ਚੰਡੀਗੜ, 18 ਨਵੰਬਰ(ਅ.ਬ.)- ਹੈਵੈਲਜ਼ ਇੰਡੀਆ ਲਿਮਟਿਡ ਨੇ ਛੱਤ ਵਾਲੇ ਪੱਖਿਆਂ ਦੀ ਨਵੀਂ ਪੀੜ੍ਹੀ ਲਾਂਚ ਕੀਤੀ ਹੈ। ਇਸ ਨੂੰ ਕਾਰਗੁਜ਼ਾਰੀ, ਊਰਜਾ ਕੁਸ਼ਲਤਾ, ਸਮਾਰਟ ਤਕਨੀਕ ਤੇ ਆਰਾਮ ਦੇ ਮਾਮਲੇ ’ਚ ਗਾਹਕਾਂ ਦੀਆਂ ਉਮੀਦਾਂ ਨੂੰ ਨਵੀਂ ਦਿਸ਼ਾ ਦੇਣ ਲਈ ਤਿਆਰ ਕੀਤਾ ਗਿਆ ਹੈ। ਕੰਪਨੀ ਦੇ ਨਵੇਂ ਉਤਪਾਦਾਂ ’ਚ ਤਿੰਨ ਵਿਸ਼ੇਸ਼ ਨਵੀਨਤਾਵਾਂ ਸ਼ਾਮਲ ਹਨ, ਜਿਨ੍ਹਾਂ ’ਚ ਭਾਰਤ ਦਾ ਪਹਿਲਾ ਸੁਪਰ ਹਾਈ-ਸਪੀਡ ਬੀਐਲਡੀਸੀ+ ਪੱਖਾ, ਡਿਊਲ ਕੰਟਰੋਲ ਵਾਲੀ ਸਾਈਲੈਂਟ ਏਅਰ ਮੈਕਸ ਬੀਐਲਡੀਸੀ+ ਛੱਤ ਵਾਲੇ ਪੱਖਿਆਂ ਦੀ ਲੜੀ ਤੇ ਭਾਰਤ ਦਾ ਪਹਿਲਾ ਏਜੰਟਿਕ ਏ ਆਈ ਪੱਖਾ ਸ਼ਾਮਲ ਹਨ। ਇਹ ਘਰੇਲੂ ਬਿਜਲੀ ਉਪਕਰਨਾਂ ਦੇ ਖੇਤਰ ’ਚ ਤਕਨੀਕ ਆਧਾਰਿਤ ਨਵੀਨਤਾਵਾਂ ਰਾਹੀਂ ਸੁਧਾਰ ਲਿਆਉਣ ਦੀ ਕੰਪਨੀ ਦੀ ਵਚਨਬੱਧਤਾ ਵੱਲ ਇੱਕ ਹੋਰ ਅਹਿਮ ਕਦਮ ਹੈ। ਇਸ ਨਵੀਂ ਉਤਪਾਦ ਲੜੀ ਦਾ ਸਭ ਤੋਂ ਪ੍ਰਮੁੱਖ ਉਤਪਾਦ ਭਾਰਤ ਦਾ ਪਹਿਲਾ ਸੁਪਰ ਹਾਈ-ਸਪੀਡ ਬੀਐਲਡੀਸੀ+ ਪੱਖਾ ਹੈ, ਜਿਸ ਨੂੰ ਆਮ ਬੀਐਲਡੀਸੀ+ ਪੱਖਿਆਂ ਨਾਲੋਂ ਕਿਤੇ ਬਿਹਤਰ ਕਾਰਗੁਜ਼ਾਰੀ ਦੇਣ ਲਈ ਤਿਆਰ ਕੀਤਾ ਗਿਆ ਹੈ। ਉਦਯੋਗ ’ ਚ ਪਹਿਲੀ ਵਾਰ ਇਸ ਪੱਖੇ ’ਚ 385 ਆਰਪੀਐਮ ਦੀ ਰਫ਼ਤਾਰ ਨਾਲ ਸੁਪਰ ਹਾਈ-ਸਪੀਡ ਦਾ ਛੇਵਾਂ ਪੱਧਰ ਤੇ 400 ਆਰਪੀਐਮ ਦੀ ਰਫ਼ਤਾਰ ਨਾਲ ਅਲਟਰਾ ਬੂਸਟ ਦਾ ਸੱਤਵਾਂ ਪੱਧਰ ਪੇਸ਼ ਕੀਤਾ ਗਿਆ ਹੈ। ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਹੈਵੈਲਜ਼ ਫੈਨਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਵਿਕਰੀ) ਕੁਲਭੂਸ਼ਣ ਭਾਰਦਵਾਜ ਨੇ ਕਿਹਾ ਕਿ ਨਵੀਨਤਾ ਹਮੇਸ਼ਾ ਤੋਂ ਹੀ ਹੈਵੈਲਜ਼ ਦੀ ਕਾਰਜਸ਼ੈਲੀ ਦਾ ਅਹਿਮ ਹਿੱਸਾ ਰਹੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਦੀ ਨਵੀਂ ਪੱਖਾ ਉਤਪਾਦ ਲੜੀ ਸਾਰਥਕ ਤਕਨੀਕ ਰਾਹੀਂ ਗਾਹਕਾਂ ਦੀਆਂ ਅਸਲ ਸਮੱਸਿਆਵਾਂ ਦਾ ਹੱਲ ਕਰਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ।