਜੈਂਸੀ ਦੌਰਾਨ ਵਾਹਨ ਸੜਕ ਤੋਂ ਹੇਠਾਂ ਉਤਾਰਨ ਲਈ ਵੀ ਸੁਰੱਖਿਅਤ ਥਾਂ ਦੀ ਘਾਟ ਹੈ। ਇਸ ਤੋਂ ਇਲਾਵਾ ਬਰਸਾਤੀ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਸੜਕ ਨੂੰ ਨੁਕਸਾਨ ਪੁੱਜਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਲੋਕ ਨਿਰਮਾਣ ਵਿਭਾਗ ਵਲੋਂ ਜੂਨ 2025 ਵਿਚ ਪੁਰਾਣਾ ਪੁਲ ਢਾਹਿਆ ਗਿਆ ਸੀ। ਵਿਭਾਗ ਦੇ ਐੱਸ. ਡੀ. ਓ. ਮਨਜੀਤ ਸਿੰਘ ਨੇ 25 ਅਕਤੂਬਰ ਨੂੰ ਨਵੇਂ ਪੁਲ ਦਾ 90 ਫ਼ੀਸਦੀ ਕੰਮ ਮੁਕੰਮਲ ਹੋਣ ਅਤੇ ਨਵੰਬਰ ਦੇ ਅੰਤ ਤੱਕ ਆਵਾਜਾਈ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ ਸੀ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੁਲ ਦੀ ਉਸਾਰੀ ਸਮੇਂ ਸਿਰ ਮੁਕੰਮਲ ਕਰਨ ਦੇ ਨਾਲ ਸੜਕ ਕਿਨਾਰੇ ਬੇਤਰਤੀਬੇ ਖੜ੍ਹੇ ਵਾਹਨਾਂ ਖ਼ਿਲਾਫ਼ ਕਾਰਵਾਈ, ਬਰਮਾਂ ਦੀ ਉਸਾਰੀ ਅਤੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਯਕੀਨੀ ਬਣਾਏ ਜਾਣ।
Ad Position 22
No active advertisement
ਪਿਛਲੀ ਖ਼ਬਰ ਏ. ਪੀ. ਜੇ. ਪਬਲਿਕ ਸਕੂਲ ਵਿਖੇ ਬਾਲ ਦਿਵਸ ਮਨਾਇਆ ਅਗਲੀ ਖ਼ਬਰ ਸੈਣੀ ਦੀ ਅਗਵਾਈ ਹੇਠ 7 ਹੋਰ ਬੱਸਾਂ ਦਾ ਜਥਾ ਗੁਰਧਾਮਾਂ ਦੇ ਦਰਸ਼ਨਾਂ ਲਈ ਰਵਾਨਾ
Ad Position 24