15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਪਿੰਡ ਕੂੜਾਂਵਾਲਾ ਨੇੜੇ ਨਾਲੇ ਦਾ ਦੂਸ਼ਿਤ ਪਾਣੀ ਪੀਣ ਕਾਰਨ ਮੱਝ ਦੀ ਮੌਤ

ਡੇਰਾਬੱਸੀ, 15 ਨਵੰਬਰ (ਗੁਰਮੀਤ ਸਿੰਘ)-ਡੇਰਾਬੱਸੀ ਖੇਤਰ ‘ਚ ਫੈਕਟਰੀਆਂ ਵਲੋਂ ਬਰਸਾਤੀ ਨਾਲਿਆਂ ‘ਚ ਦੂਸ਼ਿਤ ਪਾਣੀ ਛੱਡਣ ਦਾ ਸਿਲਸਿਲਾ ਕਈ ਸਾਲਾਂ ਤੋਂ ਨਿਰੰਤਰ ਜਾਰੀ ਹੈ। ਇਸ ਕਾਰਨ ਇਲਾਕੇ ‘ਚੋਂ ਲੰਘਦੇ ਬਰਸਾਤੀ ਨਾਲੇ ਹੁਣ ਕਾਲੇ ਪਾਣੀ ਦੇ ਨਾਲਿਆਂ ‘ਚ ਤਬਦੀਲ ਹੋ ਚੁੱਕੇ ਹਨ।

Ad Position 21
No active advertisement
ਪਿੰਡ ਕੂੜਾਂਵਾਲਾ ਨੇੜੇ ਬਰਸਾਤੀ ਨਾਲ ‘ਚ ਮਰੀ ਪਈ ਮੱਝ ਦਿਖਾ ਕੇ ਮਾਮਲੇ ਬਾਰੇ ਜਾਣਕਾਰੀ ਦਿੰਦਾ ਹੋਇਆ ਪੀੜਤ ਪਸ਼ੂ-ਪਾਲਕ। ਤਸਵੀਰ : ਗੁਰਮੀਤ ਸਿੰਘ 16-11-2026
ਡੇਰਾਬੱਸੀ, 15 ਨਵੰਬਰ (ਗੁਰਮੀਤ ਸਿੰਘ)-ਡੇਰਾਬੱਸੀ ਖੇਤਰ ‘ਚ ਫੈਕਟਰੀਆਂ ਵਲੋਂ ਬਰਸਾਤੀ ਨਾਲਿਆਂ ‘ਚ ਦੂਸ਼ਿਤ ਪਾਣੀ ਛੱਡਣ ਦਾ ਸਿਲਸਿਲਾ ਕਈ ਸਾਲਾਂ ਤੋਂ ਨਿਰੰਤਰ ਜਾਰੀ ਹੈ। ਇਸ ਕਾਰਨ ਇਲਾਕੇ ‘ਚੋਂ ਲੰਘਦੇ ਬਰਸਾਤੀ ਨਾਲੇ ਹੁਣ ਕਾਲੇ ਪਾਣੀ ਦੇ ਨਾਲਿਆਂ ‘ਚ ਤਬਦੀਲ ਹੋ ਚੁੱਕੇ ਹਨ। ਇਨ੍ਹਾਂ ‘ਚ ਵਗਦੇ ਕਾਲੇ ਰੰਗ ਦਾ ਪਾਣੀ ਅਤੇ ਉੱਠਦੀ ਤੇਜ਼ ਬਦਬੂ ਕਾਰਨ ਨੇੜਿਓਂ ਲੰਘਣ ਵਾਲੇ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਤਾਜ਼ਾ ਮਾਮਲਾ ਪਿੰਡ ਕੂੜਾਂਵਾਲਾ ਨੇੜੇ ਸਾਹਮਣੇ ਆਇਆ ਹੈ, ਜਿਥੇ ਕਿ ਨਾਲੇ ਦਾ ਪਾਣੀ ਪੀਣ ਤੋਂ ਬਾਅਦ ਇਕ ਮੱਝ ਦੀ ਮੌਤ ਹੋ ਗਈ। ਪਸ਼ੂ-ਮਾਲਕ ਪੰਗਾ ਰਾਮ ਨੇ ਦੱਸਿਆ ਕਿ ਉਹ ਆਪਣੀਆਂ ਕਈ ਮੱਝਾਂ ਨੂੰ ਲੈ ਕੇ ਖੇਤਾਂ ਵੱਲ ਆਇਆ ਸੀ। ਇਸ ਦੌਰਾਨ ਇਕ ਮੱਝ ਨੇ ਗ਼ਲਤੀ ਨਾਲ ਨੇੜੇ ਵਗ ਰਹੇ ਬਰਸਾਤੀ ਨਾਲੇ ਦਾ ਪਾਣੀ ਪੀ ਲਿਆ। ਕੁਝ ਸਮੇਂ ਬਾਅਦ ਮੱਝ ਉਥੇ ਹੀ ਡਿੱਗ ਪਈ ਤੇ ਉਸ ਦੀ ਮੌਤ ਹੋ ਗਈ। ਇਸ ਘਟਨਾ ਕਾਰਨ ਉਸ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਮੱਝਾਂ ਵਲੋਂ ਦੂਸ਼ਿਤ ਪਾਣੀ ਪੀਣ ਕਾਰਨ ਮੌਤ ਹੋਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਦੇ ਬਾਵਜੂਦ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸਮੱਸਿਆ ਦੇ ਹੱਲ ਲਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਲੋਕਾਂ ਦਾ ਦੋਸ਼ ਹੈ ਕਿ ਵਿਭਾਗ ਕੋਲ ਸ਼ਿਕਾਇਤ ਕਰਨ ‘ਤੇ ਅਧਿਕਾਰੀ ਸਿਰਫ ਪਾਣੀ ਦੇ ਸੈਂਪਲ ਲੈਣ ਤੱਕ ਹੀ ਸੀਮਤ ਰਹਿੰਦੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਸਾਰੇ ਬਰਸਾਤੀ ਨਾਲਿਆਂ ਦੀ ਜਾਂਚ ਕਰਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਵਿਖੇ ‘ਫੈਸ਼ਨ ਸੂਤਰ-2026’ ਨਾਮਕ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਬੱਚਿਆਂ ਨਾਲ ਮਨਾਇਆ ਬਾਲ ਦਿਵਸ
Ad Position 24