28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਡੇਢ ਮਹੀਨੇ ਬਾਅਦ ਵੀ ਲਾਲੜੂ-ਧਰਮਗੜ੍ਹ ਸੜਕ ਦਾ 70 ਫੀਸਦੀ ਕੰਮ ਅਧੂਰਾ

ਲਾਲੜੂ, 27 ਨਵੰਬਰ (ਰਾਜਬੀਰ ਸਿੰਘ)-ਨਗਰ ਕੌਂਸਲ ਲਾਲੜੂ ਦੀ ਹਦੂਦ ਅੰਦਰ ਪੈਂਦੀ ਲਾਲੜੂ-ਧਰਮਗੜ੍ਹ ਸੰਪਰਕ ਸੜਕ ਦੇ ਨਿਰਮਾਣ ਕਾਰਜ ਦੀ ਮੱਠੀ ਰਫਤਾਰ ਨੇ ਸਥਾਨਕ ਦੁਕਾਨਦਾਰਾਂ, ਕਾਲੋਨੀ ਵਾਸੀਆਂ ਤੇ ਰਾਹਗੀਰਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਕਰੀਬ ਡੇਢ ਮਹੀਨਾ ਪਹਿਲਾਂ ਸ਼ੁਰੂ ਹੋਏ ਇਸ ਸੜਕ ਦੇ ਨਿਰਮਾਣ ਕਾਰਜ ਦੌਰਾਨ ਹਾਲੇ ਤੱਕ ਲਗਪਗ 30 ਫੀਸਦੀ ਕੰਮ ਵੀ ਮੁਕੰਮਲ ਨਹੀਂ ਹੋ ਸਕਿਆ, ਜਦਕਿ ਕਰੀਬ ਡੇਢ ਕਿਲੋਮੀਟਰ ਲੰਬੇ ਇਸ ਸੜਕ ਦੇ ਹਿੱਸੇ ਦਾ ਵੱਡਾ ਭਾਗ ਤਾਂ ਅਧੂਰਾ ਪਿਆ ਹੋਇਆ ਹੈ।

Ad Position 21
No active advertisement
ਅਜੀਤ ਡੈਸਕ 28-11-2026
ਲਾਲੜੂ, 27 ਨਵੰਬਰ (ਰਾਜਬੀਰ ਸਿੰਘ)-ਨਗਰ ਕੌਂਸਲ ਲਾਲੜੂ ਦੀ ਹਦੂਦ ਅੰਦਰ ਪੈਂਦੀ ਲਾਲੜੂ-ਧਰਮਗੜ੍ਹ ਸੰਪਰਕ ਸੜਕ ਦੇ ਨਿਰਮਾਣ ਕਾਰਜ ਦੀ ਮੱਠੀ ਰਫਤਾਰ ਨੇ ਸਥਾਨਕ ਦੁਕਾਨਦਾਰਾਂ, ਕਾਲੋਨੀ ਵਾਸੀਆਂ ਤੇ ਰਾਹਗੀਰਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਕਰੀਬ ਡੇਢ ਮਹੀਨਾ ਪਹਿਲਾਂ ਸ਼ੁਰੂ ਹੋਏ ਇਸ ਸੜਕ ਦੇ ਨਿਰਮਾਣ ਕਾਰਜ ਦੌਰਾਨ ਹਾਲੇ ਤੱਕ ਲਗਪਗ 30 ਫੀਸਦੀ ਕੰਮ ਵੀ ਮੁਕੰਮਲ ਨਹੀਂ ਹੋ ਸਕਿਆ, ਜਦਕਿ ਕਰੀਬ ਡੇਢ ਕਿਲੋਮੀਟਰ ਲੰਬੇ ਇਸ ਸੜਕ ਦੇ ਹਿੱਸੇ ਦਾ ਵੱਡਾ ਭਾਗ ਤਾਂ ਅਧੂਰਾ ਪਿਆ ਹੋਇਆ ਹੈ। ਸਥਾਨਕ ਦੁਕਾਨਦਾਰਾਂ ਅਮਰਜੀਤ ਸਿੰਘ, ਹਰਕਿਰਤ ਸਿੰਘ, ਕਾਲਾ ਹਾਰਡਵੇਅਰ, ਬਿੰਦਰ ਕੁਮਾਰ ਤੇ ਲੱਕੀ ਆਦਿ ਦਾ ਕਹਿਣਾ ਹੈ ਕਿ ਸੜਕ ਦਾ ਕੰਮ ਟੁਕੜਿਆਂ ਵਿਚ ਕੀਤੇ ਜਾਣ ਤੇ ਨਿਰਮਾਣ ਕਾਰਜ ਵਿਚ ਹੋ ਰਹੀ ਦੇਰੀ ਕਾਰਨ ਉਨ੍ਹਾਂ ਦੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ। ਵਾਹਨਾਂ ਦੀ ਆਵਾਜਾਈ ਦੌਰਾਨ ਉੱਡਦੀ ਧੂੜ ਦੁਕਾਨਾਂ ਅੰਦਰ ਜਮ੍ਹਾਂ ਹੋ ਜਾਂਦੀ ਹੈ, ਜਿਸ ਕਾਰਨ ਸਾਮਾਨ ਵੀ ਮਿੱਟੀ ਨਾਲ ਭਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਾਹਕਾਂ ਨੂੰ ਵੀ ਧੂੜ-ਮਿੱਟੀ ਕਾਰਨ ਦੁਕਾਨਾਂ ਤੱਕ ਪਹੁੰਚਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਤੇ ਕਾਲੋਨੀ ਵਾਸੀਆਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸੜਕ ਦੇ ਨਿਰਮਾਣ ਕਾਰਜ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਇਸ ਨੂੰ ਜਲਦ ਮੁਕੰਮਲ ਕੀਤਾ ਜਾਵੇ। ਸੰਪਰਕ ਕਰਨ ਤੇ ਨਗਰ ਕੌਂਸਲ ਲਾਲੜੂ ਦੇ ਐਸ. ਡੀ. ਓ . ਹਰਦੀਪ ਸਿੰਘ ਨੇ ਕਿਹਾ ਕਿ ਲਾਲੜੂ-ਧਰਮਗੜ੍ਹ ਸੰਪਰਕ ਸੜਕ ਜੋ ਨਗਰ ਕੌਂਸਲ ਲਾਲੜੂ ਦੀ ਹਦੂਦ ਦੇ ਅੰਦਰ ਆਉਂਦੀ ਹੈ ਤੇ 5-6 ਦਿਨਾਂ ਦੇ ਵਿਚ-ਵਿਚ ਲੁੱਕ ਪਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਉਹ ਠੇਕੇਦਾਰ ਨੂੰ ਕਹਿ ਕੇ ਉਕਤ ਸੜਕ ’ਤੇ ਪਾਣੀ ਦਾ ਛਿੜਕਾਅ ਕਰਵਾ ਦਿੰਦੇ ਹਨ ਤਾਂ ਜੋ ਰਾਹਗੀਰਾਂ ਨੂੰ ਉੱਡ ਰਹੀ ਧੂੜ ਤੋਂ ਰਾਹਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਨਗਰ ਯੋਜਨਾਕਾਰ ਦੀ ਟੀਮ ਵਲੋਂ ਪੰਚਕੂਲਾ ਦੇ ਸ਼ਹਿਰੀ ਖੇਤਰ ਵਿਚ ਵੱਡੀ ਕਾਰਵਾਈ ਅਗਲੀ ਖ਼ਬਰ 750 ਕਿਸਾਨਾਂ ਦੀ ਸ਼ਹਾਦਤ ਨੂੰ ਭੁੱਲ ਕੇ ਭਾਜਪਾ ਦੀ ਝੋਲੀ ਪਏ ਸੁਖਬੀਰ-ਤਰਲੋਚਨ ਸਿੰਘ
Ad Position 24