ਬਰੇਟਾ, 4 ਜਨਵਰੀ (ਜੀਵਨ ਸ਼ਰਮਾ)- ਭਾਰਤੀ ਜਨਤਾ ਪਾਰਟੀ ਨੇ ਮੰਡਲ ਬਰੇਟਾ ਦਾ ਪ੍ਰਧਾਨ ਰਾਜ ਕੁਮਾਰ ਬਾਂਸਲ ਨੂੰ ਨਿਯੁਕਤ ਕੀਤਾ ਗਿਆ ਹੈ | ਜ਼ਿਲ੍ਹਾ ਜਨਰਲ ਸਕੱਤਰ ਗਗਨਦੀਪ ਸ਼ਰਮਾ ਬਰੇਟਾ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਭਾਜਪਾ ਇਲਾਕੇ 'ਚ ਹੋਰ ਮਜ਼ਬੂਤ ਹੋਵੇਗੀ | ਨਵ-ਨਿਯੁਕਤ ਪ੍ਰਧਾਨ ਰਾਜ ਕੁਮਾਰ ਬਾਂਸਲ ਨੇ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦਾ ਝੰਡਾ ਬੁਲੰਦ ਕਰਨਗੇ | ਇਸ ਮੌਕੇ ਆਗੂ ਸੂਰਜ ਪ੍ਰਕਾਸ਼, ਅਸ਼ੋਕ ਕੁਮਾਰ ਗੋਰਾ, ਪੁਨੀਤ ਮਿੱਤਲ, ਨਰਿੰਦਰ ਬਾਂਸਲ, ਓਮ ਲਾਲ, ਹਰੀਸ਼ ਕੁਮਾਰ, ਬਲਬਾਨ ਸ਼ਰਮਾ ਕੁਲਰੀਆਂ, ਮੋਹਿਤ ਜਾਂਗੜਾ ਗੋਲਡੀ ਕੁਮਾਰ ਆਦਿ ਹਾਜ਼ਰ ਸਨ |