ਭੰਗੂ ਨੇ ਪਿੰਡ ਖੇੜਾ ਵਿਖੇ ਕ੍ਰਿਕਟ ਖੇਡ ਮੇਲੇ ਵਿਚ ਲੁਆਈ ਹਾਜ਼ਰੀ
ਮੁੱਲਾਂਪੁਰ ਗਰੀਬਦਾਸ, 15 ਨਵੰਬਰ (ਦਿਲਬਰ ਸਿੰਘ ਖੈਰਪੁਰ)-‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਆਗੂ ਸ਼ਿਵਚਰਨ ਸਿੰਘ ਭੰਗੂ ਨੇ ਆਪਣੇ ਸਾਥੀਆਂ ਸਮੇਤ ਬਾਬਾ ਕਮਲਦੇਵ ਸਿੰਘ ਯੂਥ ਕਲੱਬ ਪਿੰਡ ਖੇੜਾ ਵਲੋਂ ਕਰਵਾਏ ਕ੍ਰਿਕਟ ਟੂਰਨਾਮੈਂਟ ਵਿਚ ਹਾਜ਼ਰੀ ਲਵਾਈ। ਇਸ ਮੌਕੇ ਸ਼ਿਵਚਰਨ ਸਿੰਘ ਭੰਗੂ ਵਲੋਂ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਗਈ, ਉਥੇ ਨਾਲ ਹੀ ਕ੍ਰਿਕਟ ਟੂਰਨਾਮੈਂਟ ਕਰਵਾਉਣ ਵਾਲੇ ਪ੍ਰਬੰਧਕਾਂ ਦੀ ਪ੍ਰਸ਼ੰਸਾ ਕੀਤੀ।
ਮੁੱਲਾਂਪੁਰ ਗਰੀਬਦਾਸ, 15 ਨਵੰਬਰ (ਦਿਲਬਰ ਸਿੰਘ ਖੈਰਪੁਰ)-‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਆਗੂ ਸ਼ਿਵਚਰਨ ਸਿੰਘ ਭੰਗੂ ਨੇ ਆਪਣੇ ਸਾਥੀਆਂ ਸਮੇਤ ਬਾਬਾ ਕਮਲਦੇਵ ਸਿੰਘ ਯੂਥ ਕਲੱਬ ਪਿੰਡ ਖੇੜਾ ਵਲੋਂ ਕਰਵਾਏ ਕ੍ਰਿਕਟ ਟੂਰਨਾਮੈਂਟ ਵਿਚ ਹਾਜ਼ਰੀ ਲਵਾਈ। ਇਸ ਮੌਕੇ ਸ਼ਿਵਚਰਨ ਸਿੰਘ ਭੰਗੂ ਵਲੋਂ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਗਈ, ਉਥੇ ਨਾਲ ਹੀ ਕ੍ਰਿਕਟ ਟੂਰਨਾਮੈਂਟ ਕਰਵਾਉਣ ਵਾਲੇ ਪ੍ਰਬੰਧਕਾਂ ਦੀ ਪ੍ਰਸ਼ੰਸਾ ਕੀਤੀ। ਭੰਗੂ ਤੇ ਹੋਰਨਾਂ ਨੇ ਕਿਹਾ ਕਿ ਅੱਜ ਪੰਜਾਬ ਭਰ ਵਿਚ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਕਰਨ ਦੇ ਲਈ ਅਜਿਹੇ ਖੇਡ ਕਲੱਬਾਂ ਦੀ ਅਹਿਮ ਭੂਮਿਕਾ ਹੈ, ਉਨ੍ਹਾਂ ਵਲੋਂ ਸਮੇਂ-ਸਮੇਂ ਤੇ ਅਜਿਹੇ ਖੇਡ ਟੂਰਨਾਮੈਂਟ ਕਰਵਾ ਕੇ ਖਿਡਾਰੀਆਂ ਨੂੰ ਸਹੀ ਪਲੇਟਫਾਰਮ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਅਜਿਹੇ ਟੂਰਨਾਮੈਂਟ ਦੇ ਦੌਰਾਨ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ ਜਾਂਦਾ ਹੈ ਤੇ ਇਸੇ ਹੌਸਲੇ ਦੇ ਚਲਦਿਆਂ ਖਿਡਾਰੀ ਵਰਗ ਆਪਣੀ ਖੇਡ ਕਲਾ ਨੂੰ ਹੋਰ ਨਿਖਾਰ ਕੇ ਆਪਣੀ ਖੇਡ ਕਲਾ ਦਾ ਪ੍ਰਗਟਾਵਾ ਅਜਿਹੇ ਟੂਰਨਾਮੈਂਟਾਂ ਦੇ ਦੌਰਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਲੋਂ ਪੰਜਾਬ ਭਰ ਵਿਚ ਅਜਿਹੇ ਖੇਡ ਮੇਲਿਆਂ ਦਾ ਪ੍ਰੋਗਰਾਮ ਕਰਨ ਵਾਲੇ ਖੇਡ ਕਲੱਬਾਂ ਦਾ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸ਼ਿਵਚਰਨ ਸਿੰਘ ਭੰਗੂ ਨੇ 11,000 ਦੀ ਨਕਦ ਰਾਸ਼ੀ ਕਲੱਬ ਨੂੰ ਦਿੱਤੀ ਅਤੇ ਅਹੁਦੇਦਾਰਾਂ ਨੂੰ ਭਰੋਸਾ ਦਵਾਇਆ ਕਿ ਉਹ ਹਰ ਵੇਲੇ ਉਨ੍ਹਾਂ ਦੇ ਨਾਲ ਹਾਜ਼ਰ ਰਹਿਣਗੇ। ਇਸ ਮੌਕੇ ਜਗਮੋਹਣ ਸਿੰਘ ਮੁੰਧੋਂ, ਜਸਵੰਤ ਸਿੰਘ ਬੜੌਦੀ, ਅੰਸ਼ੁਲ ਵਰਮਾ ਕੁਰਾਲੀ, ਕਲੱਬ ਮੈਂਬਰ ਪ੍ਰਦੀਪ ਨਾਗਰਾ, ਸਨਦੀਪ ਖੇੜਾ, ਦਵਿੰਦਰ ਖੇੜਾ, ਸੋਨੂੰ ਖੇੜਾ, ਪ੍ਰਦੀਪ ਸਾਹਿਲ, ਹਰਮਨ ਢਿੱਲੋਂ ਆਦਿ ਹਾਜ਼ਰ ਸਨ।