ਪ੍ਰੈੱਸ ਕਲੱਬ ਦੀ ਲਾਇਬ੍ਰੇਰੀ ਦਾ ਤਾਲਾ ਤੋੜ ਕੇ ਚੋਰੀ ਕਰਦਾ ਵਿਅਕਤੀ ਕਾਬੂ
ਜ਼ੀਰਕਪੁਰ, 23 ਨਵੰਬਰ (ਮਨਿੰਦਰ ਸਿੰਘ)- ਪੁਰਾਣੀ ਕਾਲਕਾ ਰੋਡ ਸਥਿਤ ਪ੍ਰੈੱਸ ਕਲੱਬ ਜ਼ੀਰਕਪੁਰ ਦੀ ਲਾਇਬ੍ਰੇਰੀ ਦਾ ਤਾਲਾ ਤੋੜ ਕੇ ਚੋਰੀ ਕਰਦੇ ਇਕ ਵਿਅਕਤੀ ਨੂੰ ਪੱਤਰਕਾਰਾਂ ਨੇ ਰੰਗੇ ਹੱਥੀਂ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਮੁਲਜ਼ਮ ਦੀ ਪਛਾਣ ਖੁਸ਼ਵਿੰਦਰ ਸਿੰਘ ਧਾਲੀਵਾਲ ਵਾਸੀ ਸੈਕਟਰ-30 ਬੀ ਚੰਡੀਗੜ੍ਹ ਵਜੋਂ ਹੋਈ ਹੈ।
ਜ਼ੀਰਕਪੁਰ, 23 ਨਵੰਬਰ (ਮਨਿੰਦਰ ਸਿੰਘ)- ਪੁਰਾਣੀ ਕਾਲਕਾ ਰੋਡ ਸਥਿਤ ਪ੍ਰੈੱਸ ਕਲੱਬ ਜ਼ੀਰਕਪੁਰ ਦੀ ਲਾਇਬ੍ਰੇਰੀ ਦਾ ਤਾਲਾ ਤੋੜ ਕੇ ਚੋਰੀ ਕਰਦੇ ਇਕ ਵਿਅਕਤੀ ਨੂੰ ਪੱਤਰਕਾਰਾਂ ਨੇ ਰੰਗੇ ਹੱਥੀਂ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਮੁਲਜ਼ਮ ਦੀ ਪਛਾਣ ਖੁਸ਼ਵਿੰਦਰ ਸਿੰਘ ਧਾਲੀਵਾਲ ਵਾਸੀ ਸੈਕਟਰ-30 ਬੀ ਚੰਡੀਗੜ੍ਹ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ 21 ਨਵੰਬਰ ਦੀ ਰਾਤ ਲਾਇਬ੍ਰੇਰੀ ਬੰਦ ਕੀਤੀ ਗਈ ਸੀ। ਅਗਲੀ ਸਵੇਰ ਜਦੋਂ ਪ੍ਰੈੱਸ ਕਲੱਬ ਦੇ ਮੈਂਬਰ ਉੱਥੇ ਪਹੁੰਚੇ, ਤਾਂ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅੰਦਰੋਂ ਕੁਰਸੀਆਂ ਤੇ ਕਿਤਾਬਾਂ ਗਾਇਬ ਸਨ। ਇਸੇ ਦੌਰਾਨ ਇਕ ਵਿਅਕਤੀ ਲਾਇਬ੍ਰੇਰੀ ਦਾ ਸਾਮਾਨ ਆਪਣੀ ਹੌਂਡਾ ਸਿਟੀ ਕਾਰ ਵਿਚ ਲੋਡ ਕਰਦਾ ਦਿਖਾਈ ਦਿੱਤਾ। ਸ਼ੱਕ ਹੋਣ ’ਤੇ ਮਨਿੰਦਰ ਸਿੰਘ ਨੇ ਸਾਥੀ ਪੱਤਰਕਾਰਾਂ ਨਾਲ ਮਿਲ ਕੇ ਮੁਲਜ਼ਮ ਨੂੰ ਸਾਮਾਨ ਤੇ ਕਾਰ ਸਮੇਤ ਕਾਬੂ ਕਰ ਲਿਆ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਬੀ. ਐੱਨ. ਐੱਸ. ਦੀਆਂ ਧਾਰਾਵਾਂ 305, 331 (3) ਅਤੇ 317 (2) ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਨ ’ਤੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।