21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਵਿਦੇਸ਼ ਭੇਜਣ ਦੇ ਨਾਂਅ ’ਤੇ 45.21 ਲੱਖ ਦੀ ਠੱਗੀ ਸੈਕਟਰ -17 ਵਿਚ ਇਮੀਗ੍ਰੇਸ਼ਨ ਕੰਪਨੀ ਦੇ ਨਾਂਅ ’ ਤੇ ਦੋ ਵਿਅਕਤੀਆਂ ਨਾਲ ਧੋਖਾਧੜੀ

ਚੰਡੀਗੜ੍ਹ, 21 ਨਵੰਬਰ (ਕਪਿਲ ਵਧਵਾ)-ਵਿਦੇਸ਼ ਭੇਜਣ ਦੇ ਨਾਂਅ ’ਤੇ ਦੋ ਵਿਅਕਤੀਆਂ ਨਾਲ 45 ਲੱਖ 21 ਹਜ਼ਾਰ 714 ਰੁਪਏ ਦੀ ਠੱਗੀ ਕੀਤੇ ਜਾਣ ਦੇ ਦੋਸ਼ ਹੇਠ ਚੰਡੀਗੜ੍ਹ ਪੁਲਿਸ ਨੇ ਸੈਕਟਰ-17 ਥਾਣੇ ਵਿਚ ਦੋ ਮੁੱਖ ਮੁਲਜ਼ਮਾ ਸਣੇ ਚਾਰ ਵਿਅਕਤੀਆਂ ਖ਼ਿਲਾਫ਼ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਦੋਵੇਂ ਮਾਮਲਿਆਂ ਵਿਚ ਮੁਲਜ਼ਮਾਂ ’ਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਪੈਸੇ ਹੜੱਪਣ ਦੇ ਦੋਸ਼ ਹਨ।

Ad Position 21
No active advertisement
ਅਜੀਤ ਡੈਸਕ 22-11-2026
ਚੰਡੀਗੜ੍ਹ, 21 ਨਵੰਬਰ (ਕਪਿਲ ਵਧਵਾ)-ਵਿਦੇਸ਼ ਭੇਜਣ ਦੇ ਨਾਂਅ ’ਤੇ ਦੋ ਵਿਅਕਤੀਆਂ ਨਾਲ 45 ਲੱਖ 21 ਹਜ਼ਾਰ 714 ਰੁਪਏ ਦੀ ਠੱਗੀ ਕੀਤੇ ਜਾਣ ਦੇ ਦੋਸ਼ ਹੇਠ ਚੰਡੀਗੜ੍ਹ ਪੁਲਿਸ ਨੇ ਸੈਕਟਰ-17 ਥਾਣੇ ਵਿਚ ਦੋ ਮੁੱਖ ਮੁਲਜ਼ਮਾ ਸਣੇ ਚਾਰ ਵਿਅਕਤੀਆਂ ਖ਼ਿਲਾਫ਼ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਦੋਵੇਂ ਮਾਮਲਿਆਂ ਵਿਚ ਮੁਲਜ਼ਮਾਂ ’ਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਪੈਸੇ ਹੜੱਪਣ ਦੇ ਦੋਸ਼ ਹਨ। ਪੁਲਿਸ ਵਲੋਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪਹਿਲੇ ਮਾਮਲੇ ਵਿਚ ਹਰਿਆਣਾ ਦੇ ਕੁਰੂਕਸ਼ੇਤਰ ਸਥਿਤ ਸ਼ਾਂਤੀ ਨਗਰ ਦੀ ਰਹਿਣ ਵਾਲੀ ਇਕ ਮਹਿਲਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਸੈਕਟਰ-17-ਸੀ ਸਥਿਤ ਐੱਸ. ਸੀ. ਓ. ਨੰਬਰ 125-126 ਦੀ ਦੂਜੀ ਮੰਜ਼ਿਲ ’ਤੇ ਮਾਈਗ੍ਰੇਸ਼ਨ ਮਾਸਟਰ ਨਾਮ ਤੋਂ ਦਫ਼ਤਰ ਚਲਾਉਣ ਵਾਲੇ ਪੰਕਜ ਅਤੇ ਸਿਮਰਨਦੀਪ ਨੇ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 20 ਲੱਖ 36 ਹਜ਼ਾਰ 574 ਰੁਪਏ ਦੀ ਠੱਗੀ ਮਾਰੀ ਹੈ। ਸ਼ਿਕਾਇਤ ਦੇ ਆਧਾਰ ’ਤੇ ਥਾਣਾ ਪੁਲਿਸ ਨੇ 20 ਨਵੰਬਰ ਨੂੰ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਸੈਂਕਸ਼ਨ ਉਪਰੰਤ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।ਦੂਜੇ ਮਾਮਲੇ ਵਿਚ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਪਿੰਡ ਬੁਰੇਵਾਲਾ ਦੇ ਰਹਿਣ ਵਾਲੇ ਆਸ਼ੂ ਨੇ ਸ਼ਿਕਾਇਤ ਦਿੱਤੀ ਕਿ ਸੈਕਟਰ-17-ਸੀ ਦੇ ਇਸੇ ਦਫ਼ਤਰ ’ਚ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਸਿਮਰਨਦੀਪ, ਪੰਕਜ, ਹਿਮਾਨੀ ਤੇ ਅਨਿਕੇਤ ਨੇ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 24 ਲੱਖ 85 ਹਜ਼ਾਰ 140 ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਨੇ 20 ਨਵੰਬਰ ਨੂੰ ਇਨ੍ਹਾਂ ਚਾਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਵਲੋਂ ਦੋਵੇਂ ਮਾਮਲਿਆਂ ਵਿਚ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 318(4), 61(2) ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਦੋਸ਼ ਬਣਦੇ ਪਾਏ ਗਏ ਹਨ। ਮਾਮਲਾ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਕਤ ਦੋਨਾਂ ਮਾਮਲਿਆਂ ਸੰਬੰਧੀ ਗੱਲਬਾਤ ਕਰਦੇ ਹੋਏ ਥਾਣਾ ਸੈਕਟਰ-17 ਦੇ ਐਸ. ਐਚ. ਓ. ਨੇ ਦੱਸਿਆ ਕਿ ਉਕਤ ਫਾਰਮ ਨਾਲ ਜੁੜੇ ਸਿਮਰਨਦੀਪ ਅਤੇ ਪੰਕਜ ਖ਼ਿਲਾਫ਼ ਪਹਿਲਾਂ ਵੀ ਕਰੀਬ ਤਿੰਨ ਮਾਮਲੇ ਦਰਜ ਹਨ ਅਤੇ ਉਹ ਉਦੋਂ ਤੋਂ ਹੀ ਫਰਾਰ ਚੱਲ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ 8ਵੇਂ ਲਾਅ ਡਿਗਰੀ ਵੰਡ ਸਮਾਰੋਹ ’ਚ 887 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ ਮੁੱਖ ਮਹਿਮਾਨ ਦੀ ਤ... ਅਗਲੀ ਖ਼ਬਰ ਪਿਤਾ ਦਾ ਸਹਾਰਾ ਬਣਨ ਲਈ ਘਰੋਂ ਨਿਕਲਿਆ 15 ਸਾਲਾ ਸੰਭਵ 10 ਦਿਨਾਂ ਬਾਅਦ ਵਰਿੰਦਾਵਨ ਤੋਂ ਮਿਲਿਆ
Ad Position 24