26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਚੰਡੀਗੜ੍ਹ ਡੀ. ਸੀ. ਸੀ. ਵਲੋਂ ਨਾਜਾਇਜ਼ ਅਸਲ੍ਹੇ ਸਮੇਤ ਮੁਲਜ਼ਮ ਤੇ ਵਾਹਨ ਚੋਰ ਗ੍ਰਿਫ਼ਤਾਰ

ਚੰਡੀਗੜ੍ਹ ਡੀ. ਸੀ. ਸੀ. ਵਲੋਂ ਨਾਜਾਇਜ਼ ਅਸਲ੍ਹੇ ਸਮੇਤ ਮੁਲਜ਼ਮ ਤੇ ਵਾਹਨ ਚੋਰ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 27-11-2026

ਚੰਡੀਗੜ੍ਹ, 26 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਦੇ ਡਿਸਟ੍ਰਿਕਟ ਕ੍ਰਾਈਮ ਸੈੱਲ (ਡੀ. ਸੀ. ਸੀ.) ਸੈਕਟਰ-24 ਦੀ ਟੀਮ ਨੇ ਵੱਖ-ਵੱਖ ਮਾਮਲਿਆਂ ਵਿਚ ਕਾਰਵਾਈ ਕਰਦਿਆਂ ਇਕ ਨਾਜਾਇਜ਼ ਅਸਲ੍ਹਾ ਰੱਖਣ ਵਾਲੇ ਮੁਲਜ਼ਮ ਤੇ ਇਕ ਵਾਹਨ ਚੋਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਕ ਮੁਲਜ਼ਮ ਦੇ ਕਬਜ਼ੇ ’ਚੋਂ ਦੇਸੀ ਕੱਟਾ ਅਤੇ ਇਕ ਜ਼ਿੰਦਾ ਕਾਰਤੂਸ, ਜਦਕਿ ਦੂਜੇ ਦੇ ਕਬਜ਼ੇ ਵਿਚੋਂ ਚੋਰੀ ਕੀਤਾ ਮੋਟਰਸਾਈਕਲ ਬਰਾਮਦ ਕੀਤਾ ਹੈ। ਇਹ ਕਾਰਵਾਈ ਐੱਸ. ਐੱਸ. ਪੀ. ਕੰਵਰਦੀਪ ਕੌਰ ਦੇ ਨਿਰਦੇਸ਼ਾਂ, ਡੀ. ਐੱਸ. ਪੀ. ਡੀ. ਸੀ. ਸੀ. ਜਸਪਾਲ ਸਿੰਘ ਦੀ ਅਗਵਾਈ ਤੇ ਇੰਸਪੈਕਟਰ ਨੀਰਜ ਕੁਮਾਰ ਦੀ ਨਿਗਰਾਨੀ ਹੇਠ ਕੀਤੀ ਗਈ। ਰੈਲੀ ਗਰਾਊਂਡ ਵਿਚੋਂ ਨਾਜਾਇਜ਼ ਅਸਲ੍ਹੇ ਸਮੇਤ ਮੁਲਜ਼ਮ ਕਾਬੂ ਪੁਲਿਸ ਅਨੁਸਾਰ, 25 ਨਵੰਬਰ ਨੂੰ ਹੈੱਡ ਕਾਂਸਟੇਬਲ ਫੂਲਾ ਰਾਮ ਪੁਲਿਸ ਪਾਰਟੀ ਸਮੇਤ ਗਸ਼ਤ ’ਤੇ ਸਨ। ਜਦੋਂ ਉਹ ਸੈਕਟਰ-38 ਦੀ ਮੋਟਰ ਮਾਰਕੀਟ ਨੇੜੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਭੂਮਿਕਾ ਉਰਫ਼ ਹਕਲਾ ਨਾਜਾਇਜ਼ ਅਸਲ੍ਹੇ ਸਮੇਤ ਸੈਕਟਰ-25 ਦੇ ਰੈਲੀ ਗਰਾਊਂਡ ਵਿਚ ਬੈਠਾ ਹੈ ਅਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿਚ ਹੈ। ਪੁਲਿਸ ਟੀਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਸੂਚਨਾ ਦੇ ਆਧਾਰ ’ਤੇ ਮੁਲਜ਼ਮ ਭੂਮਿਕ ਉਰਫ਼ ਹਕਲਾ (22) ਵਾਸੀ ਕ੍ਰਿਸ਼ਨਾ ਐਨਕਲੇਵ, ਝਾਂਮਪੁਰ, ਮੁਹਾਲੀ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿਚੋਂ ਇਕ ਦੇਸੀ ਕੱਟਾ ਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਹੋਇਆ। ਮੁਲਜ਼ਮ ਹਥਿਆਰ ਰੱਖਣ ਸੰਬੰਧੀ ਕੋਈ ਲਾਇਸੈਂਸ ਜਾਂ ਪਰਮਿਟ ਪੇਸ਼ ਨਹੀਂ ਕਰ ਸਕਿਆ। ਇਸ ਸੰਬੰਧੀ ਥਾਣਾ ਸੈਕਟਰ-11 ਵਿਖੇ ਐੱਫ. ਆਈ. ਆਰ. ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ ਭੂਮਿਕ ਉਰਫ਼ ਹਕਲਾ ਪਹਿਲਾਂ ਵੀ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿਚ ਇਸੇ ਥਾਣੇ ਵਿਖੇ ਦਰਜ ਐੱਫ. ਆਈ. ਆਰ. ਤੇ ਨਾਜਾਇਜ਼ ਅਸਲ੍ਹਾ ਰੱਖਣ ਦੇ ਮਾਮਲੇ ਵਿਚ ਥਾਣਾ ਮਲੋਆ ਵਿਖੇ ਦਰਜ ਐੱਫ. ਆਈ. ਆਰ. ਸੰਬੰਧੀ ਗ੍ਰਿਫ਼ਤਾਰ ਹੋ ਚੁੱਕਾ ਹੈ।

 

ਬਤਰਾ ਸਿਨੇਮਾ ਦੀ ਪਾਰਕਿੰਗ ’ਚੋਂ ਚੋਰੀ ਦੇ ਮੋਟਰਸਾਈਕਲ ਸਮੇਤ ਵਾਹਨ ਚੋਰ ਕਾਬੂ
ਦੂਜੇ ਮਾਮਲੇ ਵਿਚ ਥਾਣਾ-39 ਵਿਚ ਦਰਜ ਈ-ਐੱਫ.ਆਈ.ਆਰ ਤਹਿਤ ਕਾਰਵਾਈ ਕਰਦਿਆਂ ਪੁਲਿਸ ਨੇ ਰਾਮਕਾਂਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿਚ ਖਰੜ ਦੀ ਨਿਊ ਅਮਨ ਸਿਟੀ ਕਾਲੋਨੀ ਦੇ ਰਹਿਣ ਵਾਲੇ ਅਤੁਲ ਠਾਕਰਾਲ ਨੇ ਸ਼ਿਕਾਇਤ ਦਿੱਤੀ ਸੀ ਕਿ 29 ਜੂਨ ਨੂੰ ਸੈਕਟਰ-37 ਸਥਿਤ ਸਿੰਧੀ ਸਵੀਟਸ ਦੇ ਸਾਹਮਣੇ ਤੋਂ ਪੀ. ਬੀ. 22 ਰਜਿਸਟਰੇਸ਼ਨ ਨੰਬਰ ਵਾਲਾ ਉਸ ਦਾ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਗਿਆ ਸੀ। ਪੁਲਿਸ ਨੇ ਭਰੋਸੇਯੋਗ ਸੂਤਰਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਰਾਮਕਾਂਤ ਵਾਸੀ ਸੈਕਟਰ-56, ਚੰਡੀਗੜ੍ਹ ਨੂੰ ਬਤਰਾ ਸਿਨੇਮਾ, ਸੈਕਟਰ-37 ਦੀ ਪਾਰਕਿੰਗ ਵਿਚੋਂ ਕਾਬੂ ਕੀਤਾ। ਉਸ ਦੇ ਕਬਜ਼ੇ ਵਿਚੋਂ ਚੋਰੀ ਕੀਤਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ। ਪੁਲਿਸ ਅਨੁਸਾਰ, ਰਾਮਕਾਂਤ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਰਿਹਾ ਹੈ। ਉਸ ਖ਼ਿਲਾਫ਼ ਸਾਲ 2017 ਵਿਚ ਵਾਹਨ ਚੋਰੀ ਤੇ ਸਾਲ 2018 ਵਿਚ ਘਰਾਂ ਵਿਚ ਘੁਸਪੈਠ ਕਰਦਿਆਂ ਚੋਰੀ ਸਮੇਤ ਹੋਰ ਅਪਰਾਧਾਂ ਦੇ ਮਾਮਲੇ ਥਾਣਾ ਸੈਕਟਰ-39 ਵਿਚ ਦਰਜ ਹਨ। ਪੁਲਿਸ ਅਨੁਸਾਰ ਉਕਤ ਮੁਲਜ਼ਮ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਵਾਹਨ ਚੋਰੀ ਕਰਦਾ ਸੀ। ਉਹ ਸਮਾਰਟ ਜਾਂ ਡੁਪਲੀਕੇਟ ਚਾਬੀਆਂ ਦੀ ਮਦਦ ਨਾਲ ਵਾਹਨਾਂ ਦੇ ਤਾਲੇ ਖੋਲ੍ਹ ਕੇ ਉਨ੍ਹਾਂ ਨੂੰ ਸਸਤੇ ਭਾਅ ’ਤੇ ਵੇਚ ਦਿੰਦਾ ਸੀ। ਪੁਲਿਸ ਵਲੋਂ ਦੋਵਾਂ ਮਾਮਲਿਆਂ ਦੀ ਅਗਲੇਰੀ ਜਾਂਚ ਜਾਰੀ ਹੈ।

 

Ad Position 22
No active advertisement
ਪਿਛਲੀ ਖ਼ਬਰ ਇਕ ਹਫਤੇ ਅੰਦਰ ਮਰਦਮਸ਼ੁਮਾਰੀ ’ਚ ਜਾਤਾਂ ਦਾ ਡੇਟਾ ਇਕੱਠਾ ਕਰਨ ਦਾ ਤਰੀਕਾ ਦੱਸੇ ਕੇਂਦਰ-ਸੁਪਰੀਮ ਕੋਰਟ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਿਖੇ ਬੀ. ਟੈੱਕ ਦੇ ਵਿਦਿਆਰਥੀ ਦੀ ਹੋਸਟਲ ਦੇ ਕਮਰੇ ਵਿਚ ਪੱਖੇ ਨਾਲ ਲਟਕਦੀ ਮਿਲੀ ਲਾਸ਼
Ad Position 24