21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

‘ ਚੰਡੀਗੜ੍ਹ ਕਾਰਨੀਵਾਲ-2026’ ਦੇ ਦੂਜੇ ਦਿਨ ਗਿੱਪੀ ਗਰੇਵਾਲ ਨੇ ਗਾਇਕੀ ਨਾਲ ਲਾਈਆਂ ਖ਼ੂਬ ਰੌਣਕਾਂ

ਚੰਡੀਗੜ੍ਹ, 21 ਨਵੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਦੀ ਲੇਜ਼ਰ ਵੈਲੀ ਵਿਖੇ ਕਰਵਾਏ ਜਾ ਰਹੇ ਤਿੰਨ ਰੋਜ਼ਾ ‘ਚੰਡੀਗੜ੍ਹ ਕਾਰਨੀਵਾਲ-2026’ ਦੇ ਦੂਜੇ ਦਿਨ ਦਰਸ਼ਕਾਂ ਦੀ ਵੱਡੀ ਭੀੜ ਵੇਖਣ ਨੂੰ ਮਿਲੀ, ਜਿਨ੍ਹਾਂ ’ਚ ਵਰਗ ਦੇ ਸਰੋਤਿਆਂ ਦਰਸ਼ਕਾਂ ਨੇ ਕਾਰਨੀਵਾਲ ਦੀਆਂ ਰੌਣਕਾਂ ਨੂੰ ਰੀਝ ਮਾਣਿਆ। ਇਸ ਮੌਕੇ ਅੱਜ ਦੇਰ ਸ਼ਾਮ ਪੰਜਾਬੀ ਦੇ ਪ੍ਰਸਿੱਧ ਗਾਇਕ, ਅਦਾਕਾਰ, ਨਿਰਮਾਤਾ ਤੇ ਨਿਰਦੇਸ਼ਕ ਗਿੱਪੀ ਗਰੇਵਾਲ ਨੇ ਆਪਣੇ ਮਕਬੂਲ ਗੀਤਾ ਨਾਲ ਸਰੋਤਿਆਂ ਦਾ ਖ਼ੂਬ ਮਨੋਰੰਜਨ ਕੀਤਾ।

Ad Position 21
No active advertisement
ਮੇਲੇ ’ਚ ਪ੍ਰਸਿੱਧ ਗਾਇਕ ਗਿੱਪੀ ਗਰੇਵਾਲ ਆਪਣੀ ਪੇਸ਼ਕਾਰੀ ਦਿੰਦੇ ਹੋਏ। (ਸੱਜੇ) ‘ਚੰਡੀਗੜ੍ਹ ਕਾਰਨੀਵਾਲ-2026’ ਦੌਰਾਨ ਮੁਟਿਆਰਾਂ ਆਪਣੇ ਚਿਹਰੇ ’ਤੇ ਪੇਟਿੰਗ ਕਰਦੇ ਹੋਏ। ਤਸਵੀਰ : ਰਾਕੇਸ਼ ਸ਼ਾਹ 22-11-2026
ਚੰਡੀਗੜ੍ਹ, 21 ਨਵੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਦੀ ਲੇਜ਼ਰ ਵੈਲੀ ਵਿਖੇ ਕਰਵਾਏ ਜਾ ਰਹੇ ਤਿੰਨ ਰੋਜ਼ਾ ‘ਚੰਡੀਗੜ੍ਹ ਕਾਰਨੀਵਾਲ-2026’ ਦੇ ਦੂਜੇ ਦਿਨ ਦਰਸ਼ਕਾਂ ਦੀ ਵੱਡੀ ਭੀੜ ਵੇਖਣ ਨੂੰ ਮਿਲੀ, ਜਿਨ੍ਹਾਂ ’ਚ ਵਰਗ ਦੇ ਸਰੋਤਿਆਂ ਦਰਸ਼ਕਾਂ ਨੇ ਕਾਰਨੀਵਾਲ ਦੀਆਂ ਰੌਣਕਾਂ ਨੂੰ ਰੀਝ ਮਾਣਿਆ। ਇਸ ਮੌਕੇ ਅੱਜ ਦੇਰ ਸ਼ਾਮ ਪੰਜਾਬੀ ਦੇ ਪ੍ਰਸਿੱਧ ਗਾਇਕ, ਅਦਾਕਾਰ, ਨਿਰਮਾਤਾ ਤੇ ਨਿਰਦੇਸ਼ਕ ਗਿੱਪੀ ਗਰੇਵਾਲ ਨੇ ਆਪਣੇ ਮਕਬੂਲ ਗੀਤਾ ਨਾਲ ਸਰੋਤਿਆਂ ਦਾ ਖ਼ੂਬ ਮਨੋਰੰਜਨ ਕੀਤਾ। ਗਿੱਪੀ ਗਰੇਵਾਲ ਨੇ ਆਪਣੇ ਮਕਬੂਲ ਗੀਤਾਂ ਰਾਹੀਂ ਸਰੋਤਿਆਂ ਦਾ ਭ ਰਪੂਰ ਤਾੜੀਆਂ ਚੰਗੀ ਦਾਦ ਵਜੋਂ ਹਾਸਿਲ ਕੀਤੀਆਂ। ਇਸ ਮੌਕੇ ਚੰਡੀਗੜ੍ਹ ਸਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਤੇ ਵਾਈਸ ਚੇਅਰਮੈਨ ਡਾ. ਅਨੀਸ਼ ਗਰਗ ਦੀ ਅਗਵਾਈ ਹੇਠ ਕਵੀਆਂ ਦੇ ਨਾਲ ਛੋਟੇ ਬੱਚਿਆਂ ਨੇ ਵੀ ਕਵੀ ਦਰਬਾਰ ਵਿਚ ਰੌਣਕਾਂ ਲਾਈਆਂ। ਸਮਾਰੋਹ ਇਹ ਵਿਸ਼ੇਸ਼ਤਾ ਰਹੀ ਇਸ ਵਿਚ ਨਾਮੀ ਕਵੀਆਂ ਦੇ ਨਾਲ-ਨਾਲ ਉੱਭਰਦੇ ਕਵੀਆਂ ਨੂੰ ਬਰਾਬਰ ਦਾ ਮੰਚ ਪ੍ਰਦਾਨ ਕੀਤਾ ਗਿਆ। ਇਸੇ ਦੌਰਾਨ ਕਵੀ ਤੇ ਗਜਲਕਾਰ ਡਾ. ਸ਼ਿਪਰਾ ਸ੍ਰੀਵਾਸਤ ਸਾਗਰ, ਪਵਨ ਮੁਸਾਫਿਰ, ਕਰਨ ਸਹਿਰ, ਨਰਿੰਦਰ ਬਾਜਵਾ, ਸੁਰਜੀਤ ਸੁਮਨ ,ਦਰਸ਼ਨ ਤਿਉਣਾ , ਨਵੀਨ ਨੀਰ, ਯਸ਼ ਕਾਂਸਲ, ਅਸ਼ੋਕ ਭੰਡਾਰੀ ਨਾਦਰ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਰੋਤਿਆ ਦਾ ਚੰਗਾ ਹੁੰਗਾਰਾ ਲਿਆ। ਡਾ. ਅਨੀਸ ਗਰਗ ਵਲੋਂ ਸਮਾਰੋਹ ਦਾ ਸੰਚਾਲਨ ਕੀਤਾ। ਇਸੇ ਦੌਰਾਨ ਰੱਤੇਵਾਲੀ ਸਕੂਲ ਦੇ ਦੋ ਦਰਜਨ ਸਕੂਲੀ ਬੱਚਿਆਂ ਨੇ ਆਪਣੀਆਂ ਨਜ਼ਮਾਂ ਪੇਸ਼ ਕਰਕੇ ਸਰੋਤਿਆਂ ਦਾ ਚੰਗਾ ਧਿਆਨ ਖਿੱਚਿਆ। ‘ਚੰਡੀਗੜ੍ਹ ਕਾਰਨੀਵਾਲ-2026’ ਵਿਚ ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਦੀਆਂ ਪੇਸ਼ਕਾਰੀਆਂ ਵੀ ਬਣੀਆਂ ਦਰਸ਼ਕਾਂ ਦਾ ਖਿੱਚ ਦਾ ਕੇਂਦਰ ਬਣੀਆਂ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਖ਼ਜ਼ਾਨੇ ਤੇ ਕੀਮਤੀ ਜ਼ਮੀਨਾਂ ਨਾਲ ਜੁੜੇ ਮਾਮਲਿਆਂ ’ਚ ਸਰਕਾਰ ਜਵਾਬਦੇਹੀ ਤੋਂ ਨਹੀਂ ਬਚ ਸਕਦੀ-ਕੇਵਲ ਸਿੰਘ ਢਿੱਲੋਂ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰਸ਼ਾਸਨਿਕ ਤੇ ਪ੍ਰੀਖਿਆ ਕੰਟਰੋਲਰ ਦੇ ਘਰ ਚੋਰੀ
Ad Position 24