ਐੱਸ. ਏ. ਐੱਸ. ਨਗਰ, 21 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਜਿਮਨਾਸਟਿਕ ਐਸੋਸੀਏਸ਼ਨ ਵਲੋਂ ਸਪੋਰਟਸ ਕੰਪਲੈਕਸ ਸੈਕਟਰ-78 ਮੁਹਾਲੀ ਵਿਖੇ ਕਰਵਾਈ ਜਾ ਰਹੀ ‘ਆਲ-ਏਜ਼ ਗਰੁੱਪ ਨੈਸ਼ਨਲ ਰਿਦਮਿਕ ਜਿਮਨਾਸਟਿਕ ਚੈਂਪੀਅਨਸ਼ਿਪ-2026-27’ ਖੱਟੀਆਂ-ਮਿੱਠੀਆਂ ਯਾਦਾਂ ਛੱਡਦੀ ਹੋਈ ਸਮਾਪਤ ਹੋ ਗਈ। ਚੈਂਪੀਅਨਸ਼ਿਪ ਦੇ ਜੂਨੀਅਰ ਵਰਗ ਦੇ ਹੂਪ ਉਮਰ ਗਰੁੱਪ ਦੇ ਫਾਈਨਲ ਮੁਕਾਬਲੇ ਵਿਚ ਮਹਾਰਾਸ਼ਟਰ ਦੀ ਆਰੋਹੀ ਤਕਲੇ ਨੇ ਪਹਿਲਾ, ਇਸੇ ਤਰ੍ਹਾਂ ਜਿਮਨਾਸਟਿਕ ਚੈਂਪੀਅਨਸ਼ਿਪ ਦੇ ਜੂਨੀਅਰ ਵਰਗ ਦੇ ਬਾਲ ਉਮਰ ਗਰੁੱਪ ਦੇ ਫਾਈਨਲ ਮੁਕਾਬਲੇ ਵਿਚ ਮਹਾਰਾਸ਼ਟਰ ਦੀ ਰਿਤਿਕਾ ਇੰਗਲਗਾਓਂਕਰ ਨੇ ਪਹਿਲਾ, ਜਿਮਨਾਸਟਿਕ ਚੈਂਪੀਅਨਸ਼ਿਪ ਦੇ ਜੂਨੀਅਰ ਵਰਗ ਦੇ ਕਲੱਬ ਉਮਰ ਗਰੁੱਪ ਦੇ ਫਾਈਨਲ ਮੁਕਾਬਲੇ ਵਿਚ ਮਹਾਰਾਸ਼ਟਰ ਦੀ ਅਰੋਹੀ ਤਕਲੇ ਨੇ ਪਹਿਲਾ, ਜਿਮਨਾਸਟਿਕ ਚੈਂਪੀਅਨਸ਼ਿਪ ਦੇ ਜੂਨੀਅਰ ਵਰਗ ਦੇ ਰਿਬਨ ਉਮਰ ਗਰੁੱਪ ਦੇ ਫਾਈਨਲ ਮੁਕਾਬਲੇ ਵਿਚ ਮਹਾਰਾਸ਼ਟਰ ਦੀ ਆਰੋਹੀ ਤਕਲੇ ਨੇ ਪਹਿਲਾ, ਜਿਮਨਾਸਟਿਕ ਚੈਂਪੀਅਨਸ਼ਿਪ ਦੇ ਸੀਨੀਅਰ ਵਰਗ ਦੇ ਹੂਪ ਉਮਰ ਗਰੁੱਪ ਦੇ ਫਾਈਨਲ ਮੁਕਾਬਲੇ ਵਿਚ ਮਹਾਰਾਸ਼ਟਰ ਦੇ ਕਿਮਾਇਆ ਕਾਰਲੇ ਨੇ ਪਹਿਲਾ, ਜਦਕਿ ਸੀਨੀਅਰ ਵਰਗ ਦੇ ਬਾਲ ਉਮਰ ਗਰੁੱਪ ਦੇ ਫਾਈਨਲ ਮੁਕਾਬਲੇ ਵਿਚ ਮਹਾਰਾਸ਼ਟਰ ਦੀ ਕਿਮਾਇਆ ਕਰਲੇ ਨੇ ਪਹਿਲਾ, ਚੈਂਪੀਅਨਸ਼ਿਪ ਦੇ ਸੀਨੀਅਰ ਵਰਗ ਦੇ ਕਲੱਬ ਉਮਰ ਗਰੁੱਪ ਦੇ ਫਾਈਨਲ ਮੁਕਾਬਲੇ ਵਿਚ ਮਹਾਰਾਸ਼ਟਰ ਦੀ ਸ਼ੁਭਸ਼੍ਰੀ ਮੋਰ ਨੇ ਪਹਿਲਾ, ਜਦਕਿ ਸੀਨੀਅਰ ਵਰਗ ਦੇ ਰਿਬਨ ਉਮਰ ਗਰੁੱਪ ਦੇ ਫਾਈਨਲ ਮੁਕਾਬਲੇ ’ਚ ਮਹਾਰਾਸ਼ਟਰ ਦੀ ਪਰੀਨਾ ਮਦਨਪੋਤਰਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਚੈਂਪੀਅਨਸ਼ਿਪ ਦੇ ਸਮਾਪਤੀ ਸਮਾਰੋਹ ਵਿਚ ਸੰਯੁਕਤ ਨਿਰਦੇਸ਼ਕ ਖੇਡਾਂ ਪੰਜਾਬ ਤੇ ਓਲੰਪੀਅਨ ਗੁਰਜੰਟ ਸਿੰਘ (ਪੀ. ਸੀ. ਐੱਸ.) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਜਿਮਨਾਸਟਿਕ ਫੈਡਰੇਸ਼ਨ ਆਫ਼ ਇੰਡੀਆ ਦੇ ਖ਼ਜ਼ਾਨਚੀ ਕੌਸ਼ਿਕ ਬਿੱਡੀਵਾਲਾ, ਜਿਮਨਾਸਟਿਕ ਫੈਡਰੇਸ਼ਨ ਆਫ਼ ਇੰਡੀਆ ਦੇ ਉਪ ਪ੍ਰਧਾਨ ਮੇਜਰ ਡਾ. ਸਤਪਾਲ ਕੌਰ, ਪੰਜਾਬ ਜਿਮਨਾਸਟਿਕ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਥਿਆੜਾ, ਪੰਜਾਬ ਜਿਮਨਾਸਟਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਭੁਪਿੰਦਰ ਸਿੰਘ ਘੁੰਮਣ, ਸੀਨੀਅਰ ਕੋਚ ਹਜ਼ਾਰਾ ਸਿੰਘ, ਚੰਡੀਗੜ੍ਹ ਜਿਮਨਾਸਟਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਮੇਜਰ ਦੀਪਕ ਚੌਧਰੀ ਆਦਿ ਵਲੋਂ ਚੈਂਪੀਅਨਸ਼ਿਪ ਦਾ ਸੋਵੀਨਰ ਵੀ ਰਿਲੀਜ਼ ਕੀਤਾ। ਇਸ ਮੌਕੇ ਜਿਮਨਾਸਟਿਕ ਫੈਡਰੇਸ਼ਨ ਆਫ਼ ਇੰਡੀਆ ਦੇ ਝੰਡੇ ਨੂੰ ਸਤਿਕਾਰ ਨਾਲ ਹੇਠ ਉਤਾਰ ਕੇ ਬਲਦੇਵ ਸਿੰਘ ਫੁੱਲ ਯੂ. ਕੇ. ਵਲੋਂ ਚੈਂਪੀਅਨਸ਼ਿਪ ਦੀ ਸਮਾਪਤੀ ਦਾ ਐਲਾਨ ਕੀਤਾ।