23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਗੁਰਦੁਆਰਾ ਨਾਡਾ ਸਾਹਿਬ ਵਿਖੇ ਕਈ ਸਾਲਾਂ ਤੋਂ ਰੋਜ਼ਾਨਾ ਹੁਕਮਨਾਮਾ ਲਿਖਣ ਦੀ ਸੇਵਾ ਨਿਭਾਅ ਰਹੇ ਨੇ ਡੇਰਾਬੱਸੀ ਦੇ ਹਰਪ੍ਰੀਤ ਸਿੰਘ ਟਿੰਕੂ ਮੋਤੀਆਂ ਵਾਂਗ ਪ੍ਰੋਏ ਅੱਖਰ ਬਣੇ ਸ਼ਰਧਾ ਤੇ ਸਮਰਪਣ ਦੀ ਮਿਸਾਲ

ਡੇਰਾਬੱਸੀ, 18 ਨਵੰਬਰ (ਰਣਬੀਰ ਸਿੰਘ ਪੜ੍ਹੀ)- ਸੇਵਾ ਕੇਵਲ ਹੱਥਾਂ ਨਾਲ ਹੀ ਨਹੀਂ, ਸਗੋਂ ਸ਼ਰਧਾ ਭਰੇ ਮਨ ਅਤੇ ਕਲਮ ਨਾਲ ਵੀ ਕੀਤੀ ਜਾ ਸਕਦੀ ਹੈ। ਇਸ ਦੀ ਜਿਊਂਦੀ-ਜਾਗਦੀ ਮਿਸਾਲ ਡੇਰਾਬੱਸੀ ਦੇ ਵਸਨੀਕ ਅਤੇ ਭਾਜਪਾ ਦੇ ਓ.

Ad Position 21
No active advertisement
ਗੁਰਦੁਆਰਾ ਸ੍ਰੀ ਨਾਡਾ ਸਾਹਿਬ ਵਿਖੇ ਹੁਕਮਨਾਮਾ ਲਿਖਦੇ ਹੋਏ ਹਰਪ੍ਰੀਤ ਸਿੰਘ ਟਿੰਕੂ। ਤਸਵੀਰ : ਰਣਬੀਰ ਸਿੰਘ ਪੜ੍ਹੀ 24-11-2026
ਡੇਰਾਬੱਸੀ, 18 ਨਵੰਬਰ (ਰਣਬੀਰ ਸਿੰਘ ਪੜ੍ਹੀ)- ਸੇਵਾ ਕੇਵਲ ਹੱਥਾਂ ਨਾਲ ਹੀ ਨਹੀਂ, ਸਗੋਂ ਸ਼ਰਧਾ ਭਰੇ ਮਨ ਅਤੇ ਕਲਮ ਨਾਲ ਵੀ ਕੀਤੀ ਜਾ ਸਕਦੀ ਹੈ। ਇਸ ਦੀ ਜਿਊਂਦੀ-ਜਾਗਦੀ ਮਿਸਾਲ ਡੇਰਾਬੱਸੀ ਦੇ ਵਸਨੀਕ ਅਤੇ ਭਾਜਪਾ ਦੇ ਓ. ਬੀ. ਸੀ. ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਟਿੰਕੂ ਹਨ, ਜੋ ਕਿ ਪਿਛਲੇ ਕਈ ਸਾਲਾਂ ਤੋਂ ਇਤਿਹਾਸਕ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਵਿਖੇ ਰੋਜ਼ਾਨਾ ਹੁਕਮਨਾਮਾ ਸੁੰਦਰ ਲਿਖਾਈ ਵਿਚ ਲਿਖਣ ਦੀ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਦੀ ਕਲਮ ਵਿਚੋਂ ਉਕਰਿਆ ਹਰ ਅੱਖਰ ਜਿਥੇ ਸੁੰਦਰ ਲਿਖਾਈ ਦੀ ਵਿਲੱਖਣ ਮਿਸਾਲ ਪੇਸ਼ ਕਰਦਾ ਹੈ, ਉਥੇ ਹੀ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਲਈ ਵੀ ਪ੍ਰੇਰਿਤ ਕਰਦਾ ਹੈ। ਅਜੋਕੇ ਦੌਰ ਵਿਚ ਜਿਥੇ ਕੰਪਿਊਟਰ ਅਤੇ ਮੋਬਾਈਲ ਫੋਨਾਂ ਨੇ ਹੱਥੀਂ ਲਿਖਣ ਦੀ ਪ੍ਰੰਪਰਾ ਨੂੰ ਕਾਫ਼ੀ ਹੱਦ ਤੱਕ ਪਿੱਛੇ ਛੱਡ ਦਿੱਤਾ ਹੈ, ਉਥੇ ਹੀ ਹਰਪ੍ਰੀਤ ਸਿੰਘ ਟਿੰਕੂ ਵਲੋਂ ਆਪਣੀ ਕਲਮ ਰਾਹੀਂ ਕੀਤੀ ਜਾ ਰਹੀ ਇਹ ਧਾਰਮਿਕ ਸੇਵਾ ਵਿਸ਼ੇਸ਼ ਮਹੱਤਵ ਰੱਖਦੀ ਹੈ। ਉਨ੍ਹਾਂ ਦੀ ਲਿਖਾਈ ਦੀ ਖ਼ਾਸੀਅਤ ਇਹ ਹੈ ਕਿ ਗੁਰਮੁੱਖੀ ਦਾ ਹਰੇਕ ਅੱਖਰ ਬੇਹੱਦ ਸਪੱਸ਼ਟ, ਸੁੰਦਰ ਅਤੇ ਮੋਤੀਆਂ ਵਾਂਗ ਪ੍ਰੋਇਆ ਹੋਇਆ ਨਜ਼ਰ ਆਉਂਦਾ ਹੈ। ਇਸੇ ਕਾਰਨ ਸੰਗਤਾਂ ਵਲੋਂ ਉਨ੍ਹਾਂ ਦੀ ਲਿਖਤ ਨੂੰ ਬੇਹੱਦ ਪਸੰਦ ਕੀਤਾ ਜਾਂਦਾ ਹੈ। ਕਈ ਸਾਲਾਂ ਤੋਂ ਲਗਾਤਾਰ ਇਸ ਕਾਰਜ ਨਾਲ ਜੁੜੇ ਰਹਿਣਾ ਉਨ੍ਹਾਂ ਦੀ ਧਾਰਮਿਕ ਆਸਥਾ ਅਤੇ ਸੇਵਾ ਪ੍ਰਤੀ ਦ੍ਰਿੜਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਨ ਵਾਲੀਆਂ ਸੰਗਤਾਂ ਦਾ ਮੰਨਣਾ ਹੈ ਕਿ ਅਜਿਹੀ ਸੇਵਾ ਨਾ ਸਿਰਫ਼ ਗੁਰਮੁੱਖੀ ਲਿਪੀ ਦੀ ਸੁੰਦਰਤਾ ਨੂੰ ਉਜਾਗਰ ਕਰਦੀ ਹੈ, ਸਗੋਂ ਨਵੀਂ ਪੀੜ੍ਹੀ ਨੂੰ ਆਪਣੀ ਮਾਂ-ਬੋਲੀ, ਗੁਰਬਾਣੀ ਅਤੇ ਸਿੱਖ ਵਿਰਸੇ ਨਾਲ ਜੋੜਨ ਦਾ ਵੀ ਸਾਰਥਿਕ ਸੁਨੇਹਾ ਦਿੰਦੀ ਹੈ। ਟਿੰਕੂ ਦੀ ਇਹ ਮਿਸਾਲ ਸਮਾਜ ਨੂੰ ਇਹ ਸੁਨੇਹਾ ਦਿੰਦੀ ਹੈ ਕਿ ਗੁਰੂ ਘਰ ਦੀ ਸੇਵਾ ਲਈ ਵੱਡੇ ਸਾਧਨਾਂ ਦੀ ਨਹੀਂ, ਸਗੋਂ ਸੱਚੀ ਸ਼ਰਧਾ, ਸਮਰਪਣ ਅਤੇ ਸੇਵਾ ਭਾਵਨਾ ਦੀ ਲੋੜ ਹੁੰਦੀ ਹੈ। ਉਨ੍ਹਾਂ ਦੀ ਕਲਮ ਰਾਹੀਂ ਚੱਲ ਰਹੀ ਇਹ ਸੇਵਾ ਹੋਰਨਾਂ ਲਈ ਵੀ ਪ੍ਰੇਰਨਾ ਦਾ ਸ੍ਰੋਤ ਬਣ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਸੁਸਾਇਟੀ ਵਲੋਂ ਰਾਮ ਲੀਲ੍ਹਾ ਨਾਲ ਸੰਬੰਧਿਤ ਸੰਸਥਾਵਾਂ ਤੇ ਕਲਾਕਾਰਾਂ ਦਾ ਸਨਮਾਨ ਅਗਲੀ ਖ਼ਬਰ ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਖਰੜ ਦੀ ਚੋਣ ਮੀਟਿੰਗ ਹੋਈ
Ad Position 24