23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਚੰਡੀਗੜ੍ਹ ਸੁਸਾਇਟੀ ਵਲੋਂ ਰਾਮ ਲੀਲ੍ਹਾ ਨਾਲ ਸੰਬੰਧਿਤ ਸੰਸਥਾਵਾਂ ਤੇ ਕਲਾਕਾਰਾਂ ਦਾ ਸਨਮਾਨ

ਖਰੜ, 23 ਨਵੰਬਰ (ਜੰਡਪੁਰੀ)-ਵੈੱਲਫੇਅਰ ਸੁਸਾਇਟੀ ਚੰਡੀਗੜ੍ਹ ਵਲੋਂ ਰਾਮ ਲੀਲ੍ਹਾ ਕਰਵਾਉਣ ਲਈ ਸੰਸਥਾਵਾਂ ਤੇ ਕਲਾਕਾਰਾਂ ਨੂੰ ਟੈਗੋਰ ਥੀਏਟਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ‘ਚ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਤੋਂ ਆਈਆਂ ਕਈ ਸੰਸਥਾਵਾਂ ਵਲੋਂ ਹਿੱਸਾ ਲਿਆ ਗਿਆ।

Ad Position 21
No active advertisement
ਅਜੀਤ ਡੈਸਕ 24-11-2026
ਖਰੜ, 23 ਨਵੰਬਰ (ਜੰਡਪੁਰੀ)-ਵੈੱਲਫੇਅਰ ਸੁਸਾਇਟੀ ਚੰਡੀਗੜ੍ਹ ਵਲੋਂ ਰਾਮ ਲੀਲ੍ਹਾ ਕਰਵਾਉਣ ਲਈ ਸੰਸਥਾਵਾਂ ਤੇ ਕਲਾਕਾਰਾਂ ਨੂੰ ਟੈਗੋਰ ਥੀਏਟਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ‘ਚ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਤੋਂ ਆਈਆਂ ਕਈ ਸੰਸਥਾਵਾਂ ਵਲੋਂ ਹਿੱਸਾ ਲਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸਮਾਗਮ ਦੌਰਾਨ ਸ੍ਰੀ ਰਾਮ ਲੀਲ੍ਹਾ ਡਰਾਮਾਟਿਕ ਕਲੱਬ ਖਰੜ ਤੋਂ ਵਰਿੰਦਰ ਭਾਮਾ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ, ਜਦਕਿ ਪ੍ਰਵੀਨ ਕਰਵਲ ਨੂੰ ਡਾਇਰੈਕਟਰ ਵਜੋਂ ਅਤੇ ਸਵ. ਯਸ਼ਪਾਲ ਕਰਵਲ ਦੇ ਦਿਹਾਂਤ ਕਾਰਨ ਉਨ੍ਹਾਂ ਦੀ ਪਤਨੀ ਸੰਤੋਸ਼ ਕਰਵਲ ਵਲੋਂ ਸਨਮਾਨ ਪ੍ਰਾਪਤ ਕੀਤਾ ਗਿਆ । ਇਸ ਤੋਂ ਇਲਾਵਾ ਜਗਦੀਸ਼ ਧੀਮਾਨ ਨੂੰ ਸਿੱਖ ਧਰਮ ਤੋਂ ਰਾਮ ਲੀਲ੍ਹਾ ਵਿਚ ਯੋਗਦਾਨ ਦੇਣ ਅਤੇ ਨਿਰਭੈ ਸ਼ਰਮਾ ਨੂੰ ਭਗਵਾਨ ਸ੍ਰੀ ਰਾਮ ਦੇ ਕਿਰਦਾਰ ਅਤੇ ਨੀਰਜ ਕਰਵਲ ਨੂੰ ਲਕਸ਼ਮਣ ਦੇ ਕਿਰਦਾਰ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਕਰਮ ਭਾਮਾ ਅਤੇ ਕੁਨਾਲ ਸ਼ਰਮਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ਦੀ ਸੋਚ ਨੂੰ ਘਰ-ਘਰ ਪਹੁੰਚਾਉਣ ਲਈ ਹਲਕਾ ਖਰੜ ’ਚ ਕੱਢੀ ਜਾ ਰਹੀ ਹੈ ਪੈਦਲ ਯਾਤਰਾ- ਰਵੀ ਵੜੈਚ ਅਗਲੀ ਖ਼ਬਰ ਗੁਰਦੁਆਰਾ ਨਾਡਾ ਸਾਹਿਬ ਵਿਖੇ ਕਈ ਸਾਲਾਂ ਤੋਂ ਰੋਜ਼ਾਨਾ ਹੁਕਮਨਾਮਾ ਲਿਖਣ ਦੀ ਸੇਵਾ ਨਿਭਾਅ ਰਹੇ ਨੇ ਡੇਰਾਬੱਸੀ ਦੇ ਹਰਪ੍ਰੀਤ...
Ad Position 24