ਰਾਮਪੁਰਾ ਫੂਲ, 4 ਜਨਵਰੀ (ਹੇਮੰਤ ਕੁਮਾਰ ਸ਼ਰਮਾ)- ਸਥਾਨਕ ਗੁਰਦੁਆਰਾ ਸਤਿਸੰਗ ਸਭਾ ਰਾਮਪੁਰਾ ਫੂਲ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ ¢ ਸਮਾਗਮ ਦÏਰਾਨ ਸ੍ਰੀ ਅਖੰਡ ਪਾਠ ਦੇ ਭੋਗ ਤੋਂ ਉਪਰੰਤ ਦਰਬਾਰ ਸਾਹਿਬ ਵਿੱਚ ਕਥਾਵਾਚਕ ਭਾਈ ਜਤਿੰਦਰ ਸਿੰਘ ਭੋਡੀਪੁਰਾ ਨੇ ਗੁਰੂ ਇਤਿਹਾਸ ਦੀ ਕਥਾ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੀਵਨ ਦਾ ਇਤਿਹਾਸਕ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ¢ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਪਹਿਲੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ ਬੱਚਿਆਂ ਦੇ ਤਿੰਨ ਗਰੁੱਪ ਬਣਾ ਕੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ ਸਨ, ਵਿਚ ਜੇਤੂ ਰਹੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ¢ ਪਹਿਲੀ ਤੋਂ ਤੀਜੀ ਜਮਾਤ ਦੇ ਗਰੁੱਪ ਦੀ ਹਰਲੀਨ ਕÏਰ ਨੇ ਪਹਿਲਾ ਅਤੇ ਗੁਰਮਨ ਕÏਰ ਨੇ ਦੂਸਰਾ ਸਥਾਨ¢ ਚÏਥੀ ਤੋਂ ਅੱਠਵੀਂ ਤੱਕ ਦੇ ਬੱਚਿਆਂ ਜਸਮਨ ਸਿੰਘ ਭੁੱਲਰ ਤੇ ਸੰਦੀਪ ਸਿੰਘ ਨੇ ਪਹਿਲਾ ਸਥਾਨ, ਸਿਮਰਨ ਕÏਰ ਨੇ ਦੂਸਰਾ ਅਤੇ ਅਰਮਨ ਸਿੰਘ ਭੁੱਲਰ ਨੇ ਤੀਸਰਾ ਸਥਾਨ ਹਾਸਲ ਕੀਤਾ¢ ਨÏਵੀਂ ਤੋਂ ਬਾਰ੍ਹਵੀਂ ਤੱਕ ਦੇ ਬੱਚਿਆਂ ਵਿਚ ਏਕਨੂਰ ਕÏਰ ਪਹਿਲਾਂ ,ਐਸਮੀਨ ਕÏਰ ਨੇ ਦੂਜਾ ਅਤੇ ਪ੍ਰਭਨੂਰ ਕÏਰ ਨੇ ਤੀਜਾ ਸਥਾਨ ਹਾਸਲ ਕੀਤਾ¢ ਇੰਨਾ ਜੇਤੂ ਬੱਚਿਆਂ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ¢ ਇਹਨਾਂ ਮੁਕਾਬਲਿਆਂ ਵਿੱਚ ਗੁਰਮਨ ਕÏਰ, ਹਰਲੀਨ ਕÏਰ,ਸਿਮਰਤ ਸਿੰਘ, ਸਰਗੁਣ ਭੁੱਲਰ, ਸੰਦੀਪ ਸਿੰਘ, ਸੋਨਮਪ੍ਰੀਤ ਕÏਰ, ਅਰਮਨ ਸਿੰਘ, ਯੁਵਰਾਜ ਸਿੰਘ, ਜਸਮਨ ਸਿੰਘ, ਸਿਮਰਨ ਕÏਰ, ਅਰੁਨੀਤ ਕÏਰ, ਜਸਪ੍ਰੀਤ ਕÏਰ, ਤਮੰਨਾ, ਅਰਸ਼ਦੀਪ ਕÏਰ ਅਤੇ ਹਰਨੂਰ ਸਿੰਘ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ¢ ਇਸ ਮੌਕੇ ਦਲਜੀਤ ਸਿੰਘ ਸਿਧਾਣਾ, ਰਵਿੰਦਰ ਸਿੰਘ ਨਿੱਕਾ, ਰਿਟਾਇਰਡ ਹੈੱਡ ਮਾਸਟਰ ਹਰਿੰਦਰ ਸਿੰਘ ਭੁੱਲਰ , ਸੁਖਦਰਸ਼ਨ ਸਿੰਘ ਠੇਕੇਦਾਰ ਅਤੇ ਗ੍ਰੰਥੀ ਜੁਗਰਾਜ ਸਿੰਘ ਆਦਿ ਹਾਜ਼ਰ ਸਨ¢