22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਦੂਜੀ ਚੰਡੀਗੜ੍ਹ ਅੰਤਰਰਾਸ਼ਟਰੀ ਮੈਰਾਥਨ ਕਾਰਨ ਕਈ ਸੜਕਾਂ ’ਤੇ ਆਵਾਜਾਈ ਰਹੇਗੀ ਪ੍ਰਭਾਵਿਤ

ਚੰਡੀਗੜ੍ਹ, 21 ਨਵੰਬਰ (ਕਪਿਲ ਵਧਵਾ)-ਦੂਜੀ ਚੰਡੀਗੜ੍ਹ ਅੰਤਰਰਾਸ਼ਟਰੀ ਮੈਰਾਥਨ ਦੇ ਮੱਦੇਨਜ਼ਰ ਐਤਵਾਰ ਨੂੰ ਸ਼ਹਿਰ ਦੀਆਂ ਕਈ ਪ੍ਰਮੁੱਖ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਰਹੇਗੀ। ਚੰਡੀਗੜ੍ਹ ਟ੍ਰੈਫਿਕ ਪੁਲਿਸ ਵਲੋਂ ਤੜਕਸਾਰ ਸਵੇਰੇ 3 ਵਜੇ ਤੋਂ 10 ਵਜੇ ਤੱਕ ਵੱਖ-ਵੱਖ ਸੜਕਾਂ ’ਤੇ ਆਵਾਜਾਈ ਨੂੰ ਡਾਇਵਰਟ ਤੇ ਨਿਯਮਤ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 22-11-2026
ਚੰਡੀਗੜ੍ਹ, 21 ਨਵੰਬਰ (ਕਪਿਲ ਵਧਵਾ)-ਦੂਜੀ ਚੰਡੀਗੜ੍ਹ ਅੰਤਰਰਾਸ਼ਟਰੀ ਮੈਰਾਥਨ ਦੇ ਮੱਦੇਨਜ਼ਰ ਐਤਵਾਰ ਨੂੰ ਸ਼ਹਿਰ ਦੀਆਂ ਕਈ ਪ੍ਰਮੁੱਖ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਰਹੇਗੀ। ਚੰਡੀਗੜ੍ਹ ਟ੍ਰੈਫਿਕ ਪੁਲਿਸ ਵਲੋਂ ਤੜਕਸਾਰ ਸਵੇਰੇ 3 ਵਜੇ ਤੋਂ 10 ਵਜੇ ਤੱਕ ਵੱਖ-ਵੱਖ ਸੜਕਾਂ ’ਤੇ ਆਵਾਜਾਈ ਨੂੰ ਡਾਇਵਰਟ ਤੇ ਨਿਯਮਤ ਕੀਤਾ ਜਾਵੇਗਾ। ਪੁਲਿਸ ਨੇ ਵਾਹਨ ਚਾਲਕਾਂ ਨੂੰ ਪ੍ਰਭਾਵਿਤ ਸੜਕਾਂ ਤੋਂ ਬਚਣ ਅਤੇ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਟ੍ਰੈਫਿਕ ਪੁਲਿਸ ਵਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਚੰਡੀਗੜ੍ਹ ਕਲੱਬ ਦੇ ਸਾਹਮਣੇ ਵਾਲੀ ਸੜਕ ਤੋਂ ਚੌਕ ਸੈਕਟਰ 1/3/4 (ਓਲਡ ਬੈਰੀਕੇਡ ਚੌਕ) ਵੱਲ, ਸੁਖਨਾ ਝੀਲ ਮੋੜ, ਉੱਥੋਂ ਯੂ-ਟਰਨ ਲੈ ਕੇ ਮੁੜ ਚੌਕ ਸੈਕਟਰ 1/3/4, ਫਿਰ ਮਟਕਾ ਚੌਕ ਵੱਲ ਖੱਬੇ ਮੁੜ ਕੇ ਟਰਾਂਸਪੋਰਟ ਚੌਕ ਤੱਕ, ਉੱਥੋਂ ਯੂ-ਟਰਨ ਲੈ ਕੇ ਗੇਟ ਨੰਬਰ 3 ਨੇੜੇ ਐੱਸ. ਬੀ. ਆਈ. ਸਮਾਲ ਚੌਕ ਤੱਕ ਤੇ ਮੁੜ ਯੂ-ਟਰਨ ਲੈ ਕੇ ਮਟਕਾ ਚੌਕ, ਓਲਡ ਬੈਰੀਕੇਡ ਚੌਕ ਰਾਹੀਂ ਚੰਡੀਗੜ੍ਹ ਕਲੱਬ ਵੱਲ ਜਾਣ ਵਾਲੇ ਰੂਟ ’ਤੇ ਆਵਾਜਾਈ ਪ੍ਰਭਾਵਿਤ ਰਹੇਗੀ। ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਸਲਾਹ ਪੁਲਿਸ ਨੇ ਆਮ ਲੋਕਾਂ ਨੂੰ ਸੈਕਟਰ 11/15 ਦੇ ਅੰਡਰਬ੍ਰਿਜ ਰਸਤੇ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਕੈਂਬਵਾਲਾ ਤੇ ਕਾਂਸਲ ਵਲੋਂ ਸ਼ਹਿਰ ਵਿਚ ਆਉਣ ਵਾਲੇ ਵਾਹਨ ਚਾਲਕ ਨਯਾਗਾਓਂ ਵਾਲੇ ਪਾਸੇ ਤੋਂ ਸ਼ਹਿਰ ਵਿਚ ਦਾਖ਼ਲ ਹੋ ਸਕਦੇ ਹਨ। ਸੈਕਟਰ 26 ਦੀ ਅਨਾਜ ਮੰਡੀ ਵੱਲ ਜਾਣ ਵਾਲੇ ਲੋਕ ਮੋਡੇਲਾ ਲਾਈਟ ਪੁਆਇੰਟ ਤੋਂ ਟ੍ਰਾਂਸਪੋਰਟ ਲਾਈਟ ਪੁਆਇੰਟ ਵਾਲੇ ਰਸਤੇ ਦੀ ਵਰਤੋਂ ਕਰਨ। ਮੈਰਾਥਨ ਦੌਰਾਨ ਮੱਧ ਮਾਰਗ ’ਤੇ ਐੱਸ. ਬੀ. ਆਈ. ਸਮਾਲ ਚੌਕ, ਗੇਟ ਨੰਬਰ 3 ਤੋਂ ਟਰਾਂਸਪੋਰਟ ਲਾਈਟ ਪੁਆਇੰਟ ਤੱਕ ਅਤੇ ਜਨ ਮਾਰਗ ’ਤੇ ਮਟਕਾ ਚੌਕ ਤੋਂ ਓਲਡ ਬੈਰੀਕੇਡ ਚੌਕ ਤੱਕ ਜਾਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ। ਮੈਰਾਥਨ ’ਚ ਹਿੱਸਾ ਲੈਣ ਵਾਲਿਆਂ ਲਈ ਪਾਰਕਿੰਗ ਪ੍ਰਬੰਧ ਮੈਰਾਥਨ ਵਿਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਆਪਣੇ ਵਾਹਨ ਪੀ. ਈ. ਸੀ. ਪਾਰਕਿੰਗ ਖੇਤਰ ਵਿਚ ਖੜ੍ਹੇ ਕਰਨ ਲਈ ਕਿਹਾ ਗਿਆ ਹੈ। ਭਾਗੀਦਾਰਾਂ ਨੂੰ ਸਵੇਰੇ 3 ਵਜੇ ਤੋਂ ਪਹਿਲਾਂ ਪਾਰਕਿੰਗ ਖੇਤਰ ਵਿਚ ਪਹੁੰਚ ਕੇ ਵਾਹਨ ਪਾਰਕ ਕਰਨ ਦੀ ਅਪੀਲ ਕੀਤੀ ਗਈ ਹੈ। ਚੰਡੀਗੜ੍ਹ ਟ੍ਰੈਫ਼ਿਕ ਪੁਲਿਸ ਨੇ ਲੋਕਾਂ ਨੂੰ ਪ੍ਰਭਾਵਿਤ ਸੜਕਾਂ ਤੋਂ ਬਚਣ, ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਅਤੇ ਆਪਣੇ ਸਫ਼ਰ ਦੀ ਯੋਜਨਾ ਪਹਿਲਾਂ ਬਣਾਉਣ ਦੀ ਅਪੀਲ ਕੀਤੀ ਹੈ। ਵਾਹਨ ਚਾਲਕਾਂ ਨੂੰ ਰਸਤਿਆਂ ’ਤੇ ਤਾਇਨਾਤ ਟ੍ਰੈਫ਼ਿਕ ਮੁਲਾਜ਼ਮਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਟ੍ਰੈਫਿਕ ਸੰਬੰਧੀ ਤਾਜ਼ਾ ਜਾਣਕਾਰੀ ਲਈ ਚੰਡੀਗੜ੍ਹ ਟ੍ਰੈਫ਼ਿਕ ਪੁਲਿਸ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਜ਼ ਨੂੰ ਦੇਖਣ ਲਈ ਵੀ ਕਿਹਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਟਰਾਈਸਿਟੀ ਸੀਨੀਅਰ ਸਿਟੀਜ਼ਨਜ਼ ਦੀ ਮੀਟਿੰਗ ਅਗਲੀ ਖ਼ਬਰ ਕਾਂਗਰਸੀਆਂ ਨੇ ਰਾਜਸਥਾਨ ਵਿਚ ਕਾਂਗਰਸ ਦੀ ਜਿੱਤ ’ਤੇ ਮਨਾਇਆ ਜਸ਼ਨ
Ad Position 24